ਅੰਮ੍ਰਿਤਸਰ 3 ਅਪ੍ਰੈਲ (ਪਵਿੱਤਰ ਜੋਤ) :ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਭਾਰਤ-ਪਾਕਿ ਰਿਸ਼ਤਿਆਂ ਨੂੰ ਮਿਠਾਸ ਕਰਨ ਲਈ ਪ੍ਰੈੱਸ ਮਿਲਣੀ ਦੌਰਾਨ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚ ਵਪਾਰਕ ਸਬੰਧ ਬਹਾਲ ਹੋਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਫਾਇਦਾ ਹੋ ਸਕੇ, ਆਪਸੀ ਤਣਾਅ ਘਟਿਆ ਜਾ ਸਕੇ ਅਤੇ ਦੋਵੇਂ ਪਾਸੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਪ ਪਾਕਿਸਤਾਨ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਅਤੇ ਫਸਲਾਂ ਵੀ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਪਾਕਿਸਤਾਨ ਵਿਚ ਅਨਾਜ ਦੀ ਭਾਰੀ ਕਿੱਲਤ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਜਿਸ ਕਾਰਨ ਆਮ ਪਾਕਿਸਤਾਨੀ ਮੁਸੀਬਤ ਬਣ ਰਿਹਾ ਹੈ। ਜੇਕਰ ਵਪਾਰਕ ਸਬੰਧ ਬਹਾਲ ਹੋ ਜਾਂਦੇ ਹਨ ਤਾਂ ਭਾਰਤ ਪਾਕਿਸਤਾਨ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢ ਸਕਦਾ ਹੈ। ਪ੍ਰੋ: ਲਾਲ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਤੋਂ ਵੱਖ ਹੋ ਕੇ ਦੇਸ਼ ਵਜੋਂ ਬਣਿਆ ਸੀ। ਇਸ ਦੇ ਹਾਕਮਾਂ ਨੇ ਅਮਰੀਕਾ, ਸਾਊਦੀ ਅਰਬ, ਚੀਨ ਅਤੇ ਹੋਰ ਦੇਸ਼ਾਂ ਤੋਂ ਕਰਜ਼ੇ ਲੈ ਕੇ ਦੇਸ਼ ਦੀ ਆਰਥਿਕ ਹਾਲਤ ਨੂੰ ਡਾਵਾਂਡੋਲ ਕਰ ਦਿੱਤਾ ਹੈ। ਪਾਕਿ ਸਰਕਾਰ ਨੂੰ ਜ਼ਿੱਦ ਛੱਡ ਕੇ ਭਾਰਤ ਨਾਲ ਦੋਸਤਾਨਾ ਸਬੰਧ ਬਣਾਉਣੇ ਚਾਹੀਦੇ ਹਨ ਤਾਂ ਜੋ ਦੋਵੇਂ ਦੇਸ਼ ਸ਼ਾਂਤੀ ਨਾਲ ਰਹਿ ਸਕਣ। ਇਹ ਸੱਚ ਹੈ ਕਿ ਤੁਸੀਂ ਦੋਸਤ ਤਾਂ ਬਦਲ ਸਕਦੇ ਹੋ ਪਰ ਗੁਆਂਢੀ ਨਹੀਂ ਬਦਲ ਸਕਦੇ। ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਿਸਤ੍ਰਿਤ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਟਾਰੀ ਸਰਹੱਦ ਤੋਂ ਮੁੜ ਵਪਾਰ ਸ਼ੁਰੂ ਕੀਤਾ ਜਾਵੇ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਪਾਕਿਸਤਾਨ ਨੂੰ ਅਨਾਜ ਸੰਕਟ ਤੋਂ ਛੁਟਕਾਰਾ ਮਿਲੇਗਾ ਅਤੇ ਭਵਿੱਖ ਵਿੱਚ ਸਬੰਧ ਵੀ ਸੁਖਾਵੇਂ ਰਹਿਣਗੇ। ਇਸ ਮੌਕੇ ਬ੍ਰਿਜ ਮੋਹਨ ਅਰੋੜਾ, ਭਗਵਾਨ ਦਾਸ, ਹਰੀਸ਼ ਅਰੋੜਾ, ਸੁਰਿੰਦਰ ਕੇਵਲਾਨੀ, ਸੁਜੀਦਰ ਸਿੰਘ ਪਾਲੀ, ਬਾਵਾ ਸੇਠ, ਦੀਪਕ ਕਨੌਜੀਆ, ਕੇਵਲ ਸ਼ਰਮਾ, ਸਤੀਸ਼ ਛਾਬੜਾ, ਨਵਦੀਪ ਸ਼ਰਮਾ, ਜਨਕ ਰਾਜ ਲਾਲੀ ਆਦਿ ਹਾਜ਼ਰ ਸਨ।