ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਝੂਠ ਵਿੱਚ ਉਲਝਾ ਕੇ ਉਹਨਾਂ ਦੇ ਆਤਮ ਸਨਮਾਨ ਤੇ ਮਾਰੀ ਸੱਟ : ਅਸ਼ਵਨੀ ਸ਼ਰਮਾ
ਪੰਜਾਬ ਦੇ ਵੋਟਰ 13 ਦੀਆਂ 13 ਲੋਕ ਸਭਾ ਸੀਟਾਂ ਤੇ ਭਾਜਪਾ ਨੂੰ ਜਿੱਤਉਣ ਦਾ ਬਣਾ ਚੁੱਕੇ ਹਨ ਮਨ
ਚੰਡੀਗੜ੍ਹ/ਅੰਮ੍ਰਿਤਸਰ: 14 ਦਸੰਬਰ ( ਪਵਿੱਤਰ ਜੋਤ) :ਪੰਜਾਬ ਭਾਜਪਾ ਦੇ ਪ੍ਭਾਰੀ ਬਨਣ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਚੰਡੀਗੜ੍ਹ ਪੁੱਜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਜਪਾ ਪੰਜਾਬ ਇੰਚਾਰਜ ਸ੍ਰੀ ਵਿਜੇ ਰੁਪਾਣੀ ਜੀ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਵਾਸਤੇ ਲਗਾਤਾਰ ਅਲੱਗ ਅਲੱਗ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਮੋਕੇ ਤੇ ਉਹਨਾਂ ਨਾਲ ਮੰਚ ‘ਤੇ ਸੂਬਾ ਪ੍ਰਧਾਨ ਅਸਵਨੀ ਸ਼ਰਮਾ, ਸੰਗਠਨ ਮਹਾਮੰਤਰੀ ਸ਼੍ਰੀਮੰਤਰੀ ਨਿਵਾਸਲੂ, ਸਹਿ ਸੂਬਾ ਪ੍ਰਭਾਰੀ ਨਰਿੰਦਰ ਰੈਣ, ਗੁਰਪ੍ਰੀਤ ਸਿੰਘ ਕਾਂਗੜ, ਬਿਕਰਮਜੀਤ ਸਿੰਘ ਚੀਮਾ ਆਦਿ ਵੀ ਹਾਜਰ ਸਨ।
ਵਿਜੇ ਰੁਪਾਨੀ ਨੇ ਹਾਜਰ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਾਪਰਵਾਹੀ ਕਰਕੇ ਸੂਬੇ ਦੀ ਸਥਿਤੀ ਡਾਂਵਾਂਡੋਲ ਹੋ ਚੁਕੀ ਹੈI ਪੰਜਾਬ ਪਹਿਲਾਂ ਹੀ ਭਾਰੀ ਕਰਜੇ ਹੇਠ ਦਬਿਆ ਹੋਇਆ ਹੈI ਉਤੋਂ ਆਮ ਆਦਮੀ ਪਾਰਟੀ ਦੀ ਖਾਸ ਸਰਕਾਰ ਦੇ ਮੁਖਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਸਮੇਤ ਕੇਜਰੀਵਾਲ ਨੇ ਵੀ ਵੀਆਈਪੀ ਕਲਚਰ ਨੂੰ ਅਪਨਾ ਕੇ ਪੰਜਾਬ ਦੇ ਸਿਰ ਕਰੀਬ 15,000 ਕਰੋੜ ਦਾ ਹੋਰ ਕਰਜ਼ਾ ਲੈ ਲਿਆ ਹੈI ਜਦਕਿ ਇਹੋ ਕੇਜਰੀਵਾਲ ਅਤੇ ਭਗਵੰਤ ਮਾਨ ਚੋਣਾਂ ‘ਚ ਵੀਆਈਪੀ ਕੱਲਚਰ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਵੇ ਕਰਦੇ ਸਨI ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਸੂਬੇ ਦੀ ਸੱਤਾ ਤੇ ਕਬਜਾ ਕੀਤਾ ਅਤੇ ਹੁਣ ਜੱਦ ਸੂਬੇ ਦੀ ਜਨਤਾ ਮੁਖਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਕੋਲੋਂ ਉਹਨਾਂ ਨਾਲ ਕੀਤੇ ਗਏ ਝੂਠੇ ਵਾਦਿਆਂ ਨੂੰ ਪੂਰਾ ਕਰਨ ਲਈ ਜਵਾਬ ਮੰਗਦੀ ਹੈ ਤਾਂ ਇਹ ਆਗੂ ਉਹਨਾਂ ਕੋਲੋਂ ਆਪਣਾ ਮੁੰਹ ਲੁਕਾਉਂਦੇ ਫਿਰਦੇ ਹਨI
ਵਿਜੇ ਰੁਪਾਨੀ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਦੀ ਆਸ ਹੁਣ ਸਿਰਫ ਭਾਜਪਾ ਤੇ ਟਿਕੀ ਹੋਈ ਹੈI ਉਹਨਾਂ ਵਰਕਰਾਂ ਨੂੰ ਦੇਸ਼ ਸੇਵਾ ਅਤੇ ਜਨਤਾ ਦੇ ਹਿੱਤ ਵਿੱਚ ਆਪੋ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਜ ਤੋ ਹੀ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁਟ ਜਾਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਪੰਜਾਬ ਵਾਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ ਅਤੇ ਫਿਰ ਦੇਸ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨ। ਤਾਂ ਜੋ ਪੰਜਾਬ ਦਾ ਵੀ ਗੁਜਰਾਤ ਵਾਂਗ ਸਰਬਪੱਖੀ ਵਿਕਾਸ ਹੋ ਸਕੇI ਉਹਨਾਂ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਵਿਸ਼ਵ ਦੇ ਸ਼ਕਤੀਸ਼ਾਲੀ ਨੇਤਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਸਮਝ ਚੁੱਕੇ ਹਨ ਕਿ ਭਾਜਪਾ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ, ਪੰਜਾਬ ਬਾਰਡਰ ਸਟੇਟ ਹੋਣ ਨਾਤੇ ਨਸ਼ਿਆਂ ਤੇ ਵਿਗੜਦੀ ਕਨੂੰਨ ਵਿਵਸਥਾ ਬਾਰੇ ਚਿੰਤਤ ਪੰਜਾਬ ਦੀ ਜਨਤਾ ਆਉਦੀਆ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਲੋਕਾਂ ਸਭਾ ਵਿੱਚ ਭੇਜਣ ਦਾ ਮਨ ਬਣਾ ਚੁੱਕੀ ਹੈI
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਹਰਿਆਣਾ, ਹਿਮਾਚਲ ਤੇ ਗੁਜਰਾਤ ਵਿੱਚੋ ਆਪ ਨੂੰ ਨਕਾਰੇ ਜਾਣ ਤੋਂ ਬਾਦ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਮੋਸ਼ੀ ਭਰੀਆਂ ਨਜਰਾਂ ਨਾਲ ਵੇਖਣ ਲੱਗ ਪਏ ਹਨI ਪੰਜਾਬ ਦੇ ਲੋਕਾਂ ਨੂੰ ਲਗ ਰਿਹਾ ਹੈ ਕਿ ਜਾਣਬੁਝ ਕੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਝੂਠ ਵਿਚ ਉਲਝਾ ਕੇ ਉਹਨਾਂ ਦੇ ਆਤਮ ਸਨਮਾਨ ਤੇ ਸੱਟ ਮਾਰੀ ਹੈI ਪੰਜਾਬ ਵਾਸੀ ਹੁਣ ਬੜੀਆਂ ਇਛਾਵਾਂ ਨਾਲ ਭਾਜਪਾ ਦੀਆਂ ਦ੍ਰਿੜ ਨੀਤੀਆਂ ਕਰਕੇ ਭਾਜਪਾ ਵੱਲ ਦੇਖ ਰਹੇ ਹਨ ਅਤੇ ਸਮਝ ਚੁੱਕੇ ਹਨ ਭਾਜਪਾ ਹੀ ਇਕੋ-ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੀ ਹੈ। ਅਸ਼ਵਨੀ ਸ਼ਰਮਾ ਨੇ ਪੰਜਾਬ ‘ਚ ਆਉਂਦੀਆ ਸਾਰੀਆਂ ਨਗਰ ਨਿਗਮ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਲੋਕਾਂ ਨੂੰ ਭਾਜਪਾ ਦੇ ਨਿਸ਼ਾਨ ਤੇ ਮੋਹਰਾਂ ਲਾਕੇ ਜਮੀਨੀ ਪੱਧਰ ਤੇ ਭਾਜਪਾ ਨੂੰ ਸੇਵਾ ਦਾ ਮੌਕਾ ਦੇਣ ਲਈ ਅਪੀਲ ਕੀਤੀI