ਜੈਕਾਰਿਆਂ ਦੀ ਗੂੰਜ ਵਿੱਚ ਬੱਸ ਯਾਤਰਾ ਨੂੰ ਮਜੀਠਾ ਰੋਡ ਤੋਂ ਕੀਤਾ ਰਵਾਨਾ ਦਾ ਇੰਤਜ਼ਾਮ ਕਰਨ
ਅੰਮ੍ਰਿਤਸਰ,24 ਮਈ (ਪਵਿੱਤਰ ਜੋਤ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਭਗਤਾਂ ਨੂੰ ਮਾਸਿਕ ਬੱਸ ਯਾਤਰਾ ਦੇ ਤਹਿਤ ਮਾਤਾ ਚਿੰਤਪੁਰਨੀ ਅਤੇ ਮੰਦਿਰ ਮਾਤਾ ਜਵਾਲਾ ਦੇਵੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ। ਮਹਾਂਮਾਈ ਦੇ ਜੈਕਾਰਿਆਂ ਦੀ ਗੂੰਜ ਵਿੱਚ ਬੱਸ ਯਾਤਰਾ ਨੂੰ ਸਮਾਜ ਸੇਵਕ ਅਮਰਜੀਤ ਸ਼ਰਮਾ ਵੱਲੋਂ ਰਵਾਨਾ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਡਾ.ਨਰਿੰਦਰ ਚਾਵਲਾ,ਰਜੇਸ਼ ਸਿੰਘ ਜੋੜਾ,ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਸੰਸਥਾ ਪਿਛਲੇ ਕਰੀਬ 27 ਸਾਲਾਂ ਤੋਂ ਹਰ ਪ੍ਰਕਾਰ ਦੇ ਸਮਾਜ ਸੇਵੀ ਕੰਮਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਅਦਾ ਕਰਦੀ ਆ ਰਹੀ ਹੈ। ਜਿਸ ਦੇ ਤਹਿਤ ਪਿਛਲੇ ਅੱਠ ਸਾਲਾਂ ਤੋਂ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਸਮਾਜ ਸੇਵੀ ਕੰਮਾਂ ਵਿੱਚ ਬਿਨਾਂ ਕਿਸੇ ਜਾਤ-ਪਾਤ ਰੰਗ-ਨਸਲ ਭੇਦ-ਭਾਵ ਤੋਂ ਉੱਪਰ ਉੱਠ ਕੇ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਹੈ। ਸਾਲ ਵਿੱਚ ਕਰੀਬ 6 ਖ਼ੂਨਦਾਨ ਕੈਂਪ ਲਗਾਉਣ ਤੋਂ ਇਲਾਵਾ ਬਿਉਟੀ ਪਾਰਲਰ ਅਤੇ ਸਿਲਾਈ ਸੈਂਟਰ ਚਲਾਉਣੇ,ਫ੍ਰੀ ਮੈਡੀਕਲ ਕੈਂਪ ਲਗਾਉਣੇ,ਜ਼ਰੂਰਤਮੰਦ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਨ, ਮਨੁੱਖ ਨੂੰ ਜਦ ਜਰੂਰਤਮੰਦ ਪਰਿਵਾਰਾਂ ਦੇ ਬੱਚਿਆ ਨੂੰ ਫ੍ਰੀ ਸਿੱਖਿਆ ਮੁਹਇਆ ਕਰਵਾਉਣ ਵਿਚ ਸਹਾਇਤਾ ਕਰਨਾ,ਲਵਾਰਿਸ ਲਾਸ਼ਾਂ ਦੇ ਸੰਸਕਾਰ ਕਰਨ ਵਿੱਚ ਸਹਾਇਤਾ ਕਰਨਾ ਆਦਿ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੱਸ ਯਾਤਰਾ ਅੱਗੇ ਤੋਂ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ।
ਯਾਤਰਾ ਦੇ ਦੌਰਾਨ ਧਾਰਮਿਕ ਜਾਗਰਣ ਗਾਇਕ ਸ਼ੈਲੀ ਸਿੰਘ,ਨਵਦੀਪ ਸ਼ਰਮਾ,ਰਾਣੋ ਜੀ ਲਵਲੀਨ ਵੜੈਚ,ਆਸ਼ੂ,ਕਾਂਤਾਂ ਤਾਈ ਨੇ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਪ੍ਰਵੀਨ ਕੁਮਾਰੀ,ਅਭਿਸੇ਼ਕ ਸ਼ਰਮਾ,ਸੁਨੀਲ ਰਾਣਾ,ਪਵਿੱਤਰਜੋਤ,ਧੀਰਜ ਮਲਹੋਤਰਾ,ਜਤਿੰਦਰ ਸਿੰਘ, ਭਰਤ ਭੂਸ਼ਨ,ਡਾ.ਗੁਲਸ਼ਨ ਸ਼ਰਮਾ,ਰਮੇਸ਼ ਚੋਪੜਾ,ਆਕਾਸ਼ਮੀਤ,ਜਤਿਦੰਰ ਅਰੋੜਾ,ਰਜਿੰਦਰ ਸ਼ਰਮਾ,ਦਲਜੀਤ ਸ਼ਰਮਾ, ਰਾਹੁਲ ਸ਼ਰਮਾ,ਦੀਪਕ ਸਭਰਵਾਲ,ਹਰਮਿੰਦਰ ਸਿੰਘ ਉੱਪਲ,ਵਿਕਾਸ ਭਾਸਕਰ, ਅਰਜੁਨ ਮਦਾਨ ਸਮੇਤ ਮਹਾਂਮਾਈ ਦੇ ਕਈ ਹੋਰ ਭਗਤ ਮੌਜੂਦ ਸਨ।