ਬੱਚੇ ਦਾਨੀ ਦੇ ਕੈਂਸਰ ਦੇ ਖਾਤਮੇਂ ਲਈ ਸੁੰਹ ਚੁੱਕ ਸਮਾਗਮ ਕੀਤਾ ਗਿਆ

0
21

ਅੰਮ੍ਰਿਤਸਰ 17 ਨਵੰਬਰ (ਰਾਜਿੰਦਰ ਧਾਨਿਕ) : ਵਿਸਵ ਬੱਚੇਦਾਨੀ ਕੈਂਸਰ ਖਾਤਮਾਂ ਦਿਵਸ ਮੌਕੇ (ਸਰਵਾਈਕਲ ਕੈਂਸਰ ਡੇਅ) ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਅਨੈਕਸੀ ਹਾਲ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਇਕ ਜਿਲਾਂ ਪੱਧਰੀ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ।ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇਦਾਨੀਂ ਦਾ ਕੈਂਸਰ ਅੱਜਕਲ ਬਹੁਤ ਆਮ ਹੋ ਰਿਹਾ ਹੈ ਅਤੇ ਇਹ ਕੈਂਸਰ ਦੀਆਂ ਬੀਮਾਰੀਆਂ ਦਾ ਦੂਜਾ ਵੱਡਾ ਕਾਰਣ ਹੈ। ਪਰ ਜੇਕਰ ਇਸ ਦੀ ਜਲਦ ਪਹਿਚਾਣ ਹੋ ਜਾਵੇ ਤਾਂ ਇਸਦਾ ਇਲਾਜ ਬਹੁਤ ਆਸਾਨੀ ਨਾਲ ਸੰਭਵ ਹੋ ਸਕਦਾ ਹੈ। ਇਸ ਆਮ ਲੱਛਣਾਂ ਵਿਚ ਜਿਆਦਾ ਮਹਾਂਵਾਰੀ ਆਉਣਾਂ, ਖੂਨ ਜਿਆਦਾ ਪੈਣਾਂ, ਦਰਦ ਰਹਿਣਾਂ ਅਤੇ ਬਦਬੂਦਾਰ ਡਿਸਚਾਰਜ ਹੋਣਾਂ ਆਦੀ ਹੈ ਅਤੇ ਇਸਦੇ ਪ੍ਰੱਮੁਖ ਕਾਰਣ ਸਾਫ ਸਫਾਈ ਦੀ ਘਾਟ, ਬਾਰ-ਬਾਰ ਗਰਭਪਾਤ ਹੋਣਾਂ ਅਤੇ ਗੁਪਤ ਰੋਗਾਂ ਦਾ ਸਮੇਂ ਸਿਰ ਇਲਾਜ ਨਾਂ ਕਰਵਾਉਣਾਂ ਹੈ। ਇਸ ਲਈ ਕਿਸੇ ਵੀ ਤਰਾਂ ਦੀ ਸਮੱਸਿਆ ਹੋਣ ਤੇ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀਂ ਚਾਹਿਦੀ ਹੈ ਅਤੇ ਸਮੇਂ ਸਿਰ ਇਲਾਜ ਕਰਵਾਉਣਾਂ ਚਾਹੀਦਾ ਹੈ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰਪਾਲ ਕੌਰ, ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਐਚ.ਓ.ਡੀ ਡਾ ਅਸ਼ਵਨੀਂ ਸਰੀਨ, ਡੀ.ਡੀ.ਐਚ.ਓ. ਡਾ ਜਗਨਜੋਤ, ਜਿਲਾ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਸਕੂਲ ਹੈਲਥ ਅਫਸਰ ਡਾ ਸੁਨੀਤ ਗੁਰਮ ਗੁਪਤਾ, ਡਾ ਮੀਨਾਕਸ਼ੀ, ਡਾ ਇਸ਼ਿਤਾ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

NO COMMENTS

LEAVE A REPLY