ਐਂਟੀ ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਸੰਬੰਧੀ ਲਗਾਇਆ ਸੈਮੀਨਾਰ

0
12

ਬੁਢਲਾਡਾ, 9 ਫਰਵਰੀ (ਦਵਿੰਦਰ ਸਿੰਘ ਕੋਹਲੀ)-ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਦੀ ਅਗਵਾਈ ਹੇਠ 6 ਫਰਵਰੀ ਨੂੰ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਅਤੇ ਸੇਵਾਵਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਨੇ ਕਿਹਾ ਕਿ ਇਸ ਮੌਕੇ ਸਤਿਕਾਰਯੋਗ ਜੱਜ ਮੈਡਮ ਸ਼ਿਲਪਾ ਜੀ ਨੇ ਕਾਨੂੰਨੀ ਸੇਵਾਵਾਂ ਬਾਰੇ ਲੋਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ।ਜਿਸ ਵਿੱਚ ਔਰਤਾਂ ਨੂੰ ਕਿਸੇ ਅਪਰਾਧ ਜਾਂ ਜ਼ੁਲਮ ਜਿਵੇਂ ਕਿ ਦਹੇਜ਼ ਜਾਂ ਹਰ ਪ੍ਰਕਾਰ ਦੇ ਸ਼ੋਸ਼ਣ ਸੰਬੰਧੀ ਕੇਸ ਦਰਜ ਦਰਜ ਕਰਵਾਉਣ ਸੰਬੰਧੀ, ਲੋਕ ਅਦਾਲਤੀ ਸੇਵਾਵਾਂ ਅਤੇ ਕਾਨੂੰਨੀ ਸਲਾਹਕਾਰ ਵਕੀਲ ਆਦਿ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਵਿੱਚ ਲੈ ਸਕਦੇ ਹਨ ਅਤੇ ਕਾਨੂੰਨੀ ਸਹੂਲਤਾਵਾਂ ਦਾ ਲਾਭ ਉਠਾ ਸਕਦੇ ਹਨ। ਇਸ ਸੈਮੀਨਾਰ ਮੌਕੇ ਵਾਰਡ ਨੰ.26 ਦੀਆਂ ਸਮੂਹ ਔਰਤਾਂ, ਨੌਜਵਾਨ ਧੀਆਂ, ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਮੈਂਬਰ ਰਾਜਿੰਦਰ ਕੌਰ,ਹਰਦੀਪ ਕੌਰ, ਰਜਿੰਦਰ ਸਿੰਘ, ਸੁਮਨ ਲੋਟੀਆ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ।

NO COMMENTS

LEAVE A REPLY