ਬੁਢਲਾਡਾ, 25 ਅਪ੍ਰੈਲ (ਦਵਿੰਦਰ ਸਿੰਘ ਕੋਹਲੀ)-ਭਾਸ਼ਾ ਮੰਚ, ਗੁਰੂ ਨਾਨਕ ਕਾਲਜ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਵਿਸ਼ਵ ਪੁਸਤਕ ਦਿਹਾੜਾ ਮਨਾਇਆ ਗਿਆ। ਭਾਸ਼ਾ ਮੰਚ ਦੇ ਸਰਪ੍ਰਸਤ ਗੁਰਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਯੂਨੈਸਕੋ ਵੱਲੋਂ ਪੁਸਤਕ ਅਤੇ ਲੇਖਕਾਂ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਅੰਦਰ ਪੁਸਤਕ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। ਇਸ ਸਮੇਂ ਜਦੋਂ ਪੁਸਤਕ ਸੱਭਿਆਚਾਰ ਖਤਮ ਹੋ ਰਿਹਾ ਹੈ ਅਜਿਹੇ ਦਿਨ ਮਨਾਉਣੇ ਲਾਜ਼ਮੀ ਹੋ ਗਏ ਹਨ। ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਕਿਹਾ ਕਿ ਵਿਸ਼ਵ ਪੁਸਤਕ ਦਿਹਾੜਾ ਪ੍ਰਕਾਸ਼ਕਾਂ, ਵਿਕਰੇਤਾਵਾਂ ਅਤੇ ਪਾਠਕਾਂ ਵਿੱਚ ਆਪਸੀ ਸਾਂਝ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜਦੋਂ ਸੋਸ਼ਲ ਮੀਡੀਆ ਅਤੇ ਪੀਡੀਐੱਫ ਨੇ ਵਿਿਦਆਰਥੀ ਨੂੰ ਕਿਤਾਬ ਤੋਂ ਦੂਰ ਕਰਨ ਵਿੱਚ ਭੂਮਿਕਾ ਨਿਭਾਈ ਹੈ ਅਜਿਹੇ ਸਮੇਂ ਕਿਸੇ ਵੀ ਪਾਠ ਨੂੰ ਕਿਤਾਬ ਰੂਪ ਵਿੱਚ ਪੜ੍ਹਨਾ ਜ਼ਰੂਰੀ ਹੈ ਤਾਂ ਕਿ ਅਸੀਂ ਪੁਸਤਕ ਨੂੰ ਬਚਾ ਸਕੀਏ। ਆਨਲਾਇਨ ਮਾਧਿਅਮ ਰਾਹੀਂ ਵਿਿਦਆਰਥੀਆਂ ਨਾਲ ਗੱਲ ਕਰਦਿਆਂ ਭਾਸ਼ਾ ਵਿਭਾਗ ਦੇ ਖੋਜ ਅਫਸਰ ਗੁਰਪ੍ਰੀਤ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਵਿੱਚ ਪੁਸਤਕਾਂ ਦਾ ਬਹੁਤ ਮਹੱਤਵ ਹੈ। ਪੁਸਤਕਾਂ ਜ਼ਰੀਏ ਬੰਦਾ ਘਰ ਬੈਠਿਆਂ ਦੂਜੇ ਖਿੱਤਿਆਂ ਦੇ ਸੱਭਿਆਚਾਰ ਤੋਂ ਜਾਣੂ ਹੋ ਜਾਂਦਾ ਹੈ। ਮੈਡਮ ਤੇਜਿੰਦਰ ਕੌਰ, ਭਾਸ਼ਾ ਅਫਸਰ, ਮਾਨਸਾ ਨੇ ਕਿਹਾ ਕਿ ਪੁਸਤਕਾਂ ਮਨੁੱਖੀ ਇਤਿਹਾਸ ਨੂੰ ਸਾਂਭਣ ਦਾ ਜ਼ਰੀਆ ਬਣਦੀਆਂ ਹਨ। ਕਿਤਾਬਾਂ ਅਜਿਹੀਆਂ ਦੋਸਤ ਹਨ ਜਿਹੜੀਆਂ ਬੰਦੇ ਨੂੰ ਜਿਉਣ ਦੇ ਢੰਗ ਦਿੰਦੀਆਂ ਹਨ। ਇਸ ਮੌਕੇ ਵਿਿਦਆਰਥੀਆਂ ਨੇ ਆਪਣੇ ਪੜ੍ਹਨ ਅਨੁਭਵ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਸਾਹਿਤਕ ਰੁਚੀਆਂ ਰੱਖਣ ਵਾਲੇ ਪੰਜਾਹ ਵਿਿਦਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਸੰਚਾਲਨ ਵਿਿਦਆਰਥਣ ਰਾਜਵਿੰਦਰ ਕੌਰ ਨੇ ਕੀਤਾ।