ਦਿੱਲੀ ਦੇ ਖੁਲੇ ਅਸਮਾਨ ਹੇਠਾਂ ਸੌਣ ਨੂੰ ਮਜਬੂਰ ਲੋਕਾਂ ਦੀਆਂ ਜਾ ਰਹੀਆਂ ਨੇ ਜਾਨਾਂ
ਚੰਡੀਗੜ੍ਹ/ਅੰਮ੍ਰਿਤਸਰ: 28 ਦਸੰਬਰ ( ਪਵਿੱਤਰ ਜੋਤ ): ਭਾਰਤੀ ਜਨਤਾ ਪਾਰਟੀ ਦੀ ਸੂਬਾ ਜਨਰਲ ਸਕੱਤਰ ਸ਼੍ਰੀਮਤੀ ਮੋਨਾ ਜੈਸਵਾਲ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪੋਲ ਖੋਲਦਿਆਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਝੂਠ ਬੋਲ ਕੇ ਅਤੇ ਝੂਠੇ ਅੰਕੜੇ ਪੇਸ਼ ਕਰ ਕੇ ਦੇਸ਼ ਅਤੇ ਦਿੱਲੀ ਦੀ ਜਨਤਾ ਨੂੰ ਮੂਰਖ ਬਣਾਉਂਦੀ ਆ ਰਹੀ ਹੈI ਜਦਕਿ ਸੱਚਾਈ ਇਸ ਦੇ ਉਲਟ ਹੈI ਉਹਨਾਂ ਕੇਜਰੀਵਾਲ ਸਰਕਾਰ ਦੇ ਝੂਠ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਦਿੱਲੀ ‘ਚ ਬਿਨਾਂ ਰੈਣ ਬਸੇਰਿਆ ‘ਤੋਂ ਸੜਕਾਂ ਦੇ ਫੁੱਟਪਾਥਾਂ ਤੇ ਰਹਿਣ ਵਾਲੇ ਕਰੀਬ 10 ਤੋਂ ਜਿਆਦਾ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨI ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਮੰਤਰੀ ਜਾਂ ਕਿਸੇ ਹੋਰ ਆਗੂ ਨੇ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ ਹੈ।
ਮੋਨਾ ਜੈਸਵਾਲ ਨੇ ਕਿਹਾ ਕਿ ਮੌਸਮ ਦੀ ਇਸ ਮੰਦਹਾਲੀ ਵਿਚ ਦਿੱਲੀ ਵਰਗੇ ਸ਼ਹਿਰ ਵਿੱਚ ਲੋਕਾਂ ਦੀ ਜਾਨ ਦੀ ਰੱਖਿਆ ਵਿੱਚ ਵਰਤੀ ਜਾ ਰਹੀ ਕੋਤਾਹੀ ਲਈ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਸਰਕਾਰ ਜਿੰਮੇਵਾਰ ਹੈ ਅਤੇ ਇਹਨਾਂ ਮੋਤਾਂ ਨਾਲ ਕੇਜਰੀਵਾਲ ਸਰਕਾਰ ਦਾ ਝੂਠ ‘ਤੇ ਨਿਕੰਮਾਪਣ ਫਿਰ ਜਨਤਾ ਦੇ ਸਾਹਮਣੇ ਆ ਗਿਆ ਹੈI ਇਸ ਤੋਂ ਪਤਾ ਲਗਦਾ ਹੈ ਕਿ ਕੇਜਰੀਵਾਲ ਸਰਕਾਰ ਦਾ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰI ਜ਼ੇਕਰ ਆਂਕੜਿਆ ਮੁਤਾਬਕ ਦਿੱਲੀ ਵਿਚ 15000 ‘ਤੋਂ ਵੱਧ ਲੋਕ ਬੇਘਰ ਸੜਕਾਂ ਤੇ ਰਹਿਣ ਲਈ ਮਜਬੂਰ ਹਨ ਤਾਂ ਦਿੱਲੀ ਸਰਕਾਰ ਰੈਣ ਬਸੇਰਿਆ ਵਿੱਚ ਕਿੰਨਾ ਲੋਕਾਂ ਨੂੰ ਆਸ਼੍ਰਿਤ ਕਰ ਰਹੀ ਹੈ?
ਮੋਨਾ ਜੈਸਵਾਲ ਨੇ ਕਿਹਾ ਕਿ ਜੇ ਮੌਸਮ ਵਿਭਾਗ ਬਾਰ-ਬਾਰ ਦਿੱਲੀ ਅਤੇ ਉੱਤਰ ਭਾਰਤ ਵਿੱਚ ਡਿਗਦੇ ਮੌਸਮ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕਰ ਚੁੱਕਾ ਹੈI ਉਹਨਾਂ ਸਵਾਲ ਕੀਤਾ ਕਿ ਮੁਖਮੰਤਰੀ ਕੇਜਰੀਵਾਲ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਇਹੋ ਜਿਹੇ ਬੇਘਰੇ ਲੋਕਾਂ ਲਈ ਕੀ ਸੁਵਿਧਾ ਦਿੱਤੀ ਹੈ?
ਮੋਨਾ ਜੈਸਵਾਲ ਨੇ ਲਤੀਫ਼ਪੁਰ ਵਿੱਚ ਭਗਵੰਤ ਮਾਨ ਸਰਕਾਰ ਵਲੋਂ ਕਾਰਵਾਈ ਕਰਕੇ ਬੇਘਰ ਕੀਤੇ ਗਏ ਲੋਕਾਂ ਦੀ ਦੁਰਦਸ਼ਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਇਸ ਸਰਦੀ ਦੇ ਮੌਸਮ ਵਿਚ ਉਹਨਾਂ ਬੇਘਰ ਕੀਤੇ ਲੋਕਾਂ ਦੀ ਛੇਤੀ ਤੋਂ ਛੇਤੀ ਸਾਰ ਲੈਣ ਲਈ ਅਤੇ ਉਹਨਾਂ ਦੀ ਮਦਦ ਕਰਨ ਲਈ ਅਪੀਲ ਕੀਤੀI