ਪ੍ਰਿੰ.ਅਮਰਦੀਪ ਸਿੰਘ ਨੇ ਵਿਦਿਆਰਥੀਆਂ ਇਤਿਹਾਸ ਸਬੰਧੀ ਕੀਤਾ ਜਾਗਰੂਕ
ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
ਅੰਮ੍ਰਿਤਸਰ,15 ਨਵੰਬਰ (ਪਵਿੱਤਰ ਜੋਤ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਵੀਰਮ ਭੋਮਾ ਵਿਖੇ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਬੱਚਿਆਂ ਦੇ ਵਿੱਚ ਲੇਖ,ਸੁੰਦਰ ਲਿਖਾਈ,ਦਸਤਾਰ ਬੰਦੀ ਅਤੇ ਕਵਿਜ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਅਮਰਦੀਪ ਸਿੰਘ ਵੱਲੋਂ ਸਕੂਲ ਦੀ ਸਲਾਨਾ ਮੈਗਜ਼ੀਨ ਨਵੀਂ ਸਵੇਰ ਵੀ ਰਲੀਜ਼ ਕੀਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਾਲ ਦਿਵਸ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ। ਉਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਸਬੰਧੀ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ। ਪ੍ਰਿੰ.ਅਮਨਦੀਪ ਸਿੰਘ ਨੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਸਮਾਜ ਵਿੱਚ ਚੰਗਾ ਯੋਗਦਾਨ ਅਦਾ ਕਰਨ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਹਿਯੋਗ ਦੇਣ ਦਾ ਪਾਠ ਵੀ ਪੜਾਇਆ।
ਇਸ ਮੌਕੇ ਤੇ ਜਸਬੀਰ ਕੌਰ,ਗੁਰਿੰਦਰ ਸਿੰਘ,ਕੁਲਦੀਪ ਕੌਰ,ਪਰਮਿੰਦਰ ਜੀਤ ਕੋਰ, ਕੰਵਲਜੀਤ ਸਿੰਘ,ਸ਼ਰਨਜੀਤ ਕੌਰ,ਗੁਰਪ੍ਰੀਤ ਕੌਰ,ਹਰਿੰਦਰ ਸਿੰਘ,ਜਸਵਿੰਦਰਜੀਤ ਸਿੰਘ, ਰਮਨਜੀਤ ਕੌਰ,ਅਲਕਾ, ਕੁਮਾਰੀ ਅੰਜੂ,ਸੰਜੀਵ ਆਨੰਦ, ਤਾਨੀਆ,ਜਸਕਰਨ ਕੌਰ, ਨੀਲਮ,ਕੁਲਦੀਪ ਸਿੰਘ, ਪ੍ਰਭਜੀਤ ਸਿੰਘ,ਜਤਿੰਦਰ ਸਿੰਘ ਵੀ ਮੌਜੂਦ ਸਨ।