ਕੈਸਰ ਤੋਂ ਬਚਣ ਲਈ ਇਸਦੇ ਲੱਛਣਾਂ, ਕਾਰਣਾਂ ਅਤੇ ਬਚਾਓ ਬਾਰੇ ਮੁਢਲੀ ਜਾਣਕਾਰੀ ਹੋਣੀ ਬਹੁਤ ਹੀ ਜਰੁੂਰੀ ਹੈ। ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ 4 ਫਰਵਰੀ (ਪਵਿੱਤਰ ਜੋਤ) : ਸਿਵਲ ਸਰਜਨ ਅਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਦੀ ਅਗਵਾਹੀ ਹੇਠ ਜਿਲਾ੍ਹ ਅੰਮ੍ਰਿਤਸਰ ਵਿਖੇ ਸਮੂਹ ਸਿਹਤ ਕੇਂਦਰਾਂ ਵਿਚ “ਵਿਸ਼ਵ ਕੈਂਸਰ ਜਾਗਰੂਕਤਾ ਦਿਵਸ” ਨੂੰ ਸਮਰਪਿਤ ਜਾਗ੍ਰਕਤਾ ਕੈਂਪ ਲਗਾਏ ਗਏ। ਇਸੇ ਹੀ ਕੜੀ ਵਜੋਂ ਅੱਜ ਸਰਕਾਰੀ ਹਸਪਤਾਲ ਢਾਬ-ਖਟੀਕਾਂ ਵਿਖੇ ਵੀ “ਵਿਸ਼ਵ ਕੈਂਸਰ ਜਾਗਰੂਕਤਾ ਦਿਵਸ” ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਫੁਲਕਾਰੀ (ਵਿਮੈਨ ਆਫ ਅੰਮ੍ਰਿਤਸਰ) ਐਨ.ਜੀ.ਓ. ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਅਵਸਰ ਤੇ ਮੈਡੀਕਲ ਅਫਸਰ ਡਾ ਰਸ਼ਮੀਂ ਵਿਜ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਅੇਨ.ਜੀ.ਓ. ਫੁਲਕਾਰੀ ਡਾ ਵੰਦਨਾਂ ਸ਼ਰਮਾਂ ਅਤੇ ਮੈਡਮ ਨੇਹਾ ਸ਼ਰਮਾਂ ਵਲੋਂ ਵੱਖ-ਵੱਖ ਤਰਾਂ ਦੇ ਕੈਂਸਰਾਂ ਦੇ ਲੱਛਣ, ਕਾਰਣ ਅਤੇ ਬਚਾਓ ਸੰਬਧੀ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕੈਸਰ ਤੋ ਬਚਣ ਲਈ ਇਸਦੇ ਲੱਛਣਾਂ, ਕਾਰਣ ਬਾਰੇ ਅਤੇ ਬਚਾਓ ਬਾਰੇ ਮੁਢਲੀ ਜਾਣਕਾਰੀ ਹੋਣੀ ਬਹੁਤ ਹੀ ਜਰੁੂਰੀ ਹੈ, ਕਿਉਕਿ ਕੈਂਸਰ ਦਾ ਜੇਕਰ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਆਸਾਨ ਹੋ ਸਕਦਾ ਹੈ।ਨਸ਼ਿਆਂ ਦੀ ਆਦਤ ਜਿਵੇ ਕਿ ਤੰਬਾਕੂ, ਬੀੜੀ, ਜਰਦਾ, ਸਿਗਰੇਟ, ਸ਼ਰਾਬ ਆਦਿ ਦਾ ਸੇਵਨ ਕਰਨ ਵਾਲਿਆ ਨੂੰ ਕਂੈਸਰ ਹੋਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ।ਇਸ ਤੋ ਇਲਾਵਾ ਛਾਤੀ ਵਿਚ ਗਿਲਟੀਆਂ ਦਾ ਹੋਣਾਂ, ਲਗਾਤਾਰ ਖੂਨ ਪੈਣਾਂ, ਬੱਚੇਦਾਨੀ ਵਿਚ ਰਸੌਲੀ ਹੋਣਾਂ ਆਦਿ ਵੀ ਕੈਂਸਰ ਦੇ ਕਾਰਣ ਹੋ ਸਕਦੇ ਹਨ। ਕੈਂਸਰ ਦਾ ਮੁੱਖ ਕਾਰਨ ਗਲਤ ਲ਼ਡਿੲ ਸਟੇਲੲ ਹੈ।ਜੇਕਰ ਅਸੀ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆ ਆਦਤਾਂ ਤੇ ਕੰਟਰੋਲ ਨਹੀ ਕਰਦੇ ਤਾਂ ਕਿਸੇ ਵੀ ਵਰਗ ਦਾ ਇਨਸਾਨ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਇਸ ਤੋ ਇਲਾਵਾ ਸ਼ਰਿਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ ਆਦੀ ਨਾਲ ਅਸੀ ਕਈ ਤਰਾਂ੍ਹ ਦੇ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਾਂ।ਰੋਜਾਨਾ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਸੀ ਕੈਂਸਰ ਅਤੇ ਹੋਰ ਗੈਰ ਸੰਚਾਰਨ ਰੋਗਾਂ ਤੋ ਬੱਚ ਸਕਦੇ ਹਾਂ। ਸਾਨੂੰ ਆਪਣੇ ਸਰੀਰ ਦੇ ਭਾਰ ਨੂੰ ਸਹੀ ਰਖਣਾ ਚਾਹਿਦਾ ਹੈ, ਰੌਜਾਨਾ ਕਸਰਤ ਕਰਨੀ ਚਾਹਿਦੀ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਪੋਸ਼ਟਿਕ ਭੋਜਨ ਖਾਣਾ ਚਾਹਿਦਾ ਹੈ ਅਤੇ ਸਮੇ ਸਮੇ ਤੇ ਅਪਣਾ ਚੈਕ-ਅੱਪ ਕਰਵਾਉਦੇ ਰਹਿਣਾ ਚਾਹਿਦਾ ਹੈ। ਇਸ ਮੋਕੇ ਤ ਸਮੂਹ ਐਲ.ਐਚ.ਵੀ., ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਆਦਿ ਮੋਜੁਦ ਸਨ।