ਸਕੂਲ ਵਿਦਿਆਰਥੀਆਂ ਨੇ ਸੀਨੀਅਰ ਨਾਗਰਿਕਾਂ ਨਾਲ ਮਨਾਈ ਦੀਵਾਲੀ

0
29

ਬੁਢਲਾਡਾ, 23 ਅਕਤੂਬਰ ( ਦਵਿੰਦਰ ਸਿੰਘ ਕੋਹਲੀ ) :  ਸਕੂਲ ਪ੍ਰਿੰਸੀਪਲ ਨਵਦੀਪ ਭਾਰਦਵਾਜ ਦੀ ਪ੍ਰੇਰਣਾ ਸਦਕਾ ਜਿੰਦਲ ਇੰਟਰਨੈਸ਼ਨਲ ਪਬਲਿਕ ਸਕੂਲ ਰਾਮਪੁਰ ਮੰਡੇਰ ਦੇ ਦੂਜੀ ਤੇ ਤੀਜੀ ਕਲਾਸ ਦੇ ਵਿਦਿਆਰਥੀ ਅੱਜ ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੇ ਦਫਤਰ ਪੁੱਜੇ। ਉਹਨਾਂ ਸੀਨੀਅਰ ਨਾਗਰਿਕਾਂ ਨੂੰ ਤੋਹਫੇ ਅਤੇ ਦੀਵਾਲੀ ਦੇ ਵਧਾਈ ਕਾਰਡ ਭੇਂਟ ਕੀਤੇ।ਮੈਡਮ ਹਿਨਾ ਸ਼ਰਮਾ ਅਤੇ ਡੀਪੀਈ ਕੁਲਦੀਪ ਸਿੰਘ ਨੇ ਬੱਚਿਆਂ ਦੀ ਅਗਵਾਈ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲੲੀ ਸੁਭ ਕਾਮਨਾਵਾਂ ਦਿੱਤੀਆਂ। ਮੈਡਮ ਪ੍ਰੋਮਿਲਾ ਬਾਲਾ ਨੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਕੁਝ ਗੁਰ ਦੱਸੇ। ਸਾਰੇ ਵਿਦਿਆਰਥੀਆਂ ਨੂੰ ਐਸੋਸ਼ੀਏਸ਼ਨ ਵਲੋਂ ਮਿਠਾਈ ਅਤੇ ਤੋਹਫ਼ੇ ਭੇਂਟ ਕੀਤੇ ਗਏ। ਬਾਅਦ ਵਿਚ ਐਸੋਸ਼ੀਏਸ਼ਨ ਦੇ ਪ੍ਰਧਾਨ ਬੱਚਿਆਂ ਨੂੰ ਸ਼ਹਿਰ ਵਿੱਚ ਨਵੀਂ ਖੁੱਲੀ ਟੇਬਲ ਟੈਨਿਸ ਅਕੈਡਮੀ ਵਿੱਚ ਲਏ ਅਤੇ ਬੱਚਿਆਂ ਨੂੰ ਗੇਮ ਦੀਆਂ ਬਰੀਕੀਆਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਤੋਂ ਇਲਾਵਾ ਵਿੱਤ ਸਕੱਤਰ ਸੱਤ ਪਾਲ ਗਰਗ, ਸਰਪ੍ਰਸਤ ਬਨਾਰਸੀ ਦਾਸ ਜੈਨ, ਮੈਡਮ ਪ੍ਰੋਮਿਲਾ ਬਾਲਾ,ਸਰੋਜ ਬਾਲਾ, ਰੀਤਾ,ਰਜਨੀ ਬਾਲਾ,ਸਿੰਦਰ ਕੌਰ,ਮਾਈ ਭਾਗੋ ਅਤੇ ਟੇਬਲ ਟੈਨਿਸ ਅਕੈਡਮੀ ਦੇ ਖਿਡਾਰੀ ਹਾਜ਼ਰ ਸਨ।

NO COMMENTS

LEAVE A REPLY