ਮੁੱਖ ਮੰਤਰੀ ਜੀ ਪੰਜਾਬ ਨਾਲ ਕਾਮੇਡੀ ਕਰਨੀ ਬੰਦ ਕਰੋ : ਹਰਸਿਮਰਤ ਬਾਦਲ

0
37

ਬੁਢਲਾਡਾ, 10 ਦਸੰਬਰ (ਦਵਿੰਦਰ ਸਿੰਘ ਕੋਹਲੀ)-ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨਾਲ ਹੁਣ ਕਾਮੇਡੀ ਕਰਨੀ ਬੰਦ ਕਰ ਦਿਓ। ਸੂਬੇ ਦੇ ਜੋ ਹਾਲਾਤ ਅੱਜ ਹਨ। ਉਸ ਨੂੰ ਦੇਖ ਕੇ ਲੋਕ ਡਰ ਅਤੇ ਭੈਅ ਮਹਿਸੂਸ ਕਰਨ ਲੱਗੇ ਹਨ। ਸੂਬਾ ਲਾਵਾਰਿਸ ਛੱਡ ਕੇ ਹੋਰਨਾਂ ਸੂਬਿਆਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹੋ। ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੋਰ ਬਾਦਲ ਨੇ ਸ਼ਨੀਵਾਰ ਨੂੰ ਬੁਢਲਾਡਾ ਵਿਖੇ ਮਾ: ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੱਜ ਗੈਂਗਸ਼ਟਰ, ਕਤਲੋਗਾਰਦ, ਲੁੱਟ-ਖਸੁੱਟ ਵਾਲਾ ਸੂਬਾ ਬਣ ਗਿਆ ਹੈ। ਹਰਸਿਮਰਤ ਕੌਰ ਬਾਦਲ ਸ਼ਨੀਵਾਰ ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਲਾਲੀ ਸਿੰਘ ਖੜਕ ਸਿੰਘ ਵਾਲਾ ਦੇ ਪਤਨੀ ਦੇ ਦਿਹਾਂਤ, ਪਿੰਡ ਦਲੇਲ ਸਿੰਘ ਵਾਲਾ ਵਿਖੇ ਕਿਰਪਾਲ ਸਿੰਘ ਦੇ ਦਿਹਾਂਤ, ਬੁਢਲਾਡਾ ਦੇ ਵਾਰਡ ਨੰ:1 ਵਿਖੇ ਹਰਬੰਸ ਕੌਰ ਦੇ ਦਿਹਾਂਤ, ਵਾਰਡ ਨੰ: 2 ਵਿਖੇ ਗੁਰਨਾਮ ਸਿੰਘ ਦੇ ਦਿਹਾਂਤ, ਵਾਰਡ ਨੰ: 3 ਵਿਖੇ ਆਸ ਕੌਰ ਦੇ ਦਿਹਾਂਤ, ਵਾਰਡ ਨੰ: 9 ਵਿਖੇ ਗਿਆਨੀ ਗੁਰਬਖਸ ਸਿੰਘ ਦੇ ਦਿਹਾਂਤ, ਵਾਰਡ ਨੰ: 10 ਵਿਖੇ ਕਰਮ ਸਿੰਘ ਦੇ ਦਿਹਾਂਤ ਤੇ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ ਅੱਜ ਹਾਲਾਤ ਹਨ। ਉਹ ਪਿਛਲੇ 50 ਸਾਲਾਂ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲੇ। ਸੂਬੇ ਵਿੱਚ ਅੱਜ ਗੈਂਗਸ਼ਟਰਾਂ ਦਾ ਰਾਜ ਹੋ ਚੁੱਕਿਆ ਹੈ। ਕਤਲ, ਲੁੱਟ ਹੋਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੈਸਾ ਹੋਰਨਾਂ ਸੂਬਿਆਂ ਵਿੱਚ ਝੂਠ ਬੋਲ ਕੇ ਵਹਾਇਆ ਜਾ ਰਿਹਾ ਹੈ। ਹਿਮਾਚਲ ਅਤੇ ਗੁਜਰਾਤ ਦੇ ਲੋਕਾਂ ਨੇ ਦੱਸ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀ ਝੂਠੀ ਰਾਜਨੀਤੀ ਵਿੱਚ ਨਹੀਂ ਆਉਣ ਵਾਲੇ। ਹਰਸਿਮਰਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਪੰਜਾਬ ਨੂੰ ਸੰਭਾਲੋ। ਪੰਜਾਬ ਕੋਈ ਕਾਮੇਡੀ ਨਹੀਂ ਹੈ। ਤੁਸੀਂ ਇਸ ਨੂੰ ਕਾਮੇਡੀ ਸਮਝ ਕੇ ਹੋਰਨਾਂ ਸੂਬਿਆਂ ਦੀ ਸੈਰ ਕਰਨ ਤੇ ਲੱਗੇ ਹੋਏ ਹੋ। ਉਨ੍ਹਾਂ ਨਾਲ ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਦਿਹਾਤੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਫਫੜੇ, ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਸ਼ਾਮ ਲਾਲ ਧਲੇਵਾਂ, ਕਾਕਾ ਅਮਰਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਕੋਰ ਸੁੱਖੀ, ਪ੍ਰਧਾਨ ਕਰਮਜੀਤ ਸਿੰਘ ਮਾਘੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS

LEAVE A REPLY