13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

0
8
ਅੰਮ੍ਰਿਤਸਰ 25 ਜਨਵਰੀ (ਰਾਜਿੰਦਰ ਧਾਨਿਕ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਅਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ । ਪੋਸਟਰ
ਮੇਕਿੰਗ ਪ੍ਰਤੀਯੋਗਤਾ ਵਿਚ ਮਿਸ ਕਿਰਨਦੀਪ ਕੌਰ, ਆਰਕੀਟੇਕਚਰ ਦੂਜਾ ਸਾਲ ਨੇ ਪਹਿਲਾ ਸਥਾਨ,  ਮਿਸ ਪ੍ਰਿਯੰਬਧਾ ਕੰਪਿਊਟਰ ਪਹਿਲਾ ਸਾਲ ਨੇ ਦੂਜਾ ਸਥਾਨ, ਅਤੇ ਮਿਸ ਪੁਸ਼ਪਾ, ਈ.ਸੀ.ਈ ਦੂਜਾ ਸਾਲ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਮੀਨਾ ਸ਼ਰਮਾ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੱਲੋਂ ਨਿਭਾਈ ਗਈ। ਭਾਸ਼ਣ ਮੁਕਾਬਲੇ ਵਿਚ ਮਿਸ ਦਮਨ, ਈ.ਸੀ.ਈ, ਦੂਜਾ ਸਾਲ ਨੇ ਪਹਿਲਾ ਸਥਾਨ, ਮਿਸ ਮੁਸਕਾਨ, ਐਮ.ਐਲ.ਟੀ ਦੂਜਾ ਸਾਲ ਨੇ ਦੂਜਾ ਸਥਾਨ ਅਤੇ ਮਿਸ ਸੁਕੰਨਿਆ, ਸੀ.ਐਸ.ਈ ਦੂਜਾ ਸਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਸ.
ਇੰਦਰਜੀਤ ਸਿੰਘ ਅਤੇ ਸ਼੍ਰੀਮਤੀ ਰੇਣੁਕਾ ਡੋਗਰਾ ਵੱਲੋਂ ਨਿਭਾਈ ਗਈ । ਪ੍ਰੋਗਰਾਮ ਦੇ ਆਖੀਰ ਵਿਚ “ ਵੋਟਰ ਪ੍ਰਣ “ ਲਿਆ ਗਿਆ
ਅਤੇ ਭਾਰਤੀ ਚੌਣ ਕਮਿਸ਼ਨ ਵੱਲੋਂ ਜਾਰੀ “ ਮੈਂ ਭਾਰਤ ਹੂੰ “ ਗਾਣਾ ਸੁਣਾਇਆ ਗਿਆ ।ਇਸ ਮੌਕੇ ਤੇ ਪ੍ਰਿੰਸੀਪਲ ਪਰਮਬੀਰ ਸਿੰਘ
ਸਿੰਘ, ਰਮਿੰਦਰ ਕੌਰ ਆਦਿ ਹਾਜਰ ਸਨ।

NO COMMENTS

LEAVE A REPLY