ਰਾਹੀ ਸਕੀਮ “ਅਧੀਨ ਈ-ਆਟੋ ਦੀ ਪਰਮੋਸ਼ਨ ਲਈ ਈ-ਆਟੋ ਚਾਲਕਾਂ ਵੱਲੋਂ ਕੀਤਾ ਗਿਆ ਰੈਲੀ ਦਾ ਆਯੋਜਨ, ਨਿਗਮ ਕਮਿਸ਼ਨਰ ਵੱਲੋਂ ਝੰਡੀ ਦੇ ਕੇ ਕੀਤਾ ਰਵਾਨਾ

0
14

 

 

ਅੰਮ੍ਰਿਤਸਰ 17 ਮਈ (ਪਵਿੱਤਰ ਜੋਤ) : ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਸੰਦੀਪ ਰਿਸ਼ੀ ਅਤੇ ਰਾਹੀ ਸਕੀਮ ਦੇ ਪ੍ਰਭਾਰੀ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ ਵੱਲੋਂ “ਰਾਹੀ ਸਕੀਮ “ਅਧੀਨ ਈ-ਆਟੋ ਦੀ ਪਰਮੋਸ਼ਨ ਲਈ ਈ-ਆਟੋ ਚਾਲਕਾਂ ਵੱਲੋਂ ਕੱਢੀ ਗਈ ਰੈਲੀ ਨੂੰ ਰਣਜੀਤ ਐਵੀਨਿਉ ਡੀ.ਬਲਾਕ ਤੋਂ ਰਵਾਨਾ ਕੀਤਾ ਗਿਆ। ਇਹ ਰੈਲੀ ਰਣਜੀਤ ਐਵੀਨਿਊ ਤੋਂ ਹੁੰਦੀ ਹੋਈ ਸ਼ਹਿਰ ਦੀਆ ਪ੍ਰਮੁੱਖ ਸੜਕਾਂ ਰਤਨ ਸਿੰਘ ਚੌਂਕ, ਟ੍ਰੀਲੀਅਮ ਮਾਲ, 4 ਐਸ. ਚੌਂਕ , ਹੁਸੈਨਪੁਰਾ ਸ਼ਰੀਫ਼ਪੁਰਾ, ਬੱਸ ਸਟੈਂਟ, ਗੋਲਡਨ ਗੇਟ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ, ਪੁਤਲੀਘਰ, ਛੇਹਰਟਾ ਤੋਂ ਇਸ ਰੈਲੀ ਦਾ ਸਮਾਪਨ ਇੰਡੀਆ ਗੇਟ ਵਿਖੇ ਹੋਇਆ। ਅੱਜ ਦੀ ਇਸ ਰੈਲੀ ਵਿਚ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਈ-ਆਟੋ ਦੇ ਚਾਲਕਾਂ ਨੇ ਹਿੱਸਾ ਲਿਆ ਜੋ ਸਫ਼ਲਤਾ ਪੂਰਵਕ ਈ-ਆਟੋ ਦੀ ਵਰਤੋਂ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਅਤੇ ਸਾਫ਼-ਸੁਥਰਾ ਰੱਖਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਦੇ ਰਹੇ ਹਨ।

ਇਸ ਮੌਕੇ ਤੇ ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਰੋਜਾਨਾਂ ਲੱਖਾ ਯਾਤਰੂ ਅਤੇ ਸ਼ਰਧਾਲੂ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਉਹਨਾਂ ਵੱਲੋਂ ਕਿਸੇ ਵੀ ਜਗ੍ਹਾ ਤੇ ਜਾਣ ਲਈ ਸਥਾਨਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਚ ਆਟੋ ਦਾ ਇਕ ਪ੍ਰਮੁੱਖ ਸਥਾਨ ਹੈ। ਪਰ ਇਕ ਪਾਸੇ ਡੀਜ਼ਲ ਆਟੋਆਂ ਦੇ ਚੱਲਣ ਨਾਲ ਸ਼ਹਿਰ ਦਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਉੱਥੇ ਹਜਾਰਾਂ ਦੀ ਤਾਦਾਦ ਵਿਚ ਅਣ-ਰਜਿਸਟਰਡ, ਅਣ-ਅਧਿਕਾਰਤ ਅਤੇ ਬਿਨ੍ਹਾਂ ਨੰਬਰ ਪਲੇਟਾਂ ਦੇ ਈ-ਰਿਕਸ਼ੇ ਸ਼ਹਿਰ ਦੀ ਜਨਤਾ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਹੈ। ਇਹਨਾਂ ਸਾਰੀ ਖਾਮੀਆਂ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਰਾਹੀ ਸਕੀਮ ਲਿਆਂਦੀ ਗਈ ਹੈ ਜਿਸ ਤਹਿਤ ਸਰਕਾਰ ਵੱਲੋਂ ਆਵਾਜਾਈ ਦੇ ਪ੍ਰਦੂਸ਼ਨ ਰਹਿਤ ਸਾਧਾਨਾਂ ਨੂੰ ਵਧਾਵਾ ਦੇਣ ਦੇ ਮੰਤਵ ਨਾਲ ਈ-ਆਟੋਜ਼ ਨੂੰ ਸੜ੍ਰਕਾਂ ਤੇ ਉਤਾਰਿਆ ਗਿਆ ਹੈ ਜਿਸ ਵਿਚ ਪੁਰਾਣਾ ਡੀਜ਼ਲ ਆਟੋ ਬਦਲ ਕੇ ਈ-ਆਟੋ ਅਪਨਾਉਂਣ ਵਾਲੇ ਚਾਲਕਾਂ ਨੂੰ 1.40ਲੱਖ ਰੁਪਏ ਨਗਦ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਬੈਂਕਾਂ ਵੱਲੋਂ ਵੀ ਆਸਾਨ ਕਿਸ਼ਤਾਂ ਤੇ ਇਸ ਲਈ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਈ-ਆਟੋ ਦੇ ਨਾਲ ਜਿੱਥੇ ਇੰਧਨ ਦੀ ਖਪਤ ਤੇ ਹੋਣ ਵਾਲੇ ਖਰਚੇ ਦਾ ਬਚਾਓ ਹੁੰਦਾ ਹੈ ਉੱਥੇ ਸਵਾਰੀ ਨੂੰ ਆਵਾਜ਼ ਮੁਕਤ ਅਤੇ ਪ੍ਰਦੂਸ਼ਨ ਮੁਕਤ ਸਫ਼ਰ ਦਾ ਆਨੰਦ ਮਿਲਦਾ ਹੈ ਅਤੇ ਬਕਾਇਦਾ ਰਜਿਸਟਰਡ ਅਤੇ ਨੰਬਰ ਪਲੇਟ ਲੱਗੇ ਹੋਣ ਕਰਕੇ ਉਹਨਾ ਦੇ ਜਾਨ-ਮਾਲ ਦੀ ਰਾਖੀ ਵੀ ਹੁੰਦੀ ਹੈ ਜਦ ਕਿ ਜਿਆਦਾਤਰ ਈ-ਰਿਕਸ਼ਾ ਨਾ ਤੇ ਰਜਿਸਟਰਡ ਹੁੰਦੇ ਹਨ ਅਤੇ ਨਾ ਹੀ ਉਹਨਾਂ ਤੇ ਕੋਈ ਨੰਬਰ ਪਲੇਟ ਲੱਗੀ ਹੁੰਦੀ ਹੈ ਅਤੇ ਛੌਟੇ ਤੇ ਲਾਈਟ ਵੇਟ ਹੋਣ ਕਰਕੇ ਆਏ ਦਿਨ ਐਕਸੀਡੈਂਟ ਹੁੰਦੇ ਰਹਿੰਦੇ ਹਨ।

ਕਮਿਸ਼ਨਰ ਰਿਸ਼ੀ ਨੇ ਸਾਰੇ ਡੀਜਲ ਆਟੌ ਚਾਲਕਾਂ, ਖਾਸ ਕਰਕੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਪੁਰਾਣੇ ਡੀਜ਼ਲ ਆਟੋ ਦੇ ਕੇ ਆਧੂਨਿਕ ਤਕਨੀਕ ਦੇ ਨਵੇਂ ਈ-ਆਟੋ ਅਪਣਾਉਣ ਅਤੇ ਨਗਦ ਸਬਸਿਡੀ ਦੇ ਨਾਲ-ਨਾਲ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਉਠਾਉਣ ਕਿਉਂਜੋ ਆਉਣ ਵਾਲੇ ਸਮੇਂ ਵਿਚ ਸਰਕਾਰ ਵੱਲੋਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਪੂਰਣ ਤੌਰ ਤੇ ਬੰਦ ਕਰਨ ਲਈ ਕਿਸੇ ਵਕਤ ਵੀ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਰੋਜ਼ੀ ਰੋਟੀ ਨੂੰ ਨਿਰਵਿਘਨ ਚਲਾਉਣ ਲਈ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾ ਲਈ ਜਾਵੇ।

NO COMMENTS

LEAVE A REPLY