ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਅੰਮ੍ਰਿਤਸਰ ਰਿਹਾ ਪੂਰੀ ਤਰ੍ਹਾਂ ਬੰਦ

0
10

ਸ਼ਿਵ ਸੈਨਾ ਅਤੇ ਹਿੰਦੂ ਸੰਗਠਨਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰੇ

ਵੱਖ-ਵੱਖ ਧਾਰਮਿਕ, ਰਾਜਨੀਤਕ,ਸਾਮਾਜਿਕ ਸੰਗਠਨਾਂ ਵੱਲੋਂ ਘਟਨਾ ਦੀ ਨਿੰਦਾ

ਮੰਗਾਂ ਨੂੰ ਲੈ ਕੇ ਰੇਲਵੇ ਟ੍ਰੈਕ ਕੀਤਾ ਜਾਮ

ਅੰਮ੍ਰਿਤਸਰ,5 ਨਵੰਬਰ (ਪਵਿੱਤਰ ਜੋਤ)- ਕਸ਼ਮੀਰ ਐਵਨਿਊ ਮਾਤਾ ਕੌਲਾਂ ਮਾਰਗ ਤੇ ਗੋਪਾਲ ਮੰਦਰ ਦੇ ਕਰੀਬ ਧਾਰਮਿਕ ਤਸਵੀਰਾਂ ਦਾ ਕੁੜੇ ਉੱਤੇ ਸੁੱਟੇ ਜਾਣ ਤੇ ਹੋਈ ਬੇਅਦਬੀ ਨੂੰ ਲੈ ਕੇ ਧਰਨਾ ਦੇ ਰਹੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਉਪਰੰਤ ਗੁੱਸੇ ਵਿਚ ਆਏ ਹਿੰਦੂ ਸੰਗਠਨਾਂ ਵੱਲੋਂ ਸ਼ਨੀਵਾਰ ਨੂੰ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰੇ ਕੀਤੇ ਗਏ। ਜਿਸ ਦੌਰਾਨ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਅੰਮ੍ਰਿਤਸਰ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਹੇ। ਸ਼ਿਵ ਸੈਨਾ ਟਕਸਾਲੀ, ਸ਼ਿਵ ਸੈਨਾ ਰਾਸ਼ਟਰਵਾਦੀ,ਸ਼ਿਵ ਸੈਨਾ ਭਾਰਤੀ,ਸ਼ਿਵ ਸੈਨਾ ਸੂਰਿਆਵੰਸ਼ੀ,ਅਖਿਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਤੋਂ ਇਲਾਵਾ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਰੋਸ ਮਾਰਚ ਕੱਰਦਿਆਂ ਦੁਕਾਨਾਂ,ਖੋਖਿਆਂ ਰੇਹੜੀ,ਫੜੀਵਾਲਿਆਂ ਅਤੇ ਹੋਰ ਕਾਰੋਬਾਰ ਨੂੰ ਬੰਦ ਕਰਵਾਇਆ। ਜਿਸ ਦੌਰਾਨ ਸੁਧੀਰ ਸੂਰੀ ਅਮਰ ਰਹੇ.. ਸੂਰੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ.. ਦੇ ਨਾਅਰੇ ਵੀ ਸੜਕਾਂ ਤੇ ਗੁੰਜਦੇ ਰਹੇ।
ਸ਼ੁੱਕਰਵਾਰ ਸ਼ਾਮ ਨੂੰ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਨੀਵਾਰ ਉਨ੍ਹਾਂ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਸਰੀਰ ਵਿੱਚ ਚਾਰ ਗੋਲੀਆਂ ਲੱਗੀਆਂ। 2 ਗੋਲੀਆਂ ਛਾਤੀ ਦੇ ਕਰੀਬ,ਇਕ ਗੋਲੀ ਪੇਟ ਅਤੇ ਇਕ ਗੋਲੀ ਮੋਢੇ ਤੇ ਲੱਗੀ। ਪੋਸਟਮਾਟਮ ਦੇ ਦੌਰਾਨ 3 ਡਾਕਟਰਾਂ ਦਾ ਪੈਨਲ ਬਣਾਇਆ ਗਿਆ। ਜਿਸ ਵਿੱਚ ਡਾ.ਜਤਿੰਦਰ ਪਾਲ, ਡਾ.ਕਰਮਜੀਤ,ਡਾ.ਸੰਨੀ ਬਸਰਾ ਪੈਨਲ ਵਿੱਚ ਸ਼ਾਮਲ ਕੀਤੇ ਗਏ। ਪੋਸਟਮਾਟਰਮ ਕਰਨ ਦੇ ਉਪਰੰਤ ਵਾਲਾ ਰੋਡ ਸਥਿਤ ਸੁਧੀਰ ਸੂਰੀ ਦੇ ਮ੍ਰਿਤਕ ਸਰੀਰ ਨੂੰ ਗ੍ਰਹਿ ਨਿਵਾਸ ਵਿਖੇ ਰੱਖਿਆ ਗਿਆ। ਉਧਰ ਹਿੰਦੂ ਸੰਗਠਨਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੇ ਹਿੰਦੂ ਆਗੂ ਦਾ ਸੰਸਕਾਰ ਨਹੀਂ ਕਰਨਗੇ। ਗੁੱਸੇ ਵਿਚ ਆਏ ਹਿੰਦੂ ਸੰਗਠਨਾਂ ਵੱਲੋਂ ਸ਼ਿਵਾਲਾ ਫਾਟਕ ਦੇ ਕਰੀਬ ਰੇਲਵੇ ਟਰੈਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਓਧਰ ਕਾਤਲ ਸੰਦੀਪ ਸਿੰਘ ਸੈਣੀ ਜਿਸ ਨੂੰ ਲਾਇਸੰਸੀ ਪਿਸਤੌਲ 32 ਬੋਰ ਸ਼ੁੱਕਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਸੱਤ ਦਿਨਾ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ।

NO COMMENTS

LEAVE A REPLY