ਸਫ਼ਾਈ ਮਜ਼ਦੂਰ ਫ਼ੈਡਰੇਸ਼ਨ ਪੰਜਾਬ (ਇੰਟਕ) ਕਰਮਚਾਰੀਆਂ ਦੇ ਹੱਕ ਵਿੱਚ ਹਮੇਸ਼ਾ ਲੜਨ ਲਈ ਤਿਆਰ-ਬਿੱਟਾ,ਟੋਨਾ

0
30

ਨਗਰ ਨਿਗਮ ਕਰਮਚਾਰੀਆਂ ਦੇ ਹੱਕ ਵਿੱਚ ਦਿੱਤੀ ਸੰਘਰਸ਼ ਦੀ ਚੇਤਾਵਨੀ

ਅੰਮ੍ਰਿਤਸਰ,20 ਮਈ (ਰਾਜਿੰਦਰ ਧਾਨਿਕ)- ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ (ਇੰਟਕ) ਵੱਲੋਂ ਨਗਰ ਨਿਗਮ ਕਰਮਚਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰ ਅਤੇ ਨਿਗਮ ਅਧਿਕਾਰੀਆਂ ਨੂੰ ਸੰਘਰਸ਼ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਪੰਜਾਬ ਪ੍ਰਧਾਨ ਵਿਨੋਦ ਬਿੱਟਾ, ਸੁਰਿੰਦਰ ਟੋਨਾ ਨੇ ਕਿਹਾ ਕਿ ਕਿਸੇ ਵੱਲੋਂ ਵੀ ਮੁਲਾਜਮਾਂ ਦੇ ਹੱਕਾ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਛੁੱਟੀ ਹੋਣ ਦੇ ਬਾਵਜੂਦ ਜਿੱਥੇ ਬਾਕੀ ਸਾਰੇ ਅਧਿਕਾਰੀ ਤੇ ਕਰਮਚਾਰੀ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ,ਉਥੇ ਸਫ਼ਾਈ ਕਰਮਚਾਰੀਆਂ ਨੂੰ ਲਗਾ ਦਿੱਤਾ ਜਾਂਦਾ ਹੈ। ਫਿਰ ਵੀ ਸਫ਼ਾਈ ਕਰਮਚਾਰੀ ਗੁਰੂ ਨਗਰੀ ਨੂੰ ਖੂਬਸੂਰਤ ਬਣਾਉਣ ਲਈ ਹਮੇਸ਼ਾ ਤਿਆਰ ਅਤੇ ਵਚਨਬੱਧ ਹਨ ਪਰ ਘੱਟੋ ਘੱਟ ਛੁੱਟੀ ਵਾਲੇ ਦਿਨ ਕੀਤੇ ਕੰਮਾਂ ਦਾ ਮਿਹਨਤਾਨਾ ਉਨ੍ਹਾਂ ਨੂੰ ਹਰ ਹਾਲਤ ਵਿੱਚ ਦਿੱਤਾ ਜਾਣਾ ਜ਼ਰੂਰੀ ਹੈ। ਪੱਕੇ ਕੀਤੇ ਗਏ ਸੀਵਰੇਜ ਕਰਮਚਾਰੀਆਂ ਦੀ ਤਰਾਂ ਬਾਕੀ ਰਹਿੰਦੇ ਕਰੀਬ 28 ਸੀਵਰੇਜ ਕਰਮਚਾਰੀਆਂ ਸਮੇਤ ਕਰੀਬ 130 ਸਟਰੀਟ ਲਾਈਟ ਕਰਮਚਾਰੀਆਂ ਨੂੰ ਵੀ ਪੱਕਾ ਕੀਤਾ ਜਾਵੇ। ਵਿਨੋਦ ਬਿੱਟਾ ਨੇ ਕਿਹਾ ਕੇ ਪਹਿਲੇ ਸੀਵਰੇਜ ਕਰਮਚਾਰੀਆਂ ਨੂੰ ਪੱਕਾ ਕਰਨਾ ਖੁਸ਼ੀ ਵਾਲੀ ਗੱਲ ਹੈ ਪਰ ਉਨ੍ਹਾਂ ਦੇ ਬੇਨਿਯਮਾਂ ਨਾਲ ਆਰਡਰ ਕੀਤੇ ਗਏ ਹਨ। ਜਿਸ ਦਾ ਹਰਜ਼ਾਨਾ ਕਰਮਚਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਵੀ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਵੱਲੋ ਕਰਮਚਾਰੀਆਂ ਦਾ ਰਿਕਾਰਡ ਆਂਨਲਾਈਨ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਕਰਮਚਾਰੀ ਦੀ ਤਨਖਾਹ, ਪ੍ਰਾਵੀਡੈਂਟ ਫੰਡ ਅਤੇ ਹੋਰ ਲਾਭ ਸਿੱਧੇ ਤੌਰ ਤੇ ਨਜ਼ਰ ਆਉਣਗੇ। ਪਿਛਲੇ ਸਮੇਂ ਦੌਰਾਨ ਦਲਾਲਾਂ ਵੱਲੋਂ ਰਿਕਾਰਡ ਵਿੱਚੋਂ ਨੌਮੀਨੇਸ਼ਨ ਕਾਗਜ਼ਾਂ ਦੇ ਗਾਇਬ ਕਰਨ ਦਾ ਸਿਲਸਿਲਾ ਵੀ ਖਤਮ ਹੋ ਜਾਵੇਗਾ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨਾਲ ਵੀ ਬੈਠਕ ਕੀਤੀ ਗਈ। ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਸਰਕਾਰ ਤੇ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਯੂਨੀਅਨ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।

NO COMMENTS

LEAVE A REPLY