ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਤਿਰੰਗੇ ਦੀ ਮਹੱਤਤਾ ਬਾਰੇ ਡਾਕੂਮੈਂਟਰੀ ਦਿਖਾਈ ਗਈ

0
12

ਅੰਮ੍ਰਿਤਸਰ 23 ਜਨਵਰੀ (ਰਾਜਿੰਦਰ ਧਾਨਿਕ) : “ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਾਸ਼ਟਰੀ ਝੰਡੇ ਦੇ ਤਿਰੰਗੇ ਦੀ ਮਹੱਤਤਾ ਸਬੰਧੀ ਬਣਾਈ ਗਈ ਡਾਕੂਮੈਂਟਰੀ ਵਿਦਿਆਰਥੀਆਂ ਨੂੰ ਦਿਖਾਈ ਗਈ। ਇਸ ਮੌਕੇ ਪਿ੍ੰਸੀਪਲ ਡਾ: ਅੰਜਨਾ ਗੁਪਤਾ ਨੇ ਐਸੋਸੀਏਸ਼ਨ ਦੇ ਮੈਂਬਰ ਸ੍ਰੀ ਨਰੇਸ਼ ਕੁਮਾਰ ਮੋਦਗਿਲ ਜੱਜ ਲੋਕ ਅਦਾਲਤ, ਐਡਵੋਕੇਟ ਸ੍ਰੀਮਤੀ ਚਰਨਜੀਵ ਗੋਡਸੀ, ਸ੍ਰੀ ਸ਼ਰਤ ਵਸ਼ਿਸ਼ਟ, ਸ੍ਰੀ ਸੰਜੀਤ ਸਿੰਘ, ਸ੍ਰੀ ਰਜਿੰਦਰ ਕੁਮਾਰ ਸਾਹਨੀ, ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਸਾਹਿਲ ਅਰੋੜਾ, ਸ੍ਰੀ ਪ੍ਰਦੀਪ ਸ. ਮਹਿਰਾ ਅਤੇ ਸ੍ਰੀ ਸਾਹਿਲ ਕੁਮਾਰ ਵੱਲੋਂ ਬੂਟੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਖੂਬਸੂਰਤ ਗੀਤ ਪੇਸ਼ ਕੀਤਾ।
ਸ੍ਰੀਮਤੀ ਗੋਡਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਤਿਰੰਗਾ ਹਰ ਭਾਰਤੀ ਦੀ ਜਾਨ ਹੈ। ਇਹ ਸਾਡੀ ਪਛਾਣ ਹੈ।ਅਸੀਂ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਾਂ, ਸਾਡੀ ਪਛਾਣ ਸਿਰਫ਼ ਭਾਰਤੀ ਵਜੋਂ ਹੀ ਹੁੰਦੀ ਹੈ। ਇਸ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਤਿਰੰਗੇ ਲਈ ਅਣਗਿਣਤ ਦੇਸ਼ ਵਾਸੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਦੀ ਨੌਜਵਾਨ ਪੀੜ੍ਹੀ ਦਾ ਫਰਜ਼ ਬਣਦਾ ਹੈ ਕਿ ਇਸ ਤਿਰੰਗੇ ਦੀ ਸ਼ਾਨ ਨੂੰ ਦੁਨੀਆਂ ਵਿੱਚ ਹਮੇਸ਼ਾ ਬਰਕਰਾਰ ਰੱਖੇ। ਸ੍ਰੀ ਨਰੇਸ਼ ਕੁਮਾਰ ਨੇ ਵੀ ਤਿਰੰਗੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਵਿੱਚ ਦੱਸਿਆ ਗਿਆ ਕਿ ਨੌਜਵਾਨ ਪੀੜ੍ਹੀ ਨੂੰ ਤਿਰੰਗੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਇਹ ਤਿਰੰਗਾ ਦੁਨੀਆ ਵਿਚ ਭਾਰਤ ਦੀ ਪਛਾਣ ਹੈ ਅਤੇ ਇਹ ਸਾਡਾ ਮਾਣ ਅਤੇ ਸਨਮਾਨ ਹੈ। ਇਸ ਤਿਰੰਗੇ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਹੱਸ ਕੇ ਫਾਂਸੀ ਨੂੰ ਗਲੇ ਲਗਾਇਆ ਅਤੇ ਇਸ ਲਈ ਫੌਜੀ ਦੁਸ਼ਮਣ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪਿ੍ੰਸੀਪਲ ਡਾ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਤਿਰੰਗੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ |

NO COMMENTS

LEAVE A REPLY