NSQF Skill Competition ਤਹਿਤ ਸਕੂਲ ਵਿਦਿਆਰਥੀਆਂ ਦੇ ਵੱਖ ਵੱਖ ਕੈਟੇਗਰੀਆਂ ਵਿਚ ਮੁਕਾਬਲੇ ਕਰਵਾਏ ਗਏ

0
12

ਅੰਮ੍ਰਿਤਸਰ 6 ਫਰਵਰੀ (ਰਾਜਿੰਦਰ ਧਾਨਿਕ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਅੱਜ ਮਿਤੀ 06-02-2023 ਨੂੰ NSQF Skill Competition ਤਹਿਤ ਸਕੂਲ ਵਿਦਿਆਰਥੀਆਂ ਦੇ ਵੱਖ ਵੱਖ ਕੈਟੇਗਰੀਆਂ ਵਿਚ ਮੁਕਾਬਲੇ ਕਰਵਾਏ ਗਏ । ਜਿਸ ਵਿਚ ਪਹਿਲਾ ਸਥਾਨ ਸਰਕਾਰੀ ਸੀ. ਸਕੈ. ਸਕੂਲ, ਰਾਜਾਸਾਂਸੀ ਦੀ ਵਿਦਿਆਰਥਣ ਮਿਸ ਸਿਮਰਨਪ੍ਰੀਤ ਕੌਰ ਹਾਸਲ ਕੀਤਾ ਅਤੇ ਦੂਸਰਾ ਸਥਾਨ ਸਰਕਾਰੀ ਸੀ. ਸਕੈ. ਸਕੂਲ, ਖਿਆਲਾਕਲਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਹਾਸਲ ਕੀਤਾ ਅਤੇ ਤੀਜਾ ਸਥਾਨ ਸਰਕਾਰੀ ਸੀ. ਸਕੈ. ਸਕੂਲ, ਮਾਲ ਰੋਡ ਦੀ ਵਿਦਿਆਰਥਣ ਮਿਸ ਹਸਤਾ ਸ਼ਰਮਾ ਨੇ ਹਾਸਲ ਕੀਤਾ । ਇਸ ਮੌਕੇ ਤੇ ਸਰਕਾਰੀ ਸੀ ਸਕੈ ਸਕੂਲ, ਐਮ ਐਸ ਗੇਟ ਅਤੇ ਸਰਕਾਰੀ ਸੀ ਸਕੈ ਸਕੂਲ, ਖਾਸਾ ਬਜਾਰ ਨੂੰ ਕੰਸੋਲੇਸ਼ਨ ਪ੍ਰਾਈਜ ਦਿੱਤੇ ਗਏ ।ਸਾਰੇ ਪ੍ਰੋਗਰਾਮ ਦੀ ਭੂਮਿਕਾ ਸ. ਗੁਰਬੰਤਾ ਸਿੰਘ ਜੀ ਜਿਲਾ ਵੈਕੇਸ਼ਨਲ ਕੋਆਰਡੀਨੇਟਰ ਨੇ ਨਿਭਾਈ । ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਜਿਲਾ ਸਿਖਿਆ ਅਫਸਰ ਸ. ਜੁਗਰਾਜ ਸਿੰਘ ਰੰਧਾਵਾ ਜੀ ਵੱਲੋਂ ਦਿੱਤੇ ਗਏ । ਇਹ ਸਾਰਾ ਪ੍ਰੋਗਰਾਮ ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਦੁਆਰਾ ਆਯੋਜਿਤ ਕੀਤਾ ਗਿਆ ਅਤੇ ਓਨ੍ਹਾ ਨੇ ਬੋਲਦਿਆ ਹੋਇਆ ਆਪਣੇ ਭਾਸ਼ਣ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਵਿਖੇ ਚਲ ਰਹੇ ਕੋਰਸਾਂ ਬਾਰੇ ਜਾਣੂ ਕਰਵਾਇਆ । ਇਸ ਮੌਕੇ ਤੇ ਸ਼੍ਰੀ ਸੁਨੀਲ ਗੁਪਤਾ, ਪ੍ਰਿੰਸੀਪਲ, ਸ਼੍ਰੀ ਰਾਮ ਸਰੁਪ, ਫੋ ਇੰਸ:, ਸ਼੍ਰੀ ਧਰਮਿੰਦਰ ਸਿੰਘ, ਐਗਰੀਕਲਚਰ ਮਾਸਟਰ ਅਤੇ ਸ਼੍ਰੀ ਗੁਰਬੰਤਾ ਸਿੰਘ, ਜਿਲਾ ਵੋਕੇਸ਼ਨਲ ਕੋਆਰਡੀਨੇਟਰ ਬਤੌਰ ਜੱਜ ਸੇਵਾ ਨਿਭਾਈ।
ਇਸ ਮੋਕੇ ਤੇ ਯਸਪਾਲ ਪਠਾਣੀਆਂ, ਬਲਵਿੰਦਰ ਸਿੰਘ, ਰਵੀ ਕੁਮਾਰ, ਸੁਖਦੇਵ ਸਿੰਘ, ਅਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਅਨੁਰਾਧਾ ਰਾਣੀ, ਸ਼ੀਤਲ ਅਬਰੋਲ ਆਦਿ ਹਾਜਰ ਸਨ।

NO COMMENTS

LEAVE A REPLY