ਪੰਜਾਬੀ ਮਾਹ ਦੌਰਾਨ ਸਾਹਿਤ ਰਤਨ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ‘ ਸੰਵਾਦ ਗੋਸ਼ਟੀ ਅਤੇ ਨਾਟਕ ‘ ਦਾ ਆਯੋਜਨ

0
20

ਬੁਢਲਾਡਾ, 3 ਨਵੰਬਰ (ਦਵਿੰਦਰ ਸਿੰਘ ਕੋਹਲੀ) : ਪੰਜਾਬ ਸਰਕਾਰ ਦੁਆਰਾ ਮਨਾਏ ਜਾ ਰਹੇ ‘ਪੰਜਾਬੀ ਮਾਹ ‘ਦੇ ਸਮਾਗਮਾਂ ਦੀ ਲੜੀ ਅਧੀਨ ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ ਵੱਲੋਂ ਉੱਘੇ ਨਾਟਕਕਾਰ ਸਾਹਿਤ ਰਤਨ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ‘ ਸੰਵਾਦ ਗੋਸ਼ਟੀ ਅਤੇ ਨਾਟਕ ‘ ਦਾ ਆਯੋਜਨ ਸਥਾਨਿਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਕੀਤਾ ਗਿਆ ਜਿਸ ਵਿੱਚ ਪ੍ਰਿਸੀਪਲ ਬੁੱਧ ਰਾਮ ,ਐਮ ਐਲ ਏ ਹਲਕਾ ਬੁਢਲਾਡਾ ਮੁੱਖ ਮਹਿਮਾਨ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਐਮ ਐਲ ਏ ਹਲਕਾ ਸਰਦੂਲਗੜ੍ਹ,ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਬਰਿੰਦਰ ਕੌਰ, ਪ੍ਰਿੰਸੀਪਲ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਨੇ ਕੀਤੀ।
ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਸਭ ਦਾ ਸੁਆਗਤ ਕਰਦਿਆਂ ਪੰਜਾਬੀ ਭਾਸ਼ਾ ਦੇ ਮਹਤੱਵ ਨੂੰ ਦਰਸਾਇਆ.ਭਾਸ਼ਾ ਵਿਭਾਗ, ਪੰਜਾਬ ਦੇ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਵਿਭਾਗ ਦੇ ਕਾਰਜਾਂ ਅਤੇ ਸਕੀਮਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਰਾਜ ਭਾਸ਼ਾ ਪੰਜਾਬੀ ਦੇ ਪਰਚਾਰ ਪਰਸਾਰ ਲਈ ਪ੍ਰਤੀਬੱਧ ਹੈ। ਇਸ ਵਿਭਾਗ ਦਾ ਹਰ ਕਾਮਾ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਵਿਭਾਗ ਦੇ ਖੋਜ ਅਫਸਰ ਕਵੀ ਗੁਰਪ੍ਰੀਤ ਨੇ ਪ੍ਰੋ. ਅਜਮੇਰ ਸਿੰਘ ਔਲਖ ਦੇ ਜੀਵਨ ਅਤੇ ਨਾਟਕ ਉਪਰ ਗੱਲ ਕਰਦਿਆਂ ਕਿਹਾ ਕਿ ਔਲਖ ਪੰਜਾਬੀ ਦੇ ਵਿਲੱਖਣ ਨਾਟਕਕਾਰ ਹੋਏ ਹਨ ਜਿਹਨਾ ਦੇ ਨਾਟਕ ਇੱਕੋ ਵੇਲੇ ਜਨ ਸਾਧਾਰਨ ਲੋਕਾਂ ਨੇ ਵੀ ਪਸੰਦ ਕੀਤਾ ਹੈ ਅਤੇ ਅਕਦਾਮਿਕ ਖੇਤਰ ਵਿੱਚ ਵੀ ਵਿਸ਼ੇਸ਼ਗਾਂ ਨੇ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਸ ਮੌਕੇ ਅਦਾਕਾਰ ਮਨਜੀਤ ਔਲਖ, ਸਰਪ੍ਰਸਤ ਲੋਕ ਕਲਾ ਮੰਚ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਿੱਟੂ ਮਾਨਸਾ ਦੀ ਨਿਰਦੇਸ਼ਨਾ ਹੇਠ ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ ‘ ਆਪਣਾ ਆਪਣਾ ਹਿੱਸਾ ‘ ਖੇਡਿਆ ਗਿਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਇਸ ਸਮਾਗਮ ਵਿੱਚ ਸੁਖਚਰਨ ਸਦੇਵਾਲੀਆ ਦੀ ਕਿਤਾਬ ‘ ਗੱਲਾਂ ਕਰਦੇ ਅੱਖਰ ‘ ਅਤੇ ਅਜ਼ੀਜ਼ ਸਰੋਏ ਦੀ ਕਿਤਾਬ ‘ ਅਰਕ ‘ ਨੂੰ ਜਾਰੀ ਕੀਤਾ ਗਿਆ। ਇਹ ਦੋਹੇਂ ਮਾਨਸਾ ਜ਼ਿਲ੍ਹੇ ਦੇ ਸਰਗਰਮ ਲੇਖਕ ਹਨ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਨਿਰਦੇਸ਼ਕ ਪਰਵੀਨ ਵਰਮਾ, ਸਤਨਾਮ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਏ, ਉਨ੍ਹਾਂ ਨੇ ਸਮਾਗਮ ਦੀ ਪ੍ਰਸ਼ੰਸਾ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਮਾਨਸਾ ਦੀ ਲੁੱਡੀ ਨੇ ਦਰਸ਼ਕਾਂ ਤੋਂ ਭਰਪੂਰ ਪ੍ਰਸ਼ੰਸਾ ਖੱਟੀ। ਇਸ ਮੌਕੇ ਭਾਸ਼ਾ ਵਿਭਾਗ ਮਾਨਸਾ ਦੀ ਪੁਸਤਕ ਪ੍ਰਦਰਸ਼ਨੀ ਅਤੇ ਤੇਜਿੰਦਰ ਸਿੰਘ ਖਾਲਸਾ ਵੱਲ੍ਹੋਂ ਪੰਜਾਬੀ ਭਾਸ਼ਾ ਦੀ ਪ੍ਰਫੱਲਤਾਂ ਲਈ ਲਾਈ ਗਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ।ਮੰਚ ਸੰਚਾਲਕ ਦੀ ਜ਼ਿੰਮੇਵਾਰੀ ਡਾ ਬੱਲਮ ਲੀਂਬਾ ਅਤੇ ਹਰਦੀਪ ਸਿੱਧੂ ਨੇ ਬਾਖੂਬੀ ਨਿਭਾਈ।
ਇਸ ਮੌਕੇ ਗੁਰਲਾਭ ਸਿੰਘ ਡਿਪਟੀ ਡੀਈਓ ਐਲੀਮੈਂਟਰੀ, ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਸੰਦੀਪ ਘੰਡ ਯੁਵਾ ਅਧਿਕਾਰੀ ਨਹਿਰੂ ਯੁਵਾ ਕੇਂਦਰ, ਸਾਹਿਤਕਾਰ ਜਸਵੀਰ ਢੰਡ, ਦਰਸ਼ਨ ਜੋਗਾ, ਬਲਜੀਤਪਾਲ ਸਿੰਘ, ਬਲਰਾਜ ਮਾਨ, ਰਾਜੇਸ਼ ਬੁਢਲਾਡਾ, ਸੁਦਰਸ਼ਨ ਰਾਜੂ, ਗੁਰਜੰਟ ਚਾਹਲ, ਡਾ ਵਿਨੋਦ ਕੁਮਾਰ, ਕਰਨੈਲ ਵੈਰਾਗੀ, ਹਰਪ੍ਰੀਤ ਬਹਿਣੀਵਾਲ, ਦਰਸ਼ਨ ਘਾਰੂ, ਪਰਵਿੰਦਰ ਕੌਰ, ਦਰਸ਼ਨ ਬਰੇਟਾ, ਪਰਾਗ ਜੈਨ, ਮਹਿੰਦਰ ਪਾਲ, ਮਨੋਜ ਕੁਮਾਰ, ਬੇਅੰਤ ਕੌਰ, ਜੋਨੀ ਕੁਮਾਰ, ਬਲਜੀਤ ਕੌਰ, ਵੀਰਪਾਲ ਕਮਲ ਹਾਜ਼ਰ ਸ

NO COMMENTS

LEAVE A REPLY