ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ,ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਨਵੇਂ ਸਾਲ ਦੀ ਖ਼ੁਸ਼ੀ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

0
26

ਬੁਢਲਾਡਾ, 5 ਜਨਵਰੀ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295)ਬਲਾਕ ਬੁਢਲਾਡਾ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ,ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਨਵੇਂ ਸਾਲ ਦੀ ਖ਼ੁਸ਼ੀ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਇਲਾਕਾ ਬਾਰ੍ਹਾ ਬੁਢਲਾਡਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਜਿਸ ਵਿੱਚ ਬਲਾਕ ਬੁਢਲਾਡਾ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨਾਂ ਨੇ ਹਾਜ਼ਰੀ ਲਗਵਾਈ।ਟ ਅਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਜੀ, ਜਿਲ੍ਹਾ ਪ੍ਧਾਨ ਰਘਬੀਰ ਚੰਦ ਸ਼ਰਮਾਂ,ਜਿਲ੍ਹਾ ਚੈਅਰਮੈਨ ਵੈਦ ਤਾਰਾ ਚੰਦ ਭਾਣਾ, ਬਲਾਕ ਬਰੇਟਾ ਦੇ ਪ੍ਧਾਨ ਡਾ. ਪ੍ਰੇਮ ਸਿੰਘ ਕਿਸ਼ਨਗੜ ਅਤੇ ਹੋਰ ਬਲਾਕਾਂ ਤੋਂ ਸਾਥੀਆਂ ਨੇ ਸ਼ਮੂਲੀਅਤ ਕੀਤੀ।ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਜੀ ਵੱਲੋਂ ਸਾਰੇ ਸੂਬਿਆਂ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆਪੋ ਆਪਣੇ ਹਲਕਿਆਂ ਦੇ ਐੱਮ ਐੱਲ ਏ ਨੂੰ ਮੰਗ ਪੱਤਰ ਦੇਵਾਂਗੇ। ਇਹ ਮੰਗ ਪੱਤਰ 2023 ਦੇ ਪੰਜਾਬ ਸਰਕਾਰ ਦੇ ਸੈਸ਼ਨ ਤੋਂ ਪਹਿਲਾਂ ਦੇ ਦੇਣੇ ਹਨ। ਅਖੀਰ ਵਿੱਚ ਡਾ.ਗੁਰਜੀਤ ਸਿੰਘ ਬਰ੍ਹੇ ਬਲਾਕ ਪ੍ਧਾਨ ਬੁਢਲਾਡਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਦੀ ਕਾਰਵਾਈ ਡਾ. ਜਗਤਾਰ ਸਿੰਘ ਫੁਲੂਵਾਲਾ ਨੇ ਨਿਭਾਈ।ਇਸ ਮੌਕੇ ਡਾ. ਰਮਜ਼ਾਨ ਖ਼ਾਨ, ਡਾ.ਗਮਦੂਰ ਸਿੰਘ ਦੋਦੜਾ ਸੈਕਟਰੀ, ਡਾ. ਨਾਇਬ ਸਿੰਘ ਅਹਿਮਦਪੁਰ, ਡਾ. ਸਿਸ਼ਨ ਕੁਮਾਰ ਗੁਰਨੇ ਕਲਾ, ਡਾ.ਜਗਤਾਰ ਸਿੰਘ ਗੁਰਨੇ ਕਲਾ, ਡਾ. ਲੱਖਾ ਸਿੰਘ ਹਸਨਪੁਰ, ਡਾ. ਰਮਨਦੀਪ ਕੌਰ ਸਿਰਸੀਵਾਲਾ, ਡਾ.ਬੂਟਾ ਸਿੰਘ ਦਾਤੇਵਾਸ, ਡਾ. ਜਗਦੇਵ ਦਾਸ, ਡਾ. ਨਛੱਤਰ ਸਿੰਘ ਸੇਖੋਂ ਅਤੇ ਡਾ. ਪਿ੍ਤਪਾਲ ਸਿੰਘ ਕੋਹਲੀ ਆਦਿ ਹਾਜ਼ਰ ਸਨ।

NO COMMENTS

LEAVE A REPLY