ਛੁੱਟੀ ਹੋਣ ਦੇ ਬਾਵਜੂਦ 3 ਦਸੰਬਰ,ਸ਼ਨੀਵਾਰ ਨੂੰ ਵੀ ਹੋਵੇਗਾ ਕੰਮ-ਪਾਸਪੋਰਟ ਅਧਿਕਾਰੀ
______
ਅੰਮ੍ਰਿਤਸਰ,29 ਨਵੰਬਰ (ਰਾਜਿੰਦਰ ਧਾਨਿਕ)- ਪਾਸਪੋਰਟ ਨੂੰ ਤਤਕਾਲ ਅਪਲਾਈ ਕਰਨ ਵਾਲੇ ਲੋਕ ਸਾਰੇ ਜਰੂਰੀ ਦਸਤਾਵੇਜ਼ ਨਹੀਂ ਲਗਾਉਣਗੇ ਤਾਂ ਉਨ੍ਹਾਂ ਦੀ ਅਪਾਇਂਮੈਂਟ ਕੈਂਸਲ ਹੋ ਸਕਦੀ ਹੈ। ਇਸ ਸਬੰਧੀ ਜ਼ਿਲ੍ਹਾ ਪਾਸਪੋਰਟ ਅਧਿਕਾਰੀ ਸ਼ਮਸ਼ੇਰ ਸਿੰਘ ਬਹਾਦਰ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਪਾਸਪੋਰਟ ਬਣਾਉਣ ਲਈ ਸਹੀ ਅਤੇ ਸਪੱਸ਼ਟ ਜਾਣਕਾਰੀ ਪਾਸਪੋਰਟ ਦਫਤਰ ਤੋਂ ਸਿੱਧੇ ਤੌਰ ਤੇ ਲਈ ਜਾ ਸਕਦੀ ਹੈ। ਪੂਰੀ ਜਾਣਕਾਰੀ ਨਾ ਹੋਣ ਦੇ ਚੱਲਦਿਆਂ ਅਧੂਰੇ ਦਸਤਾਵੇਜ਼ ਨਾ-ਮਨਜੂਰ ਹੋਣਗੇ। ਤਤਕਾਲ ਪਾਸਪੋਰਟ ਲਈ ਇੰਟਰਵਿਊ ਦਾ ਤਿੰਨ ਦਿਨ ਤੋਂ ਵੱਧ ਸਮਾਂ ਲੱਗ ਰਿਹਾ ਹੈ। ਲੋਕਾਂ ਦੀਆਂ ਸਹੂਲਤਾਂ ਵਿੱਚ ਰੱਖਦਿਆਂ ਪਾਸਪੋਰਟ ਸੇਵਾ ਕੇਂਦਰ ਅਤੇ ਡਾਕਖਾਨਾ ਪਾਸਪੋਰਟ ਸੇਵਾ ਕੇਂਦਰ ਛੁੱਟੀ ਹੋਣ ਦੇ ਬਾਵਜੂਦ 3 ਦਸੰਬਰ 2012 ,ਦਿਨ ਸ਼ਨੀਵਾਰ ਨੂੰ ਵੀ ਖੁੱਲੇ ਰਹਿਣਗੇ। ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਨਵੀਂ ਅਪਾਇਂਮੈਂਟ ਲੈਣ ਦੇ ਦੌਰਾਨ ਜ਼ਰੂਰੀ ਚਾਹੀਦੈ ਦਸਤਾਵੇਜ਼ ਨਹੀਂ ਹੋਣਗੇ ਤਾਂ ਅਪਾਇਂਮੈਂਟ ਕੈਂਸਲ ਹੋ ਸਕਦੀ ਹੈ। ਜਿਸ ਉਪ੍ਰੰਤ ਦੁਬਾਰਾ ਨਵੀਂ ਅਪਾਇਂਮੈਂਟ ਲੈਣੀ ਪਵੇਗੀ।ਅਗਰ ਤਤਕਾਲ ਦੇ ਲਈ ਜ਼ਰੂਰੀ ਦਸਤਾਵੇਜ਼ ਨਹੀਂ ਹਨ ਤਾਂ ਉਹ ਨਾਰਮਲ ਰੁਟੀਨ ਦੇ ਵਿੱਚ ਆਪਣੀ ਅਪਾਇਂਮੈਂਟ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕਾਂ ਦੇ ਨਾਲ ਕੀਤੀ ਜਾ ਰਹੀ ਇੰਟਰਵਿਊ ਦੇ ਦੌਰਾਨ ਕਈ ਵਾਰੀ ਸਰਵਰ ਡਾਊਨ ਹੋ ਜਾਂਦਾ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਦਾ ਸਹਿਯੋਗ ਮਿਲਣਾ ਵੀ ਜ਼ਰੂਰੀ ਹੈ।