ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

0
26

 

-ਮੇਰੀ ਟੀਮ ਨੇ ਪਾਰਟੀਬਾਜ਼ੀ ਅਤੇ ਆਪਸੀ ਸਬੰਧਾਂ ਤੋਂ ਉਪਰ ਉਠ ਕੇ ਚੋਣਾਂ ਕਰਵਾਈਆਂ-ਖਹਿਰਾ

ਅੰਮਿ੍ਰਤਸਰ, 9 ਅਪ੍ਰੈਲ (ਪਵਿੱਤਰ ਜੋਤ )-‘ਅੰਮਿ੍ਰਤਸਰ ਜਿਲ੍ਹੇ ਦੇ 11 ਵਿਧਾਨ ਸਭਾ ਹਲਕੇ, ਵੱਡੀ ਗਿਣਤੀ ਵਿਚ ਸੰਵੇਦਨਸ਼ੀਲ ਬੂਥ ਅਤੇ ਉਪਰੋਂ ਹਾਈ-ਪ੍ਰੋਫਾਈਲ ਉਮੀਦਵਾਰ, ਅਜਿਹੇ ਮਾਹੌਲ ਵਿਚ ਬਤੌਰ ਜਿਲ੍ਹਾ ਚੋਣ ਅਧਿਕਾਰੀ, ਜੇਕਰ ਮੈਂ ਚੋਣਾਂ ਪਾਰਦਰਸ਼ੀ ਤੇ ਸਾਂਤੀ ਪੂਰਵਕ ਕਰਵਾ ਸਕਿਆ ਹਾਂ ਤਾਂ ਉਸਦਾ ਸਿਹਰਾ ਮੇਰੇ ਹਰ ਉਸ ਅਧਿਕਾਰੀ ਨੂੰ ਜਾਂਦਾ ਹੈ, ਜਿਸਨੇ ਚੋਣ ਜਾਬਤੇ ਦੌਰਾਨ ਆਪਣੀ ਡਿਊਟੀ ਪੂਰੇ ਮਨ ਨਾਲ ਨਿਭਾਈ ਹੈ।’ ਇੰਨਾਂ ਸਬਦਾਂ ਦਾ ਪ੍ਰਗਟਾਵਾ ਤਤਕਾਲੀਨ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਆਪਣੇ ਗ੍ਰਹਿ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਚੋਣਾਂ ਕਰਵਾਉਣੀਆਂ ਇਕ ਟੀਮ ਵਰਕ ਹੁੰਦਾ ਹੈ ਅਤੇ ਇਸ ਵਿਚ ਹਰੇਕ ਕਰਮਚਾਰੀ ਦੀ ਸ਼ਮੂਲੀਅਤ ਹੁੰਦੀ ਹੈ, ਉਨਾਂ ਕਿਹਾ ਕਿ 20 ਹਜ਼ਾਰ ਦੇ ਕਰੀਬ ਮੁਲਾਜਮਾਂ ਨੇ ਇਸ ਵਿਚ ਕੰਮ ਕੀਤਾ, ਜਿੰਨਾ ਵਿਚੋਂ ਬਿਹਤਰ ਕਾਰਗੁਜ਼ਾਰੀ ਲਈ ਅੱਜ ਮੈਂ ਕੁੱਝ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਿਹਾ ਹਾਂ ਤੇ ਆਸ ਕਰਦਾ ਹਾਂ ਕਿ ਹਰੇਕ ਰਿਟਰਨਿੰਗ ਅਧਿਕਾਰੀ ਵੀ ਆਪਣੇ ਹਲਕੇ ਦੇ ਅਜਿਹੇ ਕਰਮਚਾਰੀ, ਜਿੰਨਾ ਨੇ ਬਿਹਤਰ ਕਾਰਗੁਜ਼ਾਰੀ ਵਿਖਾਈ ਨੂੰ ਸਾਬਾਸ਼ ਦੇਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਚੋਣਾਂ ਵਿਚ ਆਸ ਤੋਂ ਵੱਧ ਸਾਥ ਦਿੱਤਾ, ਜਿਸ ਸਦਕਾ ਅਸੀਂ ਕੇਵਲ ਵੋਟਾਂ ਪਵਾਉਣ ਦੇ ਪ੍ਰਬੰਧ ਹੀ ਨਹੀਂ ਕੀਤੇ, ਬਲਕਿ ਦਿਵਾਂਗ ਤੇ ਬਜ਼ੁਰਗ ਲੋਕਾਂ ਦਾ ਆਸਰਾ ਬਣਕੇ ਉਨਾਂ ਦੀਆਂ ਵੋਟਾਂ ਵੀ ਪਵਾਈਆਂ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਸੰਜੀਵ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਸ. ਹਰਦੀਪ ਸਿੰਘ ਨੇ ਵੀ ਚੋਣਾਂ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ। ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਇਸ ਮੌਕੇ ਸ. ਹਰਕੰਵਲਜੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਅਜਨਾਲਾ; ਸ. ਅਮਰਿੰਦਰ ਸਿੰਘ ਟਿਵਾਣਾ ਉਪ ਮੰਡਲ ਮੈਜਿਸਟ੍ਰੇਟ ਲੋਪੋਕੇ, ਸ. ਸੰਦੀਪ ਰਿਸੀ, ਕਮਿਸਨਰ, ਨਗਰ ਨਿਗਮ, ਅੰਮ੍ਰਿਤਸਰ; ਸ. ਸੰਜੀਵ ਸਰਮਾ, ਵਧੀਕ ਡਿਪਟੀ ਕਮਿਸਨਰ (ਸਹਿਰੀ ਵਿਕਾਸ), ਅੰਮ੍ਰਿਤਸਰ; ਸ. ਅਰਸਦੀਪ ਸਿੰਘ ਲੁਬਾਣਾ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ, ਅੰਮ੍ਰਿਤਸਰ; ਸ. ਹਰਦੀਪ ਸਿੰਘ, ਸੰਯੁਕਤ ਕਮਿਸਨਰ, ਨਗਰ ਨਿਗਮ, ਅੰਮ੍ਰਿਤਸਰਸ ਸ. ਰਾਜੇਸ ਸਰਮਾ ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2; ਸ. ਵਿਰਾਜ ਸ਼ਿਆਮਕਰਨ ਟਿਡਕੇ ਉਪ ਮੰਡਲ ਮੈਜਿਸਟਰੇਟ, ਬਾਬਾ ਬਕਾਲਾ; ਸ. ਰਾਜਪ੍ਰੀਤਪਾਲ ਸਿੰਘ ਤਹਿਸੀਲਦਾਰ, ਅਜਨਾਲਾ; ਸ. ਗੁਰਪ੍ਰੀਤ ਸਿੰਘ ਭੁੱਲਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਚੋਗਾਵਾਂ; ਸ. ਗੁਰਮੀਤ ਸਿੰਘ ਨਾਇਬ ਤਹਿਸੀਲਦਾਰ, ਮਜੀਠਾ; ਸ. ਸੰਦੀਪ ਮਲਹੋਤਰਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਅੰਮ੍ਰਿਤਸਰ-2; ਸ. ਸੰਦੀਪ ਕੁਮਾਰ ਗੁਪਤਾ ਸਹਾਇਕ ਕਮਿਸਨਰ ਸਟੇਟ ਟੈਕਸ, ਅੰਮ੍ਰਿਤਸਰ-2; ਸ. ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ, ਅੰਮ੍ਰਿਤਸਰ-1; ਸ. ਜਤਿੰਦਰ ਸਿੰਘ ਈਓ, ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ; ਸ. ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਅੰਮ੍ਰਿਤਸਰ; ਸ. ਰਜਨੀਸ ਵਧਵਾ ਨਗਰ ਨਿਗਮ ਟਾਊਨ ਪਲਾਨਰ, ਸ. ਮਨਜੀਤ ਸਿੰਘ ਤਹਿਸੀਲਦਾਰ, ਅੰਮ੍ਰਿਤਸਰ-2; ਸ. ਸਰਬਜੀਤ ਸਿੰਘ ਥਿੰਦ ਤਹਿਸੀਲਦਾਰ, ਬਾਬਾ ਬਕਾਲਾ; ਸ. ਬਲਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਅਜਨਾਲਾ; ਸ. ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ, ਲੋਪੋਕੇ; ਸ. ਗੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਮਜੀਠਾ; ਸ. ਯੁਗਰਾਜ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ; ਸ. ਨਵਰਾਜ ਬਾਤਿਸ, ਜਨਰਲ ਮੈਨੇਜਰ, ਪੰਜਾਬ ਰੋਡਵੇਜ, ਅੰਮ੍ਰਿਤਸਰ-2; ਸ. ਮਨਿੰਦਰਪਾਲ ਸਿੰਘ ਜਨਰਲ ਮੈਨੇਜਰ, ਪੰਜਾਬ ਰੋਡਵੇਜ, ਅੰਮ੍ਰਿਤਸਰ-1; ਸ. ਅਤੁਲ ਸਰਮਾ ਐਸ.ਈ. ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ; ਸ. ਦਿਲਬਾਗ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ; ਸ. ਬਲਜੀਤ ਸਿੰਘ ਕਾਰਜਕਾਰੀ ਇੰਜਨੀਅਰ ਓ ਐਂਡ ਐਮ ਕੇਂਦਰੀ ਨਗਰ ਨਿਗਮ, ਅੰਮ੍ਰਿਤਸਰ; ਸ. ਹਰਕਰਮ ਸਿੰਘ ਸਬ ਰਜਿਸਟਰਾਰ ਅੰਮ੍ਰਿਤਸਰ-3 ਅੰਮ੍ਰਿਤਸਰ; ਸ. ਕੁਲਵੰਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਰਈਆ; ਸ. ਅਰਵਿੰਦਰਪਾਲ ਸਿੰਘ ਜਿਲ੍ਹਾ ਮਾਲ ਅਫਸਰ, ਅੰਮ੍ਰਿਤਸਰ;  ਸ. ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ; ਸ. ਸੰਦੀਪ ਸ੍ਰੀਧਰ ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ, ਅੰਮ੍ਰਿਤਸਰ; ਸ. ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸਨਰ, ਪੇਂਡੂ ਵਿਕਾਸ, ਅੰਮ੍ਰਿਤਸਰ; ਸ. ਅਮਨ ਮੈਣੀ ਡੀ.ਸੀ.ਐਫ.ਏ.; ਸ. ਅਮੋਲਕ ਸਿੰਘ ਜਿਲ੍ਹਾ ਟਾਊਨ ਪਲਾਨਰ ਅੰਮ੍ਰਿਤਸਰ; ਸ. ਪ੍ਰੀਤਮ ਸਿੰਘ ਲੀਡ ਬੈਂਕ ਮੈਨੇਜਰ; ਸ. ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ, ਅੰਮ੍ਰਿਤਸਰ; ਸ. ਪੱਲਵ ਸ੍ਰੇਸਠਾ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਅੰਮ੍ਰਿਤਸਰ; ਸ. ਪੁਨੀਤ ਭਸੀਨ ਕਾਰਜਕਾਰੀ ਇੰਜੀਨੀਅਰ; ਸ. ਸੇਰ ਜੰਗ ਸਿੰਘ ਹੁੰਦਲ ਜਿਲ੍ਹਾ ਲੋਕ ਅਤੇ ਸੰਪਰਕ ਅਫਸਰ, ਅੰਮ੍ਰਿਤਸਰ; ਸ. ਰਣਜੀਤ ਸਿੰਘ ਜਿਲ੍ਹਾ ਸੂਚਨਾ ਅਫਸਰ; ਸ. ਮਹੇਸ ਸਿੰਘ ਕਾਰਜਕਾਰੀ ਇੰਜੀਨੀਅਰ, ਮਜੀਠਾ ਡਿਵੀਜਨ. , ਅੰਮ੍ਰਿਤਸਰ; ਸ. ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜਨੀਅਰ, ਪੁੱਡਾ, ਅੰਮ੍ਰਿਤਸਰ; ਸ. ਪਿ੍ਰੰਸ ਸਿੰਘ ਜਿਲ੍ਹਾ ਤਕਨੀਕੀ ਕੋਆਰਡੀਨੇਟਰ, ਅੰਮ੍ਰਿਤਸਰ; ਸ. ਆਦਰਸ ਤਿ੍ਰਵੇਦੀ ਡੀਡੀਐਫ, ਅੰਮ੍ਰਿਤਸਰ; ਸ. ਰਜਿੰਦਰ ਸਿੰਘ ਚੋਣ ਤਹਿਸੀਲਦਾਰ ਸ. ਵਿਕਰਮ ਰਾਮਪਾਲ, ਸ. ਸੌਰਭ ਕੋਹਲੀ, ਸ. ਰਵਿੰਦਰ ਸਿੰਘ ਭੱਟੀ; ਚੋਣ ਕਾਨੂੰਗੋ ਸ. ਅਰਮਿੰਦਰਪਾਲ ਸਿੰਘ, ਸ. ਦੀਪਕ ਮੋਹਨ, ਸ. ਜਸਬੀਰ ਸਿੰਘ, ਸ. ਸੌਰਭ ਖੋਸਲਾ, ਸ੍ਰੀਮਤੀ ਸੁਖਰਾਜ ਕੌਰ, ਸ੍ਰੀਮਤੀ ਹਰਜੀਤ ਕੌਰ, ਸ. ਵਰਿੰਦਰ ਕੁਮਾਰ, ਸ੍ਰੀਮਤੀ ਸੀਮਾ ਦੇਵੀ ਅਤੇ ਸ. ਸੁਰਿੰਦਰ ਸਿੰਘ ਤਹਿਸੀਲ ਸਮਾਜਿਕ ਨਿਆਂ ਅਫਸਰ, ਅੰਮ੍ਰਿਤਸਰ 1 ਸਮੇਤ 98 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਾਨਿਤ ਕੀਤਾ।

 

NO COMMENTS

LEAVE A REPLY