ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਲੋਹੜੀ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ 11 ਜਨਵਰੀ ਨੂੰ

0
15

ਬੁਢਲਾਡਾ, 4 ਜਨਵਰੀ -(ਦਵਿੰਦਰ ਸਿੰਘ ਕੋਹਲੀ)-ਜਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਅਤੇ ਸਮਾਜ ਸੇਵੀ ਸੰਸਥਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਸੁਤੰਤਰਤਾ ਸੰਗਰਾਮੀ ਦੀ ਵਾਰਿਸ ਹੋਣਹਾਰ ਧੀ ਅਤੇ ਸਮਾਜ ਸੇਵਿਕਾ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਲੋਹੜੀ ਦੇ ਤਿਉਹਾਰ ਦੇ ਸੰਬੰਧ ਵਿੱਚ 11 ਜਨਵਰੀ ਨੂੰ ਧੀਆਂ ਦੀ ਲੋਹੜੀ ਮਾਤਾ ਸੁੰਦਰੀ ਯੂਨੀਵਰਸਿੱਟੀ ਗਰਲਜ ਕਾਲਜ, ਮਾਨਸਾ ਦੇ ਗਰਊਡ ਵਿੱਚ ਮਨਾਈ ਜਾ ਰਹੀ ਹੈ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਹੋਣਹਾਰ ਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪਿੰਡਾਂ ਵਿੱਚ ਚੱਲ ਰਹੇ ਸੈਂਟਰ ਨਿਊ ਬਰੈਂਡ ਐੱਸ.ਆਰ.ਰਾਣਾ ਸਿਖਲਾਈ ਸੈਂਟਰ ਜੋ ਬੱਚੀਆਂ ਟ੍ਰੇਨਿੰਗ ਲੈ ਚੁੱਕੀਆਂ ਹਨ। ਉਨ੍ਹਾਂ ਨੂੰ ਸਰਟੀਫਿਕੇਟ ਅਤੇ ਮਸ਼ੀਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਵਿਰਸਾ ਪੰਜਾਬੀ ਗਿੱਧਾ ਭੰਗੜਾ ਆਪਣੇ ਨਾਚ ਸਦਕਾ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਇਸ ਤੋਂ ਇਲਾਵਾ ਨਿਊ ਬਰੈਂਡ ਐੱਸ ਆਰ ਰਾਣਾ ਸਿਲਾਈ ਸੈਂਟਰ ਦੀਆਂ ਲੜਕੀਆਂ ਸਮਾਜ ਵਿੱਚੋਂ ਅੱਗੇ ਵੱਧ ਕੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਨਗੇ।ਇਸ ਸਬੰਧੀ ਜਾਣਕਾਰੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ, ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ,ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲਾ ਰੂਰਲ ਯੂਥਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਵਰਮਾ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਨੇ ਦੱਸਿਆ ਕਲਾਕਾਰ ਪਾਲੀ ਦੇਤਾ ਵਾਲੀਆ,ਹਰਮੀਤ ਜੱਸੀ,ਡੀਹਿਲ,ਬਲਵੀਰ ਚੌਟੀਆ, ਜੈਸਮੀਨ ਚੌਟੀਆ,ਦਲਜੀਤ ਕੌਰ,ਹਰਪਾਲ ਕਲੀਪੁਰ,ਸੁਰਪ੍ਰੀਤ ਧਾਲੀਵਾਲ ਅਤੇ ਇਲਾਕਾ ਨਿਵਾਸੀ ਆਦਿ ਇਸ ਸਮਾਰੋਹ ਦੀ ਸ਼ੋਭਾ ਨੂੰ ਵਧਾਉਣਗੇ।

NO COMMENTS

LEAVE A REPLY