ਅੰਮ੍ਰਿਤਸਰ,14 ਫਰਵਰੀ (ਪਵਿੱਤਰ ਜੋਤ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਰਜੇਸ਼ ਹਨੀ ਦੇ ਪਿਤਾ ਸਾਬਕਾ ਕੌਂਸਲਰ ਅਤੇ ਵਸੀਕਾਂ ਨਵੀਸਾਂ ਰਮੇਸ਼ ਚੰਦਰ ਦੀ ਮੌਤ ਤੇ ਵੱਖ ਵੱਖ ਰਾਜਨੀਤਿਕ,ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ਦੌਰਾਨ ਭਾਜਪਾ ਓ.ਬੀ.ਸੀ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ ਵੱਲੋਂ ਰਜੇਸ਼ ਹਨੀ ਦੇ ਗ੍ਰਹਿ ਵਿਖੇ ਨਿਵਾਸ ਵਿਖੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਕਾਮਨਾ ਵੀ ਕੀਤੀ ਗਈ। ਉਹਨਾਂ ਦੇ ਨਾਲ ਭਾਜਪਾ ਸ਼ਹਿਰੀ ਗੁਰਦਾਸਪੁਰ ਦੇ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ,ਕੰਵਲਜੀਤ ਸਿੰਘ ਸੰਨੀ ਕਾਰਜਕਾਰਨੀ ਮੈਂਬਰ ਓ.ਬੀ.ਸੀ ਮੋਰਚਾ ਪੰਜਾਬ ਅਤੇ ਬਟਾਲਾ ਪ੍ਰਭਾਰੀ,ਮਨਦੀਪ ਸਿੰਘ ਕਾਰਜਕਾਰਨੀ ਮੈਂਬਰ ਓ.ਬੀ.ਸੀ ਮੋਰਚਾ ਪੰਜਾਬ, ਅਰਵਿੰਦਰ ਵੜੈਚ ਪ੍ਧਾਨ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਸ਼ਹਿਰੀ,ਜਰਨਲ ਸਕੱਤਰ ਹਰਪਾਲ ਸਿੰਘ,ਹਰਸਿਮਰਨ ਸਿੰਘ ਲੱਕੀ,ਰਜਿੰਦਰ ਕੁਮਾਰ ਸਮੇਤ ਹੋਰ ਵਰਕਰ ਵੀ ਮੌਜੂਦ ਸਨ। ਰਜਿੰਦਰ ਬਿੱਟਾ ਨੇ ਕਿਹਾ ਕਿ ਸ੍ਰੀ ਰਮੇਸ਼ ਚੰਦਰ ਜੀ ਇਕ ਮਿਹਨਤੀ ਇਮਾਨਦਾਰ ਅਤੇ ਹਰ ਕਿਸੇ ਨਾਲ ਮਿਲਣਸਾਰ ਵਾਲੇ ਵਿਅਕਤੀ ਸਨ। ਉਨ੍ਹਾਂ ਵੱਲੋਂ ਭਾਜਪਾ ਨੂੰ ਸਮਰਪਿਤ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਵਿਛੋੜੇ ਦੇ ਨਾਲ ਭਾਜਪਾ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਮੇਸ਼ ਚੰਦਰ ਜੀ ਦੀ ਮੌਤ ਤੇ ਭਾਜਪਾ ਅੰਮ੍ਰਿਤਸਰ ਦੇ ਪ੍ਰਧਾਨ ਡਾ.ਹਰਵਿੰਦਰ ਸਿੰਘ ਸੰਧੂ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ,ਤਲਬੀਰ ਸਿੰਘ ਗਿੱਲ,ਡਾ.ਰਾਜ ਕੁਮਾਰ, ਰਜਿੰਦਰ ਮੋਹਨ ਸਿੰਘ ਛੀਨਾ,ਡਾ.ਬਲਦੇਵ ਰਾਜ ਚਾਵਲਾ,ਰਕੇਸ਼ ਗਿੱਲ,ਕੁਮਾਰ ਅਮਿਤ,ਮਾਨਵ ਤਨੇਜਾ, ਸੁਖਵਿੰਦਰ ਸਿੰਘ ਪਿੰਟੂ, ਡਾਕਟਰ ਰਾਮ ਚਾਵਲਾ,ਸੰਜੀਵ ਕੁਮਾਰ,ਜਨਾਰਦਨ ਸ਼ਰਮਾ, ਸਲਿਲ ਕਪੂਰ ਸਮੇਤ ਹੋਰ ਕਈ ਸਖਸ਼ੀਅਤਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਸਵਰਗਵਾਸੀ ਰਮੇਸ਼ ਚੰਦਰ ਜੀ ਦੇ ਸ਼ਰਧਾਂਜਲੀ ਅਤੇ ਰਸਮ ਪਗੜੀ ਪ੍ਰੋਗਰਾਮ 22 ਫਰਵਰੀ ਨੂੰ ਪੁਸ਼ਪਾਵਤੀ ਹਾਲ,ਨਜ਼ਦੀਕ ਸ਼ਿਵਾਲਾ ਮੰਦਰ ਵਿਖੇ ਦੁਪਹਿਰ 1 ਤੋਂ 2 ਵਜੇ ਹੋਵੇਗਾ।