ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਮਨਾਇਆ ਗਿਆ ਜਨਮ ਦਿਹਾੜਾ

0
121

ਅੰਮ੍ਰਿਤਸਰ 24 ਸਤੰਬਰ (ਪਵਿੱਤਰ ਜੋਤ) : ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਹਰਿਮੰਦਰ ਸਾਹਿਬ ਰਾਮਗੜ੍ਹੀਆ ਬੂੰਗੇ ਵਿਖੇ ਇਕੱਤਰ ਹੋ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੋਕੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਅਤੇ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਸੀਨੀਅਰ ਉੱਪ ਚੇਅਰਮੈਨ ਕੰਵਰਬੀਰ ਸਿੰਘ ਮੰਜਿਲ ਪ੍ਰਦੇਸ਼ ਮਹਾਂ ਮੰਤਰੀ ਭਾਜਪਾ ੳ,ਬੀ,ਸੀ, ਮੋਰਚਾ ਪੰਜਾਬ  ਨੇ ਹਾਜ਼ਰੀ ਲਗਵਾਉਂਦਿਆਂ ਭਾਈ ਲਾਲੋ ਜੀ ਦੀ ਜੀਵਨੀ ਬਾਰੇ ਦੱਸਦਿਆਂ ੳਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਬਾਰੇ ਸੰਗਤ ਨੂੰ ਪ੍ਰੇਰਿਆ ਅਤੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਸਾਡੇ ਜੀਵਨ ਦਾ ਆਧਾਰ ਹਨ ਸਾਨੂੰ ਸਦਾ ਸੱਚ ਦੇ ਰਾਹ ਤੇ ਚਲਦਿਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ ਇਸ ਮੋਕੇ ਮੰਜਿਲ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦਾ ਏਸ ਪ੍ਰੋਗਰਾਮ ਨੂੰ ਉਲੀਕਣ ਲਈ ਵੀ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਚਰਚਾ ਕੀਤੀ। ਇਸ ਮੋਕੇ ਸੂਬਾ ਪ੍ਰਧਾਨ ਰਾਮਗੜ੍ਹੀਆ ਅਕਾਲ ਜਥੇਬੰਦੀ ਜਗਜੀਤ ਸਿੰਘ ਸੱਗੂ, ਰਾਮ ਸਿੰਘ ਧਿਮਾਨ, ਹਰਵਿੰਦਰ ਸਿੰਘ ਮਠਾੜੂ, ਬਲਵਿੰਦਰ ਸਿੰਘ ਕਲਸੀ, ਜਗਜੀਤ ਸਿੰਘ, ਅਮਰਦੀਪ ਸਿੰਘ ਧੰਜਲ ਅਤੇ ਸਮੂੰਹ ਸੰਗਤਾਂ ਵੱਲੋਂ ਹਾਜ਼ਰੀ ਲਗਾਈ ਗਈ।

NO COMMENTS

LEAVE A REPLY