ਜਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਮਨੂੰ ਵਾਟਿਕਾ ਸਕੂਲ ਦੀ ਝੰਡੀ

0
62

ਬੁਢਲਾਡਾ, 28 ਦਸੰਬਰ (ਦਵਿੰਦਰ ਸਿੰਘ ਕੋਹਲੀ)-ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਕਰਵਾਈ ਗਈ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਮਨੂੰ ਵਾਟਿਕਾ ਸਕੂਲ ਬੁਢਲਾਡਾ ਦੀ ਝੰਡੀ ਰਹੀ ਅਤੇ ਇਹਨਾਂ ਦੇ ਖਿਡਾਰੀਆਂ ਨੇ ਲਗਭਗ ਹਰੇਕ ਉਮਰ ਵਰਗ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ।ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਰਨਲ ਸਕੱਤਰ ਕੇਵਲ ਗਰਗ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਸਾਰੇ ਉਮਰ ਵਰਗਾਂ ਦੇ ਲਗਭਗ 100 ਖਿਡਾਰੀਆਂ ਨੇ ਹਿੱਸਾ ਲਿਆ।ਪਹਿਲੇ ਦਿਨ ਚੈਂਪੀਅਨਸ਼ਿਪ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਮੋਦ ਸਿੰਗਲਾ ( ਐਸ,ਡੀ ਐਮ ਬੁਢਲਾਡਾ ਨੇ ਕੀਤਾ ਅਤੇ ਅੰਤਿਮ ਦਿਨ ਇਨਾਮ ਵੰਡ ਸਮਾਰੋਹ ਵਿੱਚ ਸ੍ਰੀ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈਕੰਡਰੀ) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਮੋਦ ਸਿੰਗਲਾ ( ਐਸ,ਡੀ ਐਮ ਬੁਢਲਾਡਾ) ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਹਨਾਂ ਤੋਂ ਬਿਨਾਂ ਪ੍ਰਿੰਸੀਪਲ ਵਿਜੇ ਕੁਮਾਰ,ਡਾਇਟ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ, ਗੁਰਦੀਪ ਸਿੰਘ ਡੀ ਐਮ ( ਖੇਡਾਂ), ਦਿਵਾਂਕਰ ਡੇਲੀ, ਰਾਜੇਸ਼ ਅਰੋੜਾ ( ਮੈਨੇਜਰ ਯੈਸ ਬੈਂਕ), ਵਿਨੋਦ ਗਰਗ, ਅਵਿਨਾਸ਼ ਸੂਦ, ਅਤੇ ਆਸ਼ਾ ਰਾਣੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਹਨਾਂ ਸਾਰਿਆਂ ਦਾ ਐਸੋਸ਼ੀਏਸ਼ਨ ਵਲੋਂ ਸਨਮਾਨ ਚਿੰਨ੍ਹ ਅਤੇ ਟੀ ਸ਼ਰਟਾਂ ਨਾਲ ਸਨਮਾਨ ਕੀਤਾ ਗਿਆ। ਜੇਤ/ ਉਪ ਜੇਤੂ ਖਿਡਾਰੀਆਂ ਤੋਂ ਬਿਨਾਂ ਐਸੋਸੀਏਸ਼ਨ ਵੱਲੋਂ ਪਿਛਲੇ ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ਨੂੰ ਵੀ ਸਨਮਾਨ ਚਿੰਨ੍ਹ ਅਤੇ ਟੀ ਸ਼ਰਟਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤਿਮ ਨਤੀਜੇ ਇਸ ਤਰ੍ਹਾਂ ਰਹੇ।******** ਲੜਕੇ(ਅੰਡਰ 11ਉਮਰ ਵਰਗ) ਜੇਤੂ*ਪ੍ਰਿਆਂਸੂ( ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ) ਉੱਪ ਜੇਤੂ* ਸ਼ਕਸ਼ਮ ਗੋਇਲ ਮਨੂੂੰ ਵਾਟਿਕਾ ਸਕੂਲ, ਲੜਕੇ( ਅੰਡਰ 13ਉਮਰ ਵਰਗ) ਜੇਤੂ ਧੀਰਜ ਗਰਗ,ਉੱਪ ਜੇਤੂ ਤਨਵੀਰ ਸਿੰਘ ( ਦੋਵੇਂ ਮਨੂੂੰ ਵਾਟਿਕਾ ਸਕੂਲ)*ਲੜਕੇ/ ਲੜਕੀਆਂ (ਅੰਡਰ15 ਉਮਰ ਵਰਗ)*ਜੇਤੂ ਨਿਸਿਕਾ ਬਾਂਸਲ,ਉੱਪ ਜੇਤੂ ਤਨਵੀਰ ਸਿੰਘ ( ਦੋਵੇਂ ਮਨੂੂੰ ਵਾਟਿਕਾ ਸਕੂਲ)*ਲੜਕੇ/ ਲੜਕੀਆਂ (ਅੰਡਰ 17ਉਮਰ ਵਰਗ) ਜੇਤੂ ਨਿਸਿਕਾ ਬਾਂਸਲ,( ਮਨੂੂੰ ਵਾਟਿਕਾ ਸਕੂਲ)* ਉਪ ਜੇਤੂ ਲਵਪ੍ਰੀਤ ਸਿੰਘ ( ਡੀ ਏ ਵੀ ਪਬਲਿਕ ਸਕੂਲ,ਲੜਕੇ ਅੰਡਰ 19ਉਮਰ ਵਰਗ) ਜੇਤੂ ਅਨਿਕੇਤ (ਮਨੂ ਵਾਟਿਕਾ ਸਕੂਲ) ,ਉਪ ਜੇਤੂ ਲਵਪ੍ਰੀਤ ਸਿੰਘ (ਡੀ ਏ‌ਵੀ ਪਬਲਿਕ ਸਕੂਲ) ਪੁਰਸ਼ ਜੇਤੂ ਭਾਰਤ ਭੂਸ਼ਨ,ਉਪ ਜੇਤੂ ਗੋਪਾਲ ਕ੍ਰਿਸ਼ਨ, ਵੈਟਰਨ ਪੁਰਸ਼ 40+ਜੇਤੂ ਭਾਰਤ ਭੂਸ਼ਨ ਉਪ ਜੇਤੂ ਕੁਲਦੀਪ ਗੋਇਲ,ਵੈਟਰਨ ਪੁਰਸ਼ 60+ਜੇਤੂ ਡਾਕਟਰ ਚਤਰ ਸਿੰਘ,ਉਪ ਜੇਤੂ ਮੰਗਤ ਗਰਗ ਲੜਕੀਆਂ ਅੰਡਰ17 ਅਤੇ ਔਰਤਾਂ ਦੋਵੇਂ ਜੇਤੂ ਨਿਸਿਕਾ ਅਤੇ ਉਪ ਜੇਤੂ ਨਿਹਾਰਕਾ ( ਦੋਵੇਂ ਮਨੂੰ ਵਾਟਿਕਾ ਸਕੂਲ) ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਵਿੱਚ ਵਿਤ ਸਕੱਤਰ ਬਾਂਕੇ ਬਿਹਾਰੀ,ਵਿੱਤ ਸਕੱਤਰ ਪ੍ਭਜੋਤ ਸਿੰਘ,ਸਾਹਿਲ ਸੂਦ,ਕੁਲਦੀਪ ਗੋਇਲ, ਮੁਕੇਸ਼ ਗੋਇਲ, ਅਮਿਤ ਸੂਦ, ਭਾਰਤ ਭੂਸ਼ਣ ਅਤੇ ਸੁਰਿੰਦਰ ਜਿੰਦਲ ਆਦਿ ਦਾ ਪੂਰਾ ਸਹਿਯੋਗ ਰਿਹਾ।

NO COMMENTS

LEAVE A REPLY