ਪ੍ਰਧਾਨ ਮੰਤਰੀ ਮੋਦੀ ਵਲੋਂ ਪਰਿਕਸ਼ਾ ਪੇ ਚਰਚਾ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ‘ਚ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ: ਰਾਜੇਸ਼ ਬਾਘਾ

0
12

ਜਲੰਧਰ/ਅੰਮ੍ਰਿਤਸਰ: 27 ਜਨਵਰੀ ( ਪਵਿੱਤਰ ਜੋਤ) : ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ‘ਪਰਿਕਸ਼ਾ ਪੇ ਚਰਚਾ; ਪ੍ਰੋਗਰਾਮ ਦੇ ਅਧੀਨ ਅੱਜ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਅਲਾਵਲਪੁਰ ਜਲੰਧਰ ਵਿਖੇ ਬੱਚਿਆਂ ਨੂੰ ਲਾਈਵ ਪ੍ਰੋਗਰਾਮ ਦਿਖਾਇਆ ਗਿਆ, ਜਿਸ ‘ਚ ਭਾਜਪਾ ਪੰਜਾਬ ਦੇ ਸੋਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀI

ਰਾਜੇਸ਼ ਬਾਘਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਪਰਿਕਸ਼ਾ ਪੇ ਚਰਚਾ ਪ੍ਰੋਗਰਾਮ ਤਹਿਤ ਜੋ ਚਰਚਾ ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਹੈ, ਉਹ ਉਹਨਾਂ ਦਾ ਜੀਵਨ ਦੇ ਪੱਧਰ ਉੱਚਾ ਚੁੱਕਣ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਤਣਾਅ ਤੋਂ ਛੁਟਕਾਰਾ ਪਾਉਣ ਲਈ ਮੰਤਰ ਦਿੱਤੇ ਜਾ ਰਹੇ ਹਨ ਅਤੇ ਕਈ ਅਜਿਹੇ ਸੁਝਾਅ ਵੀ ਦਿੱਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀ ਆਉਣ ਵਾਲੇ ਸਾਲਾਂ ‘ਚ ਆਪਣਾ ਭਵਿੱਖ ਸੁਧਾਰ ਅਤੇ ਤੈਅ ਕਰ ਸਕਣਗੇ। ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪੜਾਈ ‘ਤੇ ਧਿਆਨ ਦੇਣ ਅਤੇ ਲੋੜ ਮੁਤਾਬਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ, ਤਾਂ ਜੋ ਪੂਰਾ ਦਿਨ ਮੋਬਾਈਲ ਦੀ ਸਕਰੀਨ ‘ਤੇ ਨਾ ਲੰਘੇ। ਪ੍ਰਧਾਨ ਮੰਤਰੀ ਨੇ ਆਪਣੇ ਪ੍ਰੋਗਰਾਮ ‘ਚ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਡਿਜੀਟਲ ਵਰਤ ਰੱਖਣ ਦੀ ਅਪੀਲ ਕੀਤੀ।

            ਰਾਜੇਸ਼ ਬਾਗਾ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇੱਕ ਦਾਇਰੇ ਵਿੱਚ ਨਾ ਰੱਖਣ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦਾ ਧਿਆਨ ਰੱਖਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੀ ਆਦਤਾਂ ਨਾ ਵਿਗੜਣ। ਬੱਚੇ ਦੇ ਘਰ ਵਾਲੀਆਂ ਨੂੰ ਖੁੱਲ੍ਹੇ ਮਨ ਨਾਲ ਬੱਚੇ ਨੂੰ ਸਮਾਜ ਦੇ ਪ੍ਰਸਾਰ ਵੱਲ ਲੈ ਕੇ ਜਾਣ ਲਈ ਪ੍ਰੇਰਨਾ ਅਤੇ ਯਤਨ ਕਰਨਾ ਚਾਹੀਦਾ ਹੈ। ਬੱਚੇ ਨੂੰ ਖੁੱਲ੍ਹਾ ਅਸਮਾਨ ਅਤੇ ਮੌਕਾ ਦਿਓ ਤਾਂ ਜੋ ਉਹ ਸਮਾਜ ਵਿੱਚ ਇੱਕ ਤਾਕਤ ਬਣ ਕੇ ਉੱਭਰ ਸਕਣ। ਪ੍ਰੋਗ੍ਰਾਮ ਤੋਂ ਬਾਅਦ ਜਰਨਲ ਸਕੱਤਰ ਭਾਜਪਾ ਪੰਜਾਬ ਅਤੇ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਜੇਸ਼ ਬਾਘਾ ਦਾ ਸਕੂਲ ਦੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆI ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਪ੍ਰਦੇਸ਼ ਕਾਰਜਕਾਰਣੀ ਮੈਂਬਰ ਰਾਜੀਵ ਪੰਜਾ, ਸਰਕਲ ਪ੍ਰਧਾਨ ਭਾਜਪਾ ਅਲਾਵਲਪੁਰ ਇੰਦਰਜੀਤ ਸਹੋਤਾ, ਨਰਿੰਦਰ ਸ਼ਰਮਾ ਹਨੀ ਆਦਿ ਵੀ ਹਾਜ਼ਰ ਸਨI

NO COMMENTS

LEAVE A REPLY