ਬੁਢਲਾਡਾ, 5 ਨਵੰਬਰ (ਦਵਿੰਦਰ ਸਿੰਘ ਕੋਹਲੀ)-ਸਮਾਜਸੇਵੀ ਅਤੇ ਐਂਟੀ ਕੁਰੱਪਸ਼ਨ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਜ਼ਿਲ੍ਹਾ ਮਾਨਸਾ ਦੇ ਇੱਕ ਗ਼ਰੀਬ ਪਰਿਵਾਰ ਜਿਸ ਵਿੱਚ ਦੋ ਬਜ਼ੁਰਗ ਜੋੜੇ ਜੋ ਕਿ ਕਾਫ਼ੀ ਸਮੇਂ ਤੋਂ ਕਿਰਾਏ ਦੇ ਮਕਾਨ’ਤੇ ਰਹਿੰਦੇ ਸਨ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ, ਨੂੰ ਜ਼ਰੂਰੀ ਸਮਾਨ ਜਿਵੇਂ ਕਿ ਰਾਸ਼ਨ ਮੁਹੱਈਆ ਕਰਵਾਇਆ ਅਤੇ ਲੋੜਵੰਦ ਰਾਸ਼ੀ ਦੇ ਕੇ ਮੱਦਦ ਕੀਤੀ ਗਈ। ਚੈਅਰਮੈਨ ਜੀਤ ਦਹੀਆ ਨੇ ਦੱਸਿਆ ਕਿ ਇਸ ਬਜ਼ੁਰਗ ਜੋੜੇ ਵਿੱਚੋਂ ਪਤੀ ਦੀਆਂ ਉਂਗਲਾਂ ਕੱਟੀਆਂ ਹੋਈਆਂ ਹਨ, ਅਪਾਹਜ ਹੋਣ ਕਾਰਨ ਉਹ ਕੰਮ ਨਹੀਂ ਕਰ ਸਕਦਾ ਸੀ ਅਤੇ ਪਤਨੀ ਦੇ ਆਪ੍ਰੇਸ਼ਨ ਵਿੱਚ ਵਾਧੂ ਖਰਚਾ ਲੱਗਣ ਕਾਰਨ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਇਸਨੂੰ ਗੰਭੀਰਤਾ ਨਾਲ ਦੇਖਦੇ ਹੋਏ ਐਂਟੀ ਕੁਰੱਪਸ਼ਨ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਮਨੁੱਖਤਾ ਦੇ ਭਲੇ ਲਈ ਸਰਵਉੱਚ ਕਦਮ ਚੁੱਕਿਆ। ਇਸ ਮੌਕੇ ਐਂਟੀ ਕੁਰੱਪਸ਼ਨ ਦੇ ਮੈਂਬਰ ਸੁਮਨ ਰਾਣੀ, ਸੁਖਵਰਸ਼ਾ ਰਾਣੀ, ਰਜਿੰਦਰ ਧਾਲੀਵਾਲ ਅਤੇ ਹੋਰ ਸਟਾਫ ਮੌਜੂਦ ਸਨ।