ਮਾਈ ਭਾਗੋ ਬਹੁ ਤਕਨੀਕੀ ਸਰਕਾਰੀ ਕਾਲਜ ਚਲਾਏ ਜਾ ਰਹੇ ਬਿਊਟੀ ਪਾਰਲਰ ਸੈਂਟਰ ਦਾ ਸਮਾਪਨ ਸਮਾਰੋਹ ਆਯੋਜਿਤ

0
24

100 ਵਿੱਚੋਂ 91 ਅੰਕ ਪ੍ਰਾਪਤ ਕਰਕੇ ਸਿਮਰਨ ਠਾਕੁਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ ਲੜਕੀਆਂ ਨੂੰ ਬਣਾ ਰਹੀ ਹੈ ਸਵੈ-ਰੁਜ਼ਗਾਰ-ਵੜੈਚ

ਅੰਮ੍ਰਿਤਸਰ,4 ਨਵੰਬਰ (ਰਾਜਿੰਦਰ ਧਾਨਿਕ )- ਮਾਈ ਭਾਗੋ ਬਹੁ ਤਕਨੀਕੀ ਸਰਕਾਰੀ ਕਾਲਜ ਬਾਈਪਾਸ ਮਜੀਠਾ ਰੋਡ ਦੇ ਅਧੀਨ ਆਈ.ਆਰਜੀ ਸਕੀਮ ਦੇ ਤਹਿਤ ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਲੈਕਟੇਸ ਰਜਿ:)ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਚਲਾਏ ਜਾ ਰਹੇ ਬਿਊਟੀ ਪਾਰਲਰ ਕੋਰਸ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਛੇ ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਵੱਲੋਂ ਸਿਖੇ ਕੰਮਾਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਦੇ ਨਿਰਦੇਸ਼ਾਂ ਮੁਤਾਬਿਕ ਸੈਂਟਰ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ ਵਿੱਚ ਆਯੋਜਿਤ ਸਮਾਰੋਹ ਦੋਰਾਂਨ ਮੈਡਮ ਕਾਜਲ ਸੈਣੀ ਉਚੇਚੇ ਤੌਰ ਤੇ ਪਹੁੰਚੇ। ਜਿਨ੍ਹਾਂ ਵੱਲੋਂ ਲੜਕੀਆਂ ਤੋਂ ਪ੍ਰੈਕਟੀਕਲ, ਥਿਉਰੀ,ਅਸਾਇਨਮੈਂਟ,ਵੀਵਾ ਸਮੇਤ ਪ੍ਰੈਕਟੀਕਲ ਦੀਆਂ ਤਿਆਰ ਕੀਤੀਆਂ ਗਈਆਂ ਫਾਇਲਾਂ ਨੂੰ ਚੈੱਕ ਕਰਨ ਦੇ ਨਾਲ-ਨਾਲ ਬੱਚਿਆਂ ਤੋਂ ਸੁਆਲ ਜੁਆਬ ਕੀਤੇ ਗਏ। ਕਾਲਜ ਵੱਲੋਂ ਤਿਆਰ ਰਿਜਲਟ ਦੇ ਦੌਰਾਨ 100 ਵਿਚੋਂ 91 ਅੰਕ ਪ੍ਰਾਪਤ ਕਰਨ ਵਾਲੀ ਸਿਮਰਨ ਠਾਕੁਰ ਨੂੰ ਸਭ ਤੋਂ ਉਤਮ ਵਿਦਿਆਰਥੀ ਐਲਾਨਿਆ ਗਿਆ। ਸੰਸਥਾ ਦੇ ਪ੍ਰਮੁੱਖ ਅਰਵਿੰਦਰ ਵੜੈਚ ਵੱਲੋਂ ਬੱਚਿਆਂ ਵੱਲੋਂ ਕੀਤੀ ਗਈ ਚੰਗੀ ਕਾਰਗੁਜ਼ਾਰੀ ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੇਡੀ ਘੇਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਲਈ ਅਹਿਮ ਯੋਗਦਾਨ ਅਦਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਬਿਊਟੀ ਪਾਰਲਰ ਦੇ ਕੋਰਸ ਲਈ ਨਵਾਂ ਬੈਚ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਕਾਫ਼ੀ ਬੱਚਿਆਂ ਦਾ ਦਾਖਲਾ ਕੀਤਾ ਜਾ ਚੁੱਕਾ ਹੈ। ਬੱਚੇ ਸਰਕਾਰੀ ਸਰਟੀਫਿਕੇਟ ਕੋਰਸ ਕਰਨ ਦੇ ਚਾਹਵਾਨ ਹਨ। ਉਹ ਮੋਬਾਇਲ ਨੰਬਰ 9216724440 ਤੇ ਸੰਪਰਕ ਕਰਕੇ ਕੋਰਸ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਦੇ ਉਦੇਸ਼ ਨਾਲ ਅਜਿਹੇ ਕੋਰਸ ਕਰਵਾਏ ਜਾ ਰਹੇ ਹਨ। ਤਾਂ ਕੀ ਇਕ ਲੜਕੀ ਜਾਂ ਔਰਤ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ। ਇਸ ਮੌਕੇ ਤੇ ਵਰੋਨਿਕਾ ਭੱਟੀ, ਸਿਮਰਨ ਕੌਰ,ਮਨਦੀਪ ਕੌਰ, ਸ਼ਿਲਪਾ ਸਿੰਘ,ਸਨੇਹਾ,ਪਲਕ ਮਹਿਰਾ,ਆਂਚਲ,ਚਾਹਤ ਸ਼ਰਮਾ, ਨਿਸ਼ਾ,ਐਨੀ, ਵਰਸ਼ਾ ਕਾਲੀਆ,ਸ਼ਰੂਤੀ ਗਿੱਲ, ਲਕਸ਼ਮੀ,ਰੂਹਾ,ਸਿਆ ਸਰਮਾ,ਸਪਨਾ ਸਿੰਘ ਵੀ ਮੌਜੂਦ ਸਨ।

NO COMMENTS

LEAVE A REPLY