ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲ ਦਾ ਨਾਂ ਕੀਤਾ ਰੌਸ਼ਨ

0
22

ਅੰਮ੍ਰਿਤਸਰ 12 ਦਸੰਬਰ (ਰਾਜਿੰਦਰ ਧਾਨਿਕ) :  ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਸਤਿਕਾਰਯੋਗ ਚੇਅਰਮੈਨ ਸਰ ਡਾ.ਏ. ਐੱਫ. ਪਿੰਟੋ ਅਤੇ ਐਮ.ਡੀ.ਮੈਡਮ ਡਾ.ਗ੍ਰੇਸ ਪਿੰਟੋ ਦੀ ਰਹਿਨੁਮਾਈ ਹੇਠ 18 ਤੋਂ 25 ਨਵੰਬਰ ਤੱਕ ਮਾਈ ਭਾਗੋ ਪੋਲੀਟੈਕਨਿਕ ਕਾਲਜ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਲਗਾਏ ਗਏ 8 ਦਿਨਾਂ ਐਨ.ਸੀ.ਸੀ ਕੈਂਪ ਵਿੱਚ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀਆਂ ਪਹਿਲੀ ਪੰਜਾਬ ਗਰਲਜ਼ ਬਟਾਲੀਅਨ (118) ਦੀਆਂ ਐਨ ਸੀ ਸੀ ਲੜਕੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 15 ਤੋਂ
ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਡੀਆਂ ਵਿਦਿਯਾਰਥੀਆਂ ਨੇ ਗਰੁੱਪ ਸਿੰਗਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ
ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸ਼ਬਦਪ੍ਰੀਤ ਕੌਰ ਨੇ ਡਰਾਇੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ, ਸੀਟੀਓ ਮਨਪ੍ਰੀਤ ਕੌਰ ਚਾਹਲ ਨੂੰ ਵੀ ਉਸਦੀ ਸਰਗਰਮ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੁਰਸਕਾਰ ਨਾਲ ਕਰਨਲ ਏ. ਡੀ. ਸ਼ਰਮਾ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY