ਹੋਲੀ ਹਾਰਟ ਸਕੂਲ ਲੋਹਾਰਕਾ ਰੋਡ ਵਲੋ ਗ਼ਲਤ ਢੰਗ ਨਾਲ ਪਾਰਕਿੰਗ ਕਰਨ ਤੇ ਇਲਕਾ ਨਿਵਾਸੀਆਂ ਦੀਆ ਮੁਸ਼ਕਲਾਂ ਸੁਣੀਆਂ

0
10
ਅੰਮ੍ਰਿਤਸਰ, 29 ਮਈ  (ਪਵਿੱਤਰ ਜੋਤ) : ਹੋਲੀ ਹਾਰਟ ਸੀਨੀਅਰ ਸਕੈਡੰਰੀ ਸਕੂਲ ਲੋਹਰਾਕਾ ਰੋਡ ਵਲੋ ਗ਼ਲਤ ਢੰਗ ਨਾਲ ਪਾਰਕਿੰਗ ਕਰਨ ਕਰਕੇ ਆ ਰਹੀਆ ਮੁਸ਼ਕਲਾਂ ਨੂੰ ਹਲਕਾ ਪੱਛਮੀਂ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਮੌਕੇ ਤੇ ਜਾ ਕਿ ਸੁਣਿਆ ਤੇ ਪ੍ਰਸ਼ਾਸਨ ਤੋਂ ਇਸਦੇ ਹਾਲ ਦਾ ਭਰੋਸਾ ਦਿੱਤਾ।ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੂੰ ਅੱਜ ਰਣਜੀਤ ਵਾਟਿਕਾ ਸੋਸਾਇਟੀ ਦੇ ਵਸਨੀਕਾਂ ਨੇ ਆਪਣੇ ਹਲਕੇ ਵਿੱਚ ਸੱਦਿਆ ਤੇ ਹੌਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਵਲੋ ਆਪਣੇ ਸਟਾਫ ਤੇ ਬਚਿਆ ਵਲੋ ਗਲੀ ਤੇ ਲੈਣਗੇ ਵਿੱਚ ਟੁ ਵਹੀਲਰ ਦੀ ਪਾਰਕਿੰਗ ਕੀਤੀ ਜਾਂਦੀ ਹੈ ਜਿਸ ਨਾਲ ਆਮ ਵਸਨੀਕਾਂ ਦਾ ਆਉਣਾ ਜਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਸਾਰਾ ਦਿਨ ਟ੍ਰੈਫਿਕ ਜਾਮ ਰਹਿੰਦਾ ਹੈ ਜਿਸ ਨਾਲ ਅਗਰ ਕਿਸੇ ਵਸਨੀਕ ਨੂੰ ਐਮਰਜੈਂਸੀ ਹੋਵੇ ਤੇ ਉਹ ਜਾਮ ਵਿੱਚ ਫੜਿਆ ਰਹਿੰਦਾ ਹੈ।ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਸਕੂਲ ਦੀਆ ਵੇਨਾ ਵੀ ਬਹੁਤ ਪੁਰਾਣੀਆਂ ਤੇ ਕੰਡਮ ਹਨ ਜਿਸ ਨਾਲ ਪ੍ਰਦੂਸ਼ਣ ਵੀ ਬਹੁਤ ਜੌੜਾ ਹੁੰਦਾ ਹੈ ਤੇ ਇੱਲਕਾ ਨਿਵਾਸੀ ਜੌ ਬਜ਼ੁਰਗ ਤੇ ਬਿਮਾਰ ਹਨ ਓਹਨਾ ਦਾ ਜਿਨਾ ਬਹੁਤ ਦੁੱਭਰ ਹੋ ਚੁੱਕਾ ਹੈ ਲੇਕਿਨ ਵਾਰ ਵਾਰ ਸਕੂਲ ਪਰਬੰਧਨ ਨੂੰ ਬੇਨਤੀ ਕਰਨ ਅਤੇ ਵੀ ਉਹ ਇਸਦਾ ਹਾਲ ਨਹੀਂ ਕਰ ਰਹੇ।ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਨੇ ਸਾਰੀਆ ਸਮੱਸਿਆਵਾ ਨੂੰ ਖੁਦ ਦੇਖਿਆ ਤੇ ਇਹਨਾਂ ਦੇ ਹੱਲ ਕਰਨ ਦਾ ਆਸ਼ਵਾਸਨ ਦਿਤਾ।ਡਾਕਟਰ ਜਸਬੀਰ ਸਿੰਘ ਸੰਧੂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਜਲਦ ਹੀ ਇਹਨਾਂ ਨੂੰ ਹਾਲ ਕੀਤਾ ਜਾਵੇ ਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਕੀਤੀ ਜਾਏ।ਇਸ ਮੌਕੇ ਤੇ ਇਲਾਕਾ ਨਿਵਾਸੀ ਕਰਮਲ ਸਿੰਘ ਆਜ਼ਾਦ ,ਦਲਬੀਰ ਸਿੰਘ ਬਾਜਵਾ,ਕੁਲਦੀਪ ਸਿੰਘ,ਗੁਰਮੀਤ ਸਿੰਘ,ਅਨਿਲ ਚੋਪੜਾ, ਆਦਿ ਮਜੂਦ ਸੀ।

NO COMMENTS

LEAVE A REPLY