ਅੰਮ੍ਰਿਤਸਰ 19 ਅਕਤੂਬਰ (ਰਾਜਿੰਦਰ ਧਨਿਕ) : ਸਿਹਤ ਵਿਭਾਗ ਅੰਮ੍ਰਿਤਸਰ, ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਹਰੇਕ ਸਬ ਸੈਂਟਰ ਪੱਧਰ ਤੇ ਹਰੇਕ ਬੱੁਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਜਿਸ ਦੌਰਾਣ ਜੱਚਾ-ਬੱਚਾ ਸਿਹਤ ਸੰਭਾਲ ਲਈ ਵੈਕਸੀਨੇਸ਼ਨ, ਚੈਕਅੱਪ ਅਤੇ ਇਲਾਜ ਲਈ ਵਿਸ਼ੇਸ਼ ਟੀਮਾਂ ਲਗਾਈਆਂ ਜਾਂਦੀਆਂ ਹਨ ਅਤੇ ਦੂਰ ਦਰਾਡੇ ਦੇ ਇਲਾਕਿਆਂ ਵਿਚ ਆਉਟ ਰੀਚ ਕੈਂਪ ਵੀ ਲਗਾਏ ਜਾਂਦੇ ਹਨ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੂਸਾਰ ਅੱਜ ਜਿਲਾ੍ਹ ਅੰਮ੍ਰਿਤਸਰ ਵਿਖੇ, ਸਟੇਟ ਟੀਮ ਵਲੋਂ ਇਹਨਾਂ ਆਉਟ ਰੀਚ ਵੈਕਸੀਨੇਸ਼ਨ ਕੈਂਪਾਂ ਅਤੇ ਮਮਤਾ ਦਿਵਸ ਦੀ ਚੈਕਿੰਗ ਕੀਤੀ ਗਈ।ਜਿਸ ਦੌਰਾਣ ਬਲਾਕ ਰਮਦਾਸ ਅਧੀਨ ਸੈਂਟਰ ਅਦਲੀਵਾਲ, ਘੋਨੇਵਾਲ ਅਤੇ ਪੀ.ਐਚ.ਸੀ. ਰਮਦਾਸ ਵਿਖੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਣ ਸਾਰਾ ਸਟਾਫ ਹਾਜਰ ਪਾਇਆ ਗਿਆ ਅਤੇ ਸਾਰਾ ਵੈਕਸੀਨੇਸ਼ਨ ਦਾ ਕੰਮ ਤਸੱਲੀਬਖਸ਼ ਪਾਇਆ ਗਿਆ।ਇਸ ਟੀਮ ਵਿਚ ਸਟੇਟ ਇਮੁਨਾਈਜੇਸ਼ਨ ਅਫਸਰ ਡਾ ਬਲਵਿੰਦਰ ਕੌਰ, ਜਿਲਾ੍ਹ ਟੀਕਾਰਣ ਅਫਸਰ ਕਮ ਸਹਾਇਕ ਸਿਵਲ ਸਰਜਨ ਡਾ ਕੰਵਲਜੀਤ ਸਿੰਘ, ਯੂ.ਅੇਨ.ਡੀ.ਪੀ. ਦੇ ਸੀਨੀਅਰ ਪ੍ਰੌਜੈਕਟ ਅਫਸਰ ਡਾ ਮਨੀਸ਼ਾ ਮੰਡਲ, ਜਿਲਾ੍ਹ ਬੀ.ਸੀ.ਜੀ.ਅਫਸਰ ਡਾ ਰਾਘਵ ਗੁਪਤਾ, ਡਾ ਮੀਨਾਕਸ਼ੀ ਦਿਉਲ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ ਅਤੇ ਪਵਨਦੀਪ ਸਿੰਘ ਸ਼ਾਮਿਲ ਸਨ।ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਰਮਦਾਸ ਡਾ ਸੰਤੋਸ਼ ਕੁਮਾਰੀ, ਡਾ ਸੋਨੀ, ਡਾ ਜਸਪ੍ਰੀਤ ਕੌਰ, ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।