ਆਪ ਸਰਕਾਰ ਦਾ ਦੂਸਰਾ ਨਾਮ ਝੂਠ ਦਾ ਪੁਲੰਦਾ- ਰਜਿੰਦਰ ਬਿੱਟਾ

0
10

ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਗੁਰੂ ਘਰ ਹੋਏ ਨਤਮਸਤਕ

ਵਾਰਡ ਨੰਬਰ 13 ਪਹੁੰਚ ਕੇ ਵਰਕਰਾਂ ਨੂੰ ਕੀਤਾ ਉਤਸ਼ਾਹਿਤ
ਅੰਮ੍ਰਿਤਸਰ,22 ਦਸੰਬਰ (ਪਵਿੱਤਰ ਜੋਤ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ,ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ, ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਜਿਲ੍ਹਾ ਮੋਰਚਾ ਅਤੇ ਸੈਲਾਂ ਦੇ ਅਹੁਦੇਦਾਰਾਂ ਨੂੰ ਨਿਯੁਕਤ ਕਰਕੇ ਭਾਜਪਾ ਦਾ ਦਾਇਰਾ ਮਜਬੂਤ ਅਤੇ ਵਿਸ਼ਾਲ ਕੀਤਾ ਜਾ ਰਿਹਾ ਹੈ। ਜਿਸ ਦੀ ਲੜੀ ਦੇ ਚੱਲਦਿਆਂ ਰਜਿੰਦਰ ਬਿੱਟਾ ਨੂੰ ਭਾਜਪਾ ਓ.ਬੀ.ਸੀ ਮੋਰਚਾ ਦਾ ਦੋਬਾਰਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।
ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਰਾਜਿੰਦਰ ਬਿੱਟਾ ਅਸ਼ੀਰਵਾਦ ਲੈਣ ਲਈ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਬਿੱਟਾ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਜਾ ਕੇ ਗੁਰੂ ਅਸ਼ੀਰਵਾਦ ਪ੍ਰਾਪਤ ਕੀਤਾ ਹੈ,ਉਥੇ ਜਲਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਜਿੰਦਰ ਬਿੱਟਾ ਵਾਰਡ ਨੰਬਰ 13 ਇੰਦਰਾ ਕਲੋਨੀ ਸਥਿਤ ਭਾਜਪਾ ਆਗੂ ਲਵਲੀਨ ਵੜੈਚ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਚਾਹ ਤੇ ਚਰਚਾ ਕਰਦੇ ਹੋਏ ਵਰਕਰਾਂ ਨੂੰ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਦੇ ਨਾਲ ਹਲਕਾ ਇੰਚਾਰਜ ਸੁਖਵਿੰਦਰ ਸਿੰਘ ਪਿੰਟੂ, ਅਰਵਿੰਦਰ ਵੜੈਚ,ਮੰਡਲ ਪ੍ਰਧਾਨ ਕਪਿਲ ਸ਼ਰਮਾ,ਤਰੁਣ ਜੱਸੀ ਨੇ ਵੀ ਸੰਬੋਧਨ ਕੀਤਾ।
ਰਜਿੰਦਰ ਬਿੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ। ਜੋ ਜ਼ਿਆਦਾ ਸਮਾਂ ਨਹੀਂ ਚੱਲੇਗਾ। ਗੁਜਰਾਤ ਅਤੇ ਹਿਮਾਚਲ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਮਾੜੇ ਕਾਰਨਾਮਿਆਂ ਦੇ ਚੱਲਦਿਆਂ ਉਨ੍ਹਾਂ ਦੇ ਨੇਤਾਵਾਂ ਨੂੰ ਮੂੰਹ ਨਹੀਂ ਲਗਾਇਆ। ਬਿੱਟਾ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਭਾਜਪਾ ਤੋਂ ਇਲਾਵਾ ਪੰਜਾਬ ਦਾ ਕੋਈ ਵੀ ਪਾਰਟੀ ਵਿਕਾਸ ਨਹੀਂ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦੀਵਾਨੇ ਹਨ। ਜਿਸ ਦੇ ਚੱਲਦਿਆਂ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਮੋਦੀ ਸਰਕਾਰ ਦੇ ਹੁਕਮਾਂ ਸਦਕਾ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਦਿੱਤੀਆਂ ਜਾ ਰਹੀਆਂ ਸਕੀਮਾਂ ਯੋਜਨਾਵਾਂ ਨੂੰ ਕਈ ਵਿਰੋਧੀ ਪਾਰਟੀਆਂ ਦੇ ਨੇਤਾ ਆਪਣੇ ਨਾਲ ਜੋੜ ਕੇ ਝੂਠਾ ਪ੍ਰਚਾਰ ਕਰ ਰਹੇ ਹਨ। ਪਰ ਜਨਤਾ ਸਭ ਜਾਣਦੀ ਹੈ,ਕਿ ਆਪ ਸਰਕਾਰ ਦੇ ਨੇਤਾ ਝੂਠੇ ਵਾਅਦਿਆਂ ਦੇ ਚੱਲ਼ਦਿਆਂ ਆਪਣਾ ਵਜੂਦ ਗਵਾ ਚੁੱਕੇ ਹਨ। ਪੰਜਾਬ ਵਾਸੀਆਂ ਨੇ ਇੱਕ ਉਮੀਦ ਲਗਾ ਕੇ ਸਰਕਾਰ ਬਣਾਈ ਸੀ ਪਰ ਕੁਝ ਮਹੀਨਿਆਂ ਦੇ ਵਿਚ ਹੀ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਦੀ ਜਨਤਾ ਸਿਰਫ ਤੇ ਸਿਰਫ ਪੰਜਾਬ ਵਿੱਚ ਹੁਣ ਭਾਜਪਾ ਦਾ ਸਾਥ ਦੇਣ ਲਈ ਤਿਆਰ ਹੈ।
ਇਸ ਮੌਕੇ ਤੇ ਵਾਰਡ ਇੰਚਾਰਜ ਤੇ ਸਾਬਕਾ ਭਾਜਪਾ ਸੈਕਟਰੀ ਲਵਲੀਨ ਵੜੈਚ, ਓਮੇਸ਼ਵਰ ਮਹਾਜਨ,ਸੁਰਿੰਦਰ ਕੌਰ ਸੈਣੀ,ਮਨਦੀਪ ਸਿੰਘ,ਸੁਧੀਰ ਸੋਨੂੰ, ਪ੍ਰਮੋਦ ਕੱਛਚਪ,ਸੈਂਪੀ ਸੋਹਲ, ਹਰਸਿਮਰਨ ਲੱਕੀ,ਅਵਤਾਰ ਸਿੰਘ,ਹਰਪਾਲ ਸਿੰਘ
,ਲਖਬੀਰ ਸਿੰਘ,ਬੋਬੀ ਕੱਛਚਪ,ਗੁਰਮੀਤ ਸਿੰਘ, ਰਜਿੰਦਰ ਕੁਮਾਰ,ਪਰਸ਼ੋਤਮ, ਪ੍ਰਤਾਪ ਸਿੰਘ,ਨਰਿੰਦਰਪਾਲ ਚੀਮਾ,ਕੁਨਾਲ,ਸੁਖਦੇਵ ਸਿੰਘ ਸੁੱਖਾ,ਕੁਲਵੰਤ ਸਿੰਘ ਕਾਲਾ, ਮੇਜਰ ਸਿੰਘ,ਬੋਬੀ,ਜਤਿੰਦਰ ਸਿੰਘ ਵਿੱਕੀ,ਰਿੰਕੂ,ਜਤਿੰਦਰ ਨਈਅਰ,ਕੇ.ਐਸ ਕੰਮਾਂ,ਸ਼ੈਲੀ ਸਿੰਘ,ਅਵਤਾਰ ਸਿੰਘ,ਗੁਲਸ਼ਨ ਕੁਮਾਰ,ਸੁਦੇਸ਼ ਸ਼ਰਮਾ,ਰਾਜੀਵ ਸ਼ਰਮਾ,ਅਮਨਦੀਪ ਸਿੰਘ,ਜਸਪਾਲ ਸਿੰਘ,ਪਵਿੱਤਰਜੋਤ ਵੜੈਚ, ਅਸ਼ਵਨੀ ਮੰਗਹੋਤਰਾ,
ਅਕਾਸ਼ਮੀਤ,ਅਮਿਤਾ ਸ਼ਰਮਾ,ਊਸ਼ਾ ਸ਼ਰਮਾ ਸਮੇਤ ਹੋਰ ਕਈ ਵਰਕਰ ਮੌਜੂਦ ਸਨ

NO COMMENTS

LEAVE A REPLY