ਬੁਢਲਾਡਾ ਵਿਖੇ ਮਾਸੂਮ ਬੱਚੇ ਏਕਮ ਦੀ ਮੌਤ ਸਬੰਧੀ ਮਾਮਲਾ ਚੌਥੇ ਦਿਨ ਸੁਲਝਿਆ

0
10

 

ਐਕਸ਼ਨ ਕਮੇਟੀ ਅਤੇ ਵੱਖ-ਵੱਖ ਕਿਸਾਨ-ਸੰਗਠਨਾਂ ਦੀਆਂ ਸਾਰੀਆਂ ਮੰਗਾਂ ਪੁਲਿਸ-ਪ੍ਰਸ਼ਾਸਨ ਨੇ ਕੀਤੀਆਂ ਪ੍ਰਵਾਨ

ਮਿ੍ਤਕ ਬੱਚੇ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਆਰਥਿਕ ਮੱਦਦ ਦਿੱਤੀ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨਗਰ ਕੌਂਸਲ ਵਿੱਚ ਸਰਕਾਰੀ ਨੌਕਰੀ ਦਾ ਦਿੱਤਾ ਲਿਖਤੀ ਭਰੋਸਾ

ਬੁਢਲਾਡਾ, 23 ਜਨਵਰੀ – (ਦਵਿੰਦਰ ਸਿੰਘ ਕੋਹਲੀ) – ਸ਼ਹਿਰ ਦੇ ਵਾਰਡ ਨੰਬਰ 17 ਦੇ ਮਾਸੂਮ ਬੱਚੇ ਏਕਮ ਸਿੰਘ (ਛੇ ਸਾਲ) ਦੀ ਮੌਤ ਸਬੰਧੀ 20 ਜਨਵਰੀ ਨੂੰ ਆਰੰਭੇ ਸੰਘਰਸ਼ ਦਾ ਮਾਮਲਾ ਬੀਤੀ ਦੇਰ ਰਾਤ ਸੁਲਝਾ ਲਿਆ ਗਿਆ ਹੈ। ਐਕਸ਼ਨ ਕਮੇਟੀ ਅਤੇ ਮਜਦੂਰ- ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਸ਼ਾਸਨ ਨੂੰ ਪ੍ਰਵਾਨ ਕਰਦਿਆਂ ਲਿਖਤੀ ਸਹਿਮਤੀ ਦੇ ਦਿੱਤੀ ਹੈ।
ਐਕਸ਼ਨ ਕਮੇਟੀ ਅਤੇ ਪੁਲਿਸ-ਪ੍ਰਸ਼ਾਸਨ ਦਰਮਿਆਨ ਦੇਰ ਰਾਤ 12 ਵਜੇ ਤੱਕ ਚੱਲੀ ਕਸ਼ਮਕਸ਼ ਵਿੱਚ ਸਮਝੌਤੇ ਦੀ ਗੱਲ ਸਿਰੇ ਚੜ ਗਈ ਹੈ। ਜਿਸ ਮੁਤਾਬਕ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ , ਜਿਸ ਵਿੱਚ ਤਿੰਨ ਲੱਖ ਨਕਦ ਅਤੇ ਦੋ ਲੱਖ ਦਾ ਚੈੱਕ ਹੈ। ਦੀ ਆਰਥਿਕ ਮੱਦਦ ਮੌਕੇ ‘ਤੇ ਸੌਂਪ ਦਿੱਤੀ ਹੈ ਅਤੇ ਪ੍ਰਸ਼ਾਸਨ ਦੇ ਵਿਸਵਾਸ ਦਿੱਤਾ ਹੈ ਕਿ ਪੰਜ ਲੱਖ ਰੁਪਏ ਦਾ ਕੇਸ ਬਣਾ ਕੇ ਮੁੱਖ ਮੰਤਰੀ ਪੰਜਾਬ ਤੱਕ ਭੇਜ ਕੇ ਆਰਥਿਕ ਮੱਦਦ ਦਿਵਾਉਣਗੇ। ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮਾਸੂਮ ਬੱਚੇ ਦੀ ਮੌਤ ਸਬੰਧੀ ਪੁਲਿਸ ਦੁਆਰਾ ਬਾਰੀਕੀ ਨਾਲ ਜਾਂਚ ਪੜਤਾਲ ਕਰਕੇ ਜਿੰਮੇਵਾਰ ਸਖਸ਼ਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਬੰਧਤ ਜੀਵਨ ਕਾਲੌਨੀ ਵਿੱਚ ਸੀਵਰੇਜ਼ ਅਤੇ ਪੱਕੇ ਰਸਤੇ ਵਿਕਾਸ ਕੰਮ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ।
ਦੋਵਾਂ ਧਿਰਾਂ ਵਿੱਚ ਬਣੀ ਸਹਿਮਤੀ ਤੋਂ ਬਾਅਦ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਨੇ ਓਵਰ ਬਰਿੱਜ ਦਾ ਰਸਤਾ ਖੋਲ ਦਿੱਤਾ ਅਤੇ ਮਿ੍ਤਕ ਬੱਚੇ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਸੰਸਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਐਕਸ਼ਨ ਕਮੇਟੀ ਅਤੇ ਜਨਤਕ ਸੰਗਠਨਾਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪੰਜ ਲੱਖ ਮੁਆਵਜ਼ਾ ਦਿਵਾਉਣ ਸਬੰਧੀ ਦੋ ਵੱਖ-ਵੱਖ ਪੱਤਰ ਸੌਂਪੇ ਗਏ।
ਅੱਜ ਦੁਪਿਹਰ ਸਮੇਂ ਮਿ੍ਤਕ ਬੱਚੇ ਦੇ ਅੰਤਿਮ ਸੰਸਕਾਰ ਮੌਕੇ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸਤਪਾਲ ਸਿੰਘ ਬਰੇ , ਦਿਲਬਾਗ ਸਿੰਘ ਕਲੀਪੁਰ , ਬਾਬੂ ਸਿੰਘ ਬਰੇ , ਕਾ. ਜਗਸ਼ੀਰ ਸਿੰਘ ਰਾਏਕੇ , ਸ਼ੇਰ ਸਿੰਘ ਸ਼ੇਰ , ਨਿੱਕਾ ਸਿੰਘ ਬਹਾਦਰਪੁਰ , ਬਬਲੀ ਅਟਵਾਲ , ਤਰਜੀਤ ਸਿੰਘ ਚਹਿਲ , ਗੁਰਜੰਟ ਸਿੰਘ ਦਾਤੇਵਾਸੀਆ , ਲਛਮਣ ਸਿੰਘ ਗੰਢੂ ਕਲਾਂ , ਗੁਰਦਾਸ ਸਿੰਘ ਸਰਦਾਰੇਵਾਲਾ , ਬਲਰਾਜ ਸਿੰਘ ਸਾਬਕਾ ਸਰਪੰਚ ਗਾਮੀਵਾਲਾ , ਬੰਤ ਸਿੰਘ ਸਾਬਕਾ ਸਰਪੰਚ ਗੰਢੂ ਕਲਾਂ , ਚਰਨਜੀਤ ਸਿੰਘ , ਗੁਰਮੀਤ ਸਿੰਘ ਸਮੇਤ ਵੱਖ-ਵੱਖ ਕਿਸਾਨ-ਮਜਦੂਰ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।

NO COMMENTS

LEAVE A REPLY