ਅੰਮ੍ਰਿਤਸਰ , 09 ਮਈ (ਰਾਜਿੰਦਰ ਧਾਨਿਕ) : ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਮਜਬੂਰ ਕਰਨ ਦਾ ਮਾਮਲਾ ਰਾਜਪਾਲ ਕੋਲ ਪੁੱਜ ਗਿਆ ਹੈ। ਸਿੱਖ ਚਿੰਤਕ ਤੇ ਭਾਰਤੀ ਜਨਤਾਪਾਰਟੀ ਦੇ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੇ ਰਾਜਪਾਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਬਨਵਾਰੀਲਾਲ ਪੁਰੋਹਿਤ ਨੂੰ ਇਕ ਪੱਤਰ ਲਿਖ ਦਿਆਂ ਸਿੱਖ ਸਕਾਲਰ ਤੇ ਕੈਂਬਰਿਜ ਯੂਨੀਵਰਸਿਟੀ ਯੂ ਕੇ ਦੇ ਫੈਲੋ ਅਤੇ ਵੱਖ ਵੱਖ ਯੂਨੀਵਰਸਿਟੀਆਂ ’ਚ ਗੈੱਸਟ ਪ੍ਰੋਫੈਸਰ ਵਜੋ ਸੇਵਾ ਨਿਭਾਉਦੇ ਆ ਰਹੇ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਖੇ ਬੁੱਕ ਕੀਤੇ ਗਏ ਕਮਰੇ ਨੂੰ ਮਿਥੇ ਸਮੇਂ ਤੋਂ ਪਹਿਲਾਂ ਖ਼ਾਲੀ ਕਰਨ ਲਈ ਮਜਬੂਰ ਕਰਨ ਲਈ ਸੰਬਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਡਾ: ਰਾਜੂ ਜੋ ਕਿ ਭਾਰਤੀ ਜਨਤਾ ਪਾਰਟੀ ਵੀ ਸੀਨੀਅਰ ਆਗੂ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋ ਵਿਧਾਨਸਭਾ ਚੋਣ ਲੜ ਚੁੱਕੇ ਹਨ, ਨੂੰ ਅਧਿਕਾਰੀਆਂ ਵੱਲੋਂ ਕਮਰਾ ਖਾਲੀ ਕਰਨ ਲਈ ਵਾਰ ਵਾਰ ਦਬਾਅ ਪਾਇਆਜਨਾ ਸਿਆਸਤ ਤੋਂ ਪ੍ਰੇਰਿਤ ਸੀ। ਜਦੋਂ ਕਿ ਡਾ: ਰਾਜੂ ਦੀ ਸਿੱਖਾਂ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੀ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈੱਸਟ ਹਾਊਸ ’ਚ ਨਿਯਮਾਂ ਅਨੁਸਾਰ 11 ਮਈ ਤਕ ਲਈ ਬੁਕਿੰਗ ਸੀ, ਜਿਸ ਨੂੰ ਅਧਿਕਾਰੀਆਂ ਵੱਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਗੈੱਸਟ ਹਾਊਸ ’ਚ ਤਕਰੀਬਨ ਸਾਰੇ ਕਮਰੇ ਖ਼ਾਲੀ ਹਨ ਤੇ ਕੋਈ ਬੁਕਿੰਗ ਨਹੀਂ ਸੀ। ਡਾ ਰਾਜੂ ਨੂੰ ਕੈਂਬਰਿਜ ਯੂਨੀਵਰਸਿਟੀ ਯੂ ਕੇ ਵਰਗੇ ਵਕਾਰੀ ਸੰਸਥਾਵਾਂ ’ਚ ਪੂਰਾ ਮਾਣ ਸਤਿਕਾਰ ਮਿਲਦਾ ਹੈ ਉੱਥੇ ਹੀ ਅਫਸੋਸ ਦੀ ਗੱਲ ਹੈ ਕੇ ਭਗਵੰਤ ਮਾਨ ਦੀ ਸਰਕਾਰ ’ਚ ਆਪਣੇ ਹੀ ਦੇਸ਼ ਦੇ ਸੂਬਾ ਪੰਜਾਬ ਅਤੇ ਗੁਰੂ ਨਗਰੀ ’ਚ ਬਣੇ ਯੂਨੀਵਰਸਿਟੀ ’ਚ ਉਨ੍ਹਾਂ ਲਈ ਕੋਈ ਥਾਂ ਨਹੀਂ।
ਇਸ ਗ਼ਲਤ ਵਰਤਾਰੇ ਬਾਰੇ ਵਿਦਵਾਨਾਂ ਤੇ ਬੁੱਧੀਜੀਵੀ ਵਰਗ ’ਚ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਹੋ ਰਹੀ ਸਿਆਸੀ ਦਾਖ਼ਲ ਅੰਦਾਜ਼ੀ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਮੀਡਿਆ ਵਲੋ ਵੀ ਸਖਤ ਨੋਟਿਸ ਲਿਆ ਗਿਆ ਹੈ। ਓਹਨਾਂ ਕਹਾ ਕਿ ਡਾ: ਜਗਮੋਹਨ ਸਿੰਘ ਰਾਜੂ ਆਈਏਐਸ ਵੱਲੋਂ ਇਸ ਵਿਸਾਖੀ ’ਤੇ ਆਪ ਜੀ ਪੰਜਾਬ ਦੇ ਰਾਜਪਾਲ ਦੀ ਮਹਿਮਾਨ ਨਿਵਾਜ਼ੀ ਕਰਦਿਆਂ ਗੁਰੂ ਸਾਹਿਬ, ਖਾਲਸਾ ਤੇ ਡਾ ਅੰਬੇਡਕਰ ਵਿਸ਼ੇ ਤੇ ਇਸੇ ਯੂਨੀਵਰਸਿਟੀ ਵਿਖੇ ਸਫਲ ਸੈਮੀਨਾਰ ਕਰਾ ਚੁੱਕੇ ਹਨ। ਡਾ ਰਾਜੂ ਵਲੋਂ ਅਖ਼ਬਾਰਾਂ ਵਿਚ ਲਿਖੇ ਗਏ ਧਾਰਮਿਕ ਸਮਾਜਿਕ ਲੇਖ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਉਹਨਾਂ ਡਾ ਰਾਜੂ ਨਾਲ ਜ਼ਿਆਦਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਪੜਤਾਲ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਰਾਜਪਾਲ ਨੂੰ ਅਪੀਲ ਕੀਤੀ ਹੈ।