ਨਹਿਰੀ ਪਾਣੀ ਸਪਲਾਈ ਪ੍ਰੋਜੈਕਟ” ਅਤੇ “ਰਾਹੀ ਈ-ਆਟੋ ਪ੍ਰੋਜੈਕਟ” ਨੂੰ ਲੈਕੇ ਕਮਿਸ਼ਨਰ ਨੇ ਪ੍ਰੈਸ ਨੂੰ ਕੀਤਾ ਸੰਬੋਧਨ

0
13
ਅੰਮ੍ਰਿਤਸਰ 26 ਮਈ (ਪਵਿੱਤਰ ਜੋਤ) :  ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮੀ.-ਕਮ- ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਚੱਲ ਰਹੇ 2 ਅਹਿਮ ਪ੍ਰੋਜੈਕਟਾਂ “ਨਹਿਰੀ ਪਾਣੀ ਸਪਲਾਈ ਪ੍ਰੋਜੈਕਟ” ਅਤੇ “ਰਾਹੀ ਈ-ਆਟੋ ਪ੍ਰੋਜੈਕਟ” ਨੂੰ ਲੈ ਕੇ ਪ੍ਰੈਸ ਨਾਲ ਰੂਬਰੂ ਹੋਏ ਅਤੇ ਪ੍ਰੈਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰੈਸ ਕਾਂਨਫਰੰਸ ਦੌਰਾਂਣ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿਚ ਜਮੀਨ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਕਈ ਥਾਂਵਾਂ ਤੇ ਇਹ ਪਾਣੀ ਜਹਿਰੀਲੇ ਤੱਤਾਂ ਨਾਲ ਮਿਲਕੇ ਆ ਰਿਹਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਨਪ ਰਹੀਆਂ ਹਨ। ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਜਿੱਥੇ-ਜਿੱਥੇ ਵੀ ਨਹਿਰੀ ਪਾਣੀ ਉਪਲਬਧ ਕਰਵਾਇਆ ਜਾ ਸਕਦਾ ਹੈ ਉੱਥੇ ਲੋਕਾਂ ਨੂੰ ਨਹਿਰ ਦਾ ਪਾਣੀ ਟ੍ਰੀਟਮੈਂਟ ਪਲਾਂਟ ਰਾਂਹੀ ਟ੍ਰੀਟ ਕਰਕੇ ਸ਼ੁੱਧ ਰੂਪ ਵਿਚ ਨਿਰਵਿਘਨ ਮੁਹੱਈਆ ਕਰਵਾਇਆ ਜਾ ਸਕੇ ਅਤੇ ਇਹਨਾਂ ਸਾਰੇ ਪ੍ਰੋਜੈਕਟਾਂ ਲਈ ਵਰਲਡ ਬੈਂਕ ਵੱਲੋਂ ਕਰੋੜਾਂ ਰੁਪਏ ਦੇ ਕਰਜ਼ੇ ਰਿਆਇਤੀ ਦਰਾਂ ਤੇ ਦਿੱਤੇ ਜਾ ਰਹੇ ਹਨ। ਪ੍ਰੋਜੈਕਟ ਦੇ ਪਹਿਲੇ ਪੜ੍ਹਾਅ ਵਿਚ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਦੀ ਸ਼ੁਰੂਆਤ ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਆਰੰਭੇ ਜਾਣ ਲਈ ਮੂਲਭੂਤ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਅਤੇ ਵਰਲਡ ਬੈਂਕ ਫੰਡਿਗ ਅਧੀਨ ਇਸ ਪ੍ਰੋਜੈਕਟ ਤੇ ਕੰਮ ਕਰਨ ਲਈ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਂਟ ਲਿਮੀ. ਦਾ ਗਠਨ ਕੀਤਾ ਗਿਆ ਹੈ ਇਸ ਪ੍ਰੋਜੈਕਟ ਅਧੀਨ ਪਹਿਲੇ ਪੜਾਅ ਵਿਚ ਤਕਰੀਬਨ 600 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਅਪਰ ਬਾਰੀ ਦੋਆਬ ਨਹਿਰ ਦੇ ਪਾਣੀ ਨੂੰ “ਵੱਲ੍ਹਾ” ਵਿਖੇ ਲਗਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਰਾਂਹੀਂ ਟ੍ਰੀਟ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਬਣਾਈਆਂ ਗਈਆਂ ਓਵਰ ਹੈਂਡ ਸਟੋਰੇਜ਼ ਰੈਜ਼ਰਵਾਇਰ(OHSR ) ਪਾਣੀ ਦੀਆਂ ਟੈਂਕੀਆਂ ਦਾ ਨਿਰਮਾਣ ਕਰਕੇ ਉਹਨਾਂ ਦੇ ਰਾਂਹੀਂ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੀਆਂ ਪ੍ਰਮੁੱਖ ਸੜ੍ਹਕਾਂ ਤੇ ਐਲ.ਐਡ ਟੀ.ਕੰਪਨੀ ਵੱਲੋਂ ਵੱਡੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ ਜਿਸ ਦਾ ਕੰਮ ਜੁਲਾਈ-2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨਾਲ ਸਹਿਰ ਵਿਚ ਪਹਿਲਾਂ ਤੋਂ ਮੌਜੂਦ ਵਾਟਰ ਸਪਲਾਈ ਦੇ ਮੂਲਭੂਤ ਢਾਂਚੇ ਰਾਂਹੀ ਇਹ ਨਹਿਰ ਪਾਣੀ ਟ੍ਰੀਟ ਕਰਕੇ 24ਘੰਟੇ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪ੍ਰੋਜੈਕਟ ਦੇ ਦੂਜੇ ਪੜਾਅ ਵਿਚ ਤਕਰੀਬਨ 1500 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਵਿਤਰਣ ਲਈ ਢਾਂਚਾਂ ਤਿਆਰ ਕਰਕੇ ਘਰ-ਘਰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
 ਪ੍ਰੈਸ ਕਾਂਨਫਰੰਸ ਦੌਰਾਂਣ ਪੁਛੇ ਗਏ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਪੁਰਾਣੇ ਟਿਊਬਵੈੱਲਾਂ ਦਾ ਵੀ ਨਾਲੋ-ਨਾਲ ਰੱਖ-ਰਖਾਵ ਕੀਤਾ ਜਾਵੇਗਾ ਅਤੇ ਪਾਣੀ ਦੀ ਸਟੋਰੇਜ਼ ਵੀ ਕੀਤੀ ਜਾਵੇਗੀ ਤਾਂ ਜੋ ਨਹਿਰੀ ਪਾਣੀ ਦੀ ਸਪਲਾਈ ਵਿਚ ਕਿਸੇ ਵੀ ਤਰ੍ਹਾਂ ਦਾ ਵਿਘਨ ਆਉਣ ਤੇ ਸ਼ਹਿਰਵਾਸੀਆ ਨੂੰ ਐਮਰਜੰਸੀ ਵਿਚ ਪਾਣੀ ਦੀ ਨਿਰੰਤਰ ਸਪਲਾਈ ਜਾਰੀ ਰੱਖੀ ਜਾ ਸਕੇ।
 ਓਵਰ ਹੈਂਡ ਸਟੋਰੇਜ਼ ਰੈਜ਼ਰਵਾਇਰ(OHSR ) ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਦੌਰਾਂਣ ਕੁਝ ਇਲਾਕਾ ਨਿਵਾਸੀਆਂ ਵੱਲੋਂ ਉਹਨਾ ਦੀ ਪ੍ਰਾਈਵੇਸੀ ਵਿਚ ਦਖ਼ਲਅੰਦਾਜ਼ੀ ਦਾ ਜਵਾਬ ਦਿੰਦਿਆਂ ਕਮਿਸ਼ਨਰ ਰਿਸ਼ੀ ਨੇ ਕਿਹਾ ਸ਼ਹਿਰ ਵਿਚ ਪੁਰਾਣੀਆ ਅਤੇ ਨਵੀਆਂ 70 ਟੈਂਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਾਸਤੇ ਜਿਆਦਾਤਰ ਸਰਕਾਰੀ ਥਾਂਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਊਜੋ ਪਹਿਲਾਂ ਹੀ ਟੈਂਕੀਆਂ ਵਾਸਤੇ ਥਾਂਵਾਂ ਸਿਮੀਤ ਹਨ ਅਤੇ ਕਈ ਥਾਂਵਾਂ ਤੇ ਇਹ ਟੈਂਕੀਆਂ ਪਾਰਕਾਂ ਵਿਚ ਬਣਾਈਆ ਜਾ ਰਹੀਆਂ ਹਨ, ਪਰ ਇਹਨਾਂ ਦੀ ਉਸਾਰੀ ਨਾਲ ਕਿਸੇ ਵੀ ਸ਼ਹਿਰਵਾਸੀ ਨੂੰ ਕੋਈ ਔਕੜ ਨਹੀ ਆਵੇਗੀ। ਉਹਨਾਂ ਕਿਹਾ ਕਿ ਜਿਸ ਹਿਸਾਬ ਨਾਲ ਪਾਣੀ ਦਾ ਜਮੀਨੀ ਪੱਧਰ ਨੀਂਵਾਂ ਜਾ ਰਿਹਾ ਹੈ ਉਸ ਵਾਸਤੇ ਲੋੜ ਹੈ ਕਿ ਆਉਣ ਵਾਲੀ ਪੀੜੀ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਸਾਰਿਆ ਦਾ ਸਹਿਯੋਗ ਲੋੜੀਂਦਾ ਹੈ।
 ਇਸੇ ਤਰ੍ਹਾਂ ਹੀ ਰਾਹੀ ਈ-ਆਟੋ ਪ੍ਰੋਜੈਕਟ ਦੇ ਸੰਬਧ ਵਿਚ ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਜਿਸਟਰਡ ਪੁਰਾਣੇ ਡੀਜਲ ਆਟੋ ਨੂੰ ਬਦਲਣ ਲਈ ਸਰਕਾਰ ਵਲੋਂ ਈ-ਆਟੋ ਚਲਾਉਣ ਦਾ ਪ੍ਰੋਗਰਾਮ ਹੈ ਜਿਸ ਅਧੀਨ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਵਿਅਕਤੀ ਨੂੰ ਵਾਜਿਬ ਰੇਟਾਂ ਤੇ ਈ-ਆਟੋ ਦੇ ਨਾਲ 1.25 ਲੱਖ ਸਬਸਿਡੀ ਤੋ ਇਲਾਵਾ ਪੁਰਾਣੇ ਆਟੋ ਦੇ ਸਕਰੇਪ ਤੇ 15 ਹਜਾਰ ਕੁੱਲ 1.40 ਲੱਖ ਦੇ ਫਾਇਦੇ ਦਿਤੇ ਜਾਣੇ ਹਨ । ਇਸ ਤੋ ਇਲਾਵਾਂ ਇਸ ਸਕੀਮ ਅਧੀਨ ਲਾਭ ਲੇਣ ਵਾਲੇ ਵਿਅਕਤੀ ਦੇ ਪਰਿਵਾਰ ਦੀ ਇਕ ਔਰਤ ਨੂੰ ਸਕਿਲ ਡਿਵੈਲਪਮੈਂਟ ਸਕੀਮ ਅਧੀਨ ਵੱਖ ਵੱਖ ਕੋਰਸਾ ਦੀ ਟ੍ਰੈਨਿੰਗ ਬਿਲਕੁਲ ਮੁਫਤ ਮੁਹਇਆਂ ਕਰਵਾਈ ਜਾਵੇਗੀ ਜਦ ਕੀ ਬਾਜਾਰ ਵਿਚ ਇਹ ਕੋਰਸ ਕਰਨ ਲਈ ਹਜਾਰਾਂ ਰੁਪਏ ਦਾ ਖਰਚ ਆਉਂਦਾ ਹੈ । ਇਸ ਸਕੀਮ ਦਾ ਫਾਇਦਾ ਸਬਸਿਡੀ ਦੇ ਨਾਲ ਕੇਸ਼ ਪੈਮੰਟ ਕਰਕੇ ਜਾ ਬੈਂਕ ਲੋਨ ਦੀਆਂ ਅਸਾਨ ਕਿਸ਼ਤਾ ਨਾਲ ਵੀ ਲਿਆ ਜਾ ਸਕਦਾ ਹੈ।
 ਪ੍ਰੈਸ ਦੇ ਮਾਧਿਅਮ ਨਾਲ ਕਮਿਸ਼ਨਰ ਰਿਸ਼ੀ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੁਆਰਾ ਚਲਾਏ ਜਾ ਰਹੇ ਇਹਨਾਂ ਪ੍ਰੋਜੈਕਟਾਂ ਨੂੰ ਲੋਕ ਭਲਾਈ ਵਾਸਤੇ ਕਾਮਯਾਬ ਕਰਨ ਵਿਚ ਨਗਰ ਨਿਗਮ, ਅੰਮ੍ਰਿਤਸਰ ਦਾ ਸਹਿਯੋਗ ਕਰਨ।

NO COMMENTS

LEAVE A REPLY