ਨਜਾਇਜ ਉਸਾਰੀਆਂ ਦੇ ਖ਼ਿਲਾਫ਼ ਸਿੱਧਾ ਹੋ ਕੇ ਟੱਕਰਿਆ ਐਮ.ਟੀ.ਪੀ ਵਿਭਾਗ

0
14

 

ਅੰਮ੍ਰਿਤਸਰ,23 ਸਤੰਬਰ (ਪਵਿੱਤਰ ਜੋਤ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਆਦੇਸ਼ਾਂ ਮੁਤਾਬਿਕ ਮਿਊਸੀਪਲ ਟਾਊਨ ਪਲੈਨਰ ਵਿਭਾਗ ਵੱਲੋਂ ਨਜਾਇਜ ਉਸਾਰੀਆਂ ਦੇ ਖਿਲਾਫ ਆਏ ਦਿਨੀਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਹਲਕਾ ਪੂਰਬੀ ਅਤੇ ਨਾਰਥ ਦੇ ਸਹਾਇਕ ਟਾਊਨ ਪਲੈਨਰ ਪਰਮਜੀਤ ਦੀ ਦੇਖ-ਰੇਖ ਵਿਚ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਡਿੱ ਮਸ਼ੀਨ ਦੀ ਸਹਾਇਤਾ ਦੇ ਨਾਲ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ। ਇਹ ਕਾਰਵਾਈ ਰਿਸ਼ਭ ਆਟੋ ਦੇ ਕਰੀਬ ਬਟਾਲਾ ਰੋਡ ਦੇ ਇਲਾਕੇ ਵਿਚ ਕੀਤੀ ਗਈ। ਇਸ ਤੋਂ ਇਲਾਵਾ ਬਟਾਲਾ ਰੋਡ ਸਥਿਤ ਇਸ਼ੀਕਾ ਹੋਟਲ ਵੱਲੋਂ ਗਲੀ ਦੇ ਵਿੱਚ ਕੀਤੀ ਗਈ ਨਜਾਇਜ ਉਸਾਰੀ ਨੂੰ ਲੈ ਕੇ ਜਦੋਂ ਵਿਭਾਗ ਦੀ ਟੀਮ ਪਹੁੰਚੀ ਤਾਂ ਹੋਟਲ ਪ੍ਰਬੰਧਕਾਂ ਵੱਲੋਂ ਦਿਖਾਏ ਕਨੂੰਨੀ ਕਾਗਜ਼ਾਂ ਨੂੰ ਲੈ ਕੇ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਮੌਕੇ ਤੇ ਏ.ਟੀ ਪੀ ਵਜੀਰ ਸ਼ਾਹ,ਏ.ਟੀ.ਪੀ ਪ੍ਰਦੀਪ ਸਹਿਗਲ,ਏ.ਟੀ.ਪੀ ਅਰੁਣ ਖੰਨਾ,ਇੰਸਪੈਕਟਰ ਰੋਹਿਨੀ, ਇੰਸਪੈਕਟਰ ਧੀਰਜ ਕੁਮਾਰ, ਇੰਸਪੈਕਟਰ ਅੰਗਦ ਸਿੰਘ, ਨਿਰਮਲਜੀਤ ਤੋਂ ਇਲਾਵਾ ਹੋਰ ਕਈ ਨਗਰ ਨਿਗਮ ਅਤੇ ਪੁਲਸ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY