ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਮਨਾਇਆ ਗਿਆ ਆਇਓਡੀਨ ਯੁਕਤ ਦਿਵਸ : ਸਿਵਲ ਸਰਜਨ ਮਾਨਸਾ

0
28

 

ਆਇਓਡੀਨ ਭਰਪੂਰ ਨਮਕ ਦੀ ਵਰਤੋਂ ਗਰਭਵਤੀ ਔਰਤਾਂ ਕਰਨੀ ਅਤਿ ਜਰੂਰੀ :ਡਾ ਹਰਿੰਦਰ ਸ਼ਰਮਾ ਸਿਵਲ ਸਰਜਨ ਮਾਨਸਾ

ਆਇਓਡੀਨ ਦੀ ਘਾਟ ਨਾਲ ਹੋ ਸਕਦਾ ਹੈ ਗਿੱਲੜ ਰੋਗ

ਬੁਢਲਾਡਾ, 21 (ਦਵਿੰਦਰ ਸਿੰਘ ਕੋਹਲੀ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਵਰਤੋਂ ਕਰਦੇ ਹੋਏ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਦੇ ਯੋਗ ਰਹਿਨਮਈ ਹੇਠ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਆਇਓਡੀਨ ਭਰਭੂਰ ਨਮਕ ਖਾਣ ਸਬੰਧੀ ਕੈਂਪ ਲਗਾ ਕੇ ਜਾਗਰੂਕਤਾ ਕੀਤਾ ਗਿਆ ਪਿੰਡ ਬੋੜਾਵਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਅਕਤੂਬਰ ਨੂੰ ਵਿਸ਼ਵ ਆਇਓਡੀਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ,ਸਾਡੇ ਸਰੀਰ ਨੂੰ ਆਇਓਡੀਨ ਦੀ ਭਰਪੂਰ ਮਾਤਰਾ ਦੀ ਲੋੜ ਹੁੰਦੀ ਹੈ ਜੇਕਰ ਇਸ ਦੀ ਘਾਟ ਹੋ ਜਾਵੇ ਤਾਂ ਗਿੱਲੜ ਰੋਗ ਹੋ ਸਕਦਾ ਹੈ, ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਜੇਕਰ ਆਇਓਡੀਨ ਯੁਕਤ ਨਮਕ ਦੀ ਵਰਤੋਂ ਨਾ ਕਰਨ ਤਾਂ ਪੈਦਾ ਹੋਣ ਵਾਲੇ ਬੱਚੇ ਵਿਚ ਦੋਸ਼ ਪੈਦਾ ਹੋ ਜਾਂਦੇ ਹਨ ਜਿਵੇਂ ਕਿ ਬੱਚਾ ਦਿਮਾਗੀ ਤੌਰ ਤੇ ਠੀਕ ਨਾ ਹੋਣਾ, ਬੱਚੇ ਦਾ ਕੱਦ ਘੱਟ ਹੋਣਾ, ਬੱਚੇ ਦਾ ਵਾਧਾ ਅਤੇ ਵਿਕਾਸ ਸੰਪੂਰਨ ਨਾ ਹੋਣਾ ਆਦਿਕ ,ਸੋ ਸਾਨੂੰ ਆਇਓਡੀਨ ਭਰਪੂਰ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਦੀ ਘਾਟ ਨਾਲ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੀ ਬੀਮਾਰੀਆਂ ਦੇ ਗਰਭ ਦੋਰਾਣ ਪ੍ਰਭਾਵ ਪੈਂਦਾ ਹੈ ,ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਨਮਕ ਨੂੰ ਏਅਰਟਾਇਟ ਬਰਤਨ ਵਿਚ ਰਖਣਾ ਚਾਹੀਦਾ ਹੈ। ਕਦੀ ਵੀ ਆਇਓਡੀਨ ਨਮਕ ਨੂੰ ਧੁੱਪ ਵਿੱਚ ਜਾਂ ਅੱਗ ਦੇ ਨੇੜੇ ਨਹੀਂ ਰੱਖਣਾ ਚਾਹੀਦਾ। ਸਾਨੂੰ ਆਪਣੀਆਂ ਆਦਤਾਂ ਵਿੱਚ ਸਲਾਦ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਸਲਾਦ ਉੱਤੇ ਨਮਕ ਦੀ ਵਰਤੋਂ ਕੀਤੀ ਜਾ ਸਕੇ ।ਜਿਸ ਕਰਕੇ ਸਰਕਾਰ ਵੱਲੋਂ ਵੀ ਆਇਓਡੀਨ ਨਮਕ ਪੋਲੀਥੀਨ ਲਿਫਾਫਿਆਂ ਵਿੱਚ ਵੇਚਿਆ ਜਾ ਰਿਹਾ ਹੈ ।ਆਇਓਡੀਨ ਯੁਕਤ ਨਮਕ ਦੀ ਪੈਕਿੰਗ ਉੱਤੇ ਚੜ੍ਹਦੇ ਸੂਰਜ ਦਾ ਨਿਸ਼ਾਨ ਹੁੰਦਾ ਹੈ ।

NO COMMENTS

LEAVE A REPLY