ਭਾਜਪਾ ਨੇ ਅਰਵਿੰਦਰ ਵੜੈਚ ਨੂੰ ਓ.ਬੀ.ਸੀ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

0
10

ਅਸ਼ਵਨੀ ਸ਼ਰਮਾ,ਰਜਿੰਦਰ ਬਿਟਾ,ਡਾ.ਹਰਵਿੰਦਰ ਸਿੰਘ ਸੰਧੂ ਦਾ ਕੀਤਾ ਧੰਨਵਾਦ
_________
42 ਪ੍ਰਤੀਸ਼ਤ ਓ.ਬੀ.ਸੀ ਵੋਟ ਭਾਜਪਾ ਉਮੀਦਵਾਰਾਂ ਦੀ ਜਿੱਤ ਨੂੰ ਕਰੇਗੀ ਪੱਕਾ-ਵੜੈਚ
__________

ਅੰਮ੍ਰਿਤਸਰ,6 ਫ਼ਰਵਰੀ (  ਰਾਜਿੰਦਰ ਧਾਨਿਕ   )- ਭਾਜਪਾ ਨੂੰ ਸਮਰਪਿਤ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਅਰਵਿੰਦਰ ਵੜੈਚ ਨੂੰ ਭਾਜਪਾ ਹਾਈਕਮਾਂਡ ਪੰਜਾਬ ਵੱਲੋਂ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ,ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਡਾ.ਹਰਵਿੰਦਰ ਸਿੰਘ ਸੰਧੂ, ਹਲਕਾ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਦੇ ਆਦੇਸ਼ਾਂ ਮੁਤਾਬਿਕ ਅਰਵਿੰਦਰ ਵੜੈਚ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਸਾਬਕਾ ਸਾਂਸਦ ਅਤੇ ਮੇਅਰ ਸਵੇਤ ਮਲਿਕ,ਪੰਜਾਬ ਪ੍ਰਧਾਨ ਰਜਿੰਦਰ ਬਿੱਟਾ,ਡਾ.ਹਰਵਿੰਦਰ ਸਿੰਘ ਸੰਧੂ,ਡਾ.ਰਾਜ ਕੁਮਾਰ ਵੇਰਕਾ,ਸੁਖਮਿੰਦਰ ਸਿੰਘ ਪਿੰਟੂ, ਪਰਦੀਪ ਸਿੰਘ ਮਜੀਠਾ,ਰਜੇਸ਼ ਹਨੀ,ਸਾਬਕਾ ਐਮ ਐਲ ਏ ਮਨਦੀਪ ਸਿੰਘ ਮੰਨਾ,ਡਾ.ਦਲਬੀਰ ਸਿੰਘ,ਰਕੇਸ਼ ਗਿੱਲ,ਨਰੇਸ਼ ਸ਼ਰਮਾ,ਰੇਕੇਸ਼ ਗਿਲ,ਰੀਨਾ ਜੇਤਲੀ,ਡਾ.ਰਾਮ ਚਾਵਲਾ,ਪੱਪੂ ਮਹਾਜਨ,ਮਾਨਵ ਤਨੇਜਾ,ਬਲਦੇਵ ਰਾਜ ਬੱਗਾ ਸਮੇਤ ਹੋਰ ਭਾਜਪਾ ਨੇਤਾਵਾਂ ਵੱਲੋਂ ਅਰਵਿੰਦਰ ਵੜੈਚ ਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਤੇ ਅਰਵਿੰਦਰ ਵੜੈਚ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਜਪਾ ਹਾਈਕਮਾਂਡ ਪੰਜਾਬ ਨੇ ਉਨ੍ਹਾਂ ਨੂੰ ਜੋ ਮਾਣ ਬਖਸ਼ਿਆ ਹੈ। ਉਸ ਦੇ ਬਦਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਚੱਲਦੇ ਹੋਏ ਗੁਰੂ ਨਗਰੀ ਵਿੱਚ ਭਾਜਪਾ ਦਾ ਦਾਇਰਾ ਵਿਸ਼ਾਲ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਨੇ ਭਾਜਪਾ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਛੇਤੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਓ.ਬੀ.ਸੀ ਮੋਰਚਾ ਜਿਲਾ ਟੀਮ ਦਾ ਗਠਨ ਕਰਦੇ ਹੋਏ ਸ਼ਹਿਰ ਦੇ 20 ਮੰਡਲਾਂ ਵਿੱਚ ਪ੍ਰਧਾਨ ਨਿਯੁਕਤ ਕਰ ਦਿੱਤੇ ਜਾਣਗੇ। ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ਦੀਆਂ ਵਾਰਡਾਂ ਵਿੱਚ ਟੀਮਾਂ ਦਾ ਗਠਨ ਕਰਕੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ ਦੀ ਰਹਿਨੁਮਾਈ ਨਾਲ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਓ.ਬੀ.ਸੀ ਮੋਰਚਾ ਅਹਿਮ ਜਿੰਮੇਦਾਰੀ ਅਦਾ ਕਰੇਗਾ। ਵੜੈਚ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ 72 ਜਾਤਾਂ ਦੇ ਨਾਲ ਸਬੰਧਤ ਓ.ਬੀ.ਸੀ ਦੀ 42 ਪ੍ਰਤਿਸ਼ਤ ਵੋਟ ਭਾਜਪਾ ਦਾ ਦਾਇਰਾ ਹੋਰ ਜ਼ਿਆਦਾ ਵਿਸ਼ਾਲ ਕਰੇਗੀ। ਇਸ ਮੌਕੇ ਤੇ ਮਨਦੀਪ ਸਿੰਘ,ਕੰਵਲਜੀਤ ਸਿੰਘ ਸੰਨੀ,ਮੰਡਲ ਪ੍ਰਧਾਨ ਕਿਸ਼ੌਰ ਰੈਣਾ, ਲਵਲੀਨ ਵੜੈਚ ਸ਼ਰੂਤੀ ਵਿਜ,ਸ਼ਕਤੀ ਕਲਿਆਨ,ਰਮੇਸ਼ ਚੋਪੜਾ,ਅਵਤਾਰ ਸਿੰਘ, ਗੁਲਸ਼ਨ ਕੁਮਾਰ, ਸੁਰਜੀਤ ਸਿੰਘ,ਸੰਦੀਪ ਸਿੰਘ,ਡਾ. ਜਗਦੀਸ਼ ਗੋਸਵਾਮੀ,ਜਤਿੰਦਰ ਨਈਅਰ,ਪਵਨਦੀਪ ਸਿੰਘ ਸ਼ੈਲੀ,ਸਾਹਿਲ ਦੱਤਾ, ਪਵਿੱਤਰਜੋਤ,ਰਜਿੰਦਰ ਸਿੰਘ ਧਾਨਿਕ,ਰਜਿੰਦਰ ਸ਼ਰਮਾ, ਜਤਿੰਦਰ ਅਰੋੜਾ ਸਮੇਤ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।

NO COMMENTS

LEAVE A REPLY