ਓ.ਬੀ.ਸੀ ਮੋਰਚਾ ਗੁਰੂ ਨਗਰੀ ਦੇ 21 ਮੰਡਲਾਂ ਵਿਚ ਗਡੇਗਾ ਆਪਣੇ ਝੰਡੇ-ਵੜੈਚ

0
9

ਮੰਡਲ ਡੈਮਗੰਜ ਦੀ ਟੀਮ ਦਾ ਕੀਤਾ ਗਿਆ ਵਿਸਥਾਰ
____________
ਡਾਕਟਰ ਰਾਮ ਚਾਵਲਾ, ਅਰਵਿੰਦਰ ਵੜੈਚ,ਸਿਵ ਕੁਮਾਰ ਨੇ ਵਰਕਰਾਂ ਵਿਚ ਭਰਿਆ ਜੋਸ਼
___________
ਆਪ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਦਰਜਨਾਂ ਸਾਥੀਆਂ ਹੋਏ ਸ਼ਾਮਲ
__________

ਅੰਮ੍ਰਿਤਸਰ,27 ਮਈ (ਪਵਿੱਤਰ ਜੋਤ)- ਭਾਜਪਾ ਓ.ਬੀ.ਸੀ ਮੋਰਚਾ ਜਿਲਾ ਅੰਮ੍ਰਿਤਸਰ ਪਾਰਟੀ ਦਾ ਦਾਇਰਾ ਵਿਸ਼ਾਲ ਕਰਨ ਦੇ ਉਦੇਸ਼ ਨੂੰ ਲੈ ਕੇ ਆਏ ਦਿਨੀ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪਾਰਟੀ ਦੇ ਨਾਲ ਜੋੜ ਰਿਹਾ ਹੈ। ਜਿਸ ਦੇ ਸਬੰਧ ਵਿਚ ਮੰਡਲ ਡੈਮਗੰਜ ਵਿਖੇ ਮੋਰਚਾ ਦੇ ਮੰਡਲ ਪ੍ਰਧਾਨ ਬਲਦੇਵ ਸਿੰਘ ਚੋਹਾਨ ਦੀ ਦੇਖ-ਰੇਖ ਹੇਠ ਮੰਡਲ ਦੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਜਿਸ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਕੁਲਦੀਪ ਸਿੰਘ ਅਤੇ ਦਰਜਨਾਂ ਸਾਥੀਆਂ ਦਾ ਸਨਮਾਨ ਵੀ ਕੀਤਾ ਗਿਆ।
ਪ੍ਰੋਗਰਾਮ ਦੇ ਦੌਰਾਨ ਹਲਕਾ ਇੰਚਾਰਜ ਡਾਕਟਰ ਰਾਮ ਚਾਵਲਾ,ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ,ਐਸ.ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਸ਼ਿਵ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਦੌਰਾਨ ਉਕਤ ਮਹਿਮਾਨਾਂ ਨੇ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਯੋਜਨ ਹਿਤੈਸ਼ੀ ਨੀਤੀਆਂ ਅਤੇ ਵਿਰੋਧੀ ਪਾਰਟੀ ਦੀਆਂ ਜਨ ਵਿਰੋਧੀ ਨੀਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਰਜਨਾਂ ਸਕੀਮਾਂ ਅਤੇ ਯੋਜਨਾਵਾਂ ਦੇ ਤਹਿਤ ਪੰਜਾਬ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਕਈ ਲੋਕ ਕੇਂਦਰ ਦੀਆਂ ਸਕੀਮਾਂ ਨੂੰ ਆਪਣੇ ਨਾਲ ਜੋੜਨ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਪਰ ਜਨਤਾ ਸਾਰਾ ਕੁਝ ਜਾਣਦੀ ਹੈ। ਪੰਜਾਬ ਸਿਰਫ ਭਾਜਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਪੰਜਾਬ ਵਾਸੀਆਂ ਨੂੰ ਪਤਾ ਹੈ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਪ੍ਧਾਨ ਮੰਤਰੀ ਨਰਿੰਦਰ ਮੋਦੀ ਕਰ ਸਕਦੇ ਹਨ। ਗੁਰੂ ਨਗਰੀ ਵਿੱਚ ਸ੍ਰੀ ਕਰਤਾਰਪੁਰ ਲਾਂਘਾ ਸਭ ਖੋਲ੍ਹ ਕੇ ਸੰਗਤਾਂ ਨੂੰ ਖੁਲੇ ਦਰਸ਼ਨ ਦੀਦਾਰ ਕਰਵਾਉਣ, ਬਾਲ ਦਿਵਸ ਦੇ ਰੂਪ ਵਿਚ ਸਾਹਿਬਜ਼ਾਦਿਆਂ ਦੇ ਨਾਮ ਤੇ ਪੂਰੀ ਦੁਨੀਆਂ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਸ਼ਰਧਾ ਦੇ ਨਾਲ ਯਾਦ ਕਰਨਾ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਤੇ ਉਚੇਚੇ ਤੌਰ ਤੇ ਪ੍ਰੋਗਰਾਮ ਕਰਵਾਉਣੇ ਸਮੇਤ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਮਿਆਰ ਨੂੰ ਉੱਪਰ ਉਠਾਉਣ ਦੇ ਯਤਨਾਂ ਨੂੰ ਲੈ ਕੇ ਪੰਜਾਬ ਦੀ ਜਨਤਾ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਦੇ ਨਾਲ ਚੱਲਣ ਲਈ ਤਿਆਰ-ਬਰ-ਤਿਆਰ ਹੈ।

ਅਰਵਿੰਦਰ ਵੜੈਚ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਓ.ਬੀ.ਸੀ ਮੋਰਚਾ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਜਿਸ ਨੂੰ ਲੈ ਕੇ ਜ਼ਿਲੇ ਤੋਂ ਬਾਅਦ ਮੰਡਲ ਅਤੇ ਵਾਰਡ ਪੱਧਰ ਤੱਕ ਟੀਮਾਂ ਦਾ ਗਠਨ ਕਰਕੇ ਓ.ਬੀ.ਸੀ ਮੋਰਚੇ ਦਾ ਭਾਈਚਾਰਾ ਇੱਕ ਪਲੇਟਫਾਰਮ ਤੇ ਖੜਾ ਹੋ ਕੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਡੱਟ ਕੇ ਪ੍ਰਚਾਰ ਕਰੇਗਾ। ਉਹਨਾਂ ਨੇ ਕਿਹਾ ਕਿ ਭਾਈਚਾਰੇ ਦਾ 52 ਪ੍ਰਤੀਸ਼ਤ ਵੋਟ ਬੈਂਕ ਭਾਜਪਾ ਦੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ। ਪ੍ਰੋਗਰਾਮ ਦੇ ਦੌਰਾਨ ਸੁਰਿੰਦਰ ਸਿੰਘ ਨੂੰ ਮੰਡਲ ਦਾ ਜਰਨਲ ਸੈਕਟਰੀ, ਅਸ਼ਵਨੀ ਕੁਮਾਰ ਨੂੰ ਵਾਈਸ ਪ੍ਰਧਾਨ,ਤਰਸੇਮ ਸਿੰਘ, ਸਿਮਰਨਜੀਤ ਕੌਰ ਅਤੇ ਜੋਤੀ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ। ਪ੍ਰੋਗਰਾਮ ਦੇ ਦੌਰਾਨ ਇਲਾਕਾ ਫਤਿਹ ਸਿੰਘ ਕਲੋਨੀ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲੈ ਕੇ ਮੈਡਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਮੰਡਲ ਪ੍ਰਧਾਨ ਬਲਦੇਵ ਸਿੰਘ ਵੱਲੋਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਓ.ਬੀ.ਸੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਰਾਜੂ ਵੇਰਕਾ, ਸੈਕਟਰੀ ਰਜਿੰਦਰ ਸਿੰਘ, ਪਵਿੱਤਰਜੋਤ ਵੜੈਚ,ਮੰਡਲ ਪ੍ਰਧਾਨ ਟਹਿਲ ਸਿੰਘ,ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਨਿਸ਼ਾ,ਰਜਨੀਸ਼ ਚੌਹਾਨ ਕਈ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ।

NO COMMENTS

LEAVE A REPLY