ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆ ਮੰਗਾ ਸਬੰਧੀ ਸਿਹਤ ਮੰਤਰੀ ਨਾਲ ਮੀਟਿੰਗ ਵੇਰਕਾ

0
19

ਅੰਮ੍ਰਿਤਸਰ 16ਸਤੰਬਰ (ਰਾਜਿੰਦਰ ਧਾਨਿਕ ): ਸਿਹਤ ਵਿਭਾਗਾਂ ਦੇ ਮੁਲਜਮਾਂ ਦੀਆ ਮੰਗਾ ਸਬੰਧੀ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਜਾਰਾ ਦੇ ਵਿਸੇਸ ਸੱਦੇ ਤੇ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਇਕ ਵਫਦ ਨੇ ਮੁਲਾਜਮਾ ਮੰਗਾ ਸਬੰਧੀ ਇੱਕ ਮੀਟਿੰਗ ਕੀਤੀ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਅਜੋਏ ਸਰਮਾ ,ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਰਣਜੀਤ ਸਿੰਘ ,ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾ ਰਾਵਿੰਦਰ ਕੋਰ ਸਾਮਲ ਸਨ ।
ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਭਜੀਤ ਸਿੰਘ ਵੇਰਕਾ ਨੇ ਮੀਟਿੰਗ ਬਾਰੇ ਜਾਣਕਾਰੀ ਦਿੱਤਾ ਮੁੱਖ ਮੰਗਾ ਕੰਟਰੇਕਟ ਤੇ ਕੰਮ ਕਰਦੇ ਮਲਟੀਪਰਪਜ਼ ਕੇਡਰ ਨੂੰ ਰੈਗਲੂਰ ਪਰੀਕਿਆ ਚੱਲ ਰਹੀ ਹੈ, ਮਲਟੀਪਰਪਜ਼ ਕੇਡਰ ਦੇ ਬੱਧਾ ਸਫਰੀ ਭੱਤਾ ਲਾਗੂ ਕਰਨ ਸਬੰਧੀ ਮਕੁੰਮਲ ਕੇਸ ਦਿੱਤਾ ਗਿਆ ਇਸ ਨੂੰ ਲਾਗੂ ਕਰਨ ਤੇ ਸਹਿਮਤੀ ਬਣੀ , ਮਲਟੀਪਰਪਜ਼ ਕੇਡਰ ਦੇ ਨਾਮ ਬਦਲੀ ਸਬੰਧੀ ਕੇਸ ਵੀ ਤਿਆਰ ਕਰਕੇ ਦੁਬਾਰਾ ਦਿੱਤਾ ਗਿਆ, ਕੇਡਰ ਦੀਆ ਪਦਉਨਤੀਆ ਸਮਾਬੱਧ ਕਰਨ ਤੇ ਸਹਿਮਤੀ ਬਣੀ , ਨਵੇ ਜਿਲਿਆ ਵਿੱਚ ਮਲਟੀਪਰਪਜ਼ ਕੇਡਰ ਦੀਆ ਨਵੀਆ ਪੋਸਟਾ ਬਣਾਉਣ ਲਈ ,ਸਿਹਤ ਵਿਭਾਗ ਦੇ ਆਈ ਐਚ ਪੀ ਆਨਲਾਈਨ ਕਰਨ ਸਬੰਧੀ ਟੈਬਲੇਟ ਵੈਗਰਾ ਦੇ ਪ੍ਰਬੰਧ ਕਰਨ ਲਈ , ਬੀ ਈ ਈ ਦੀ ਭਰਤੀ ਲਈ ਪਹਿਲਾ ਦੀ ਤਰਾ ਮਲਟੀਪਰਪਜ਼ ਕੇਡਰ ਦਾ ਕੋਟਾ ਬਹਾਲ ਕਰਨ ਸਬੰਧੀ , ਰਿਸਕੀ ਡਿਉਟੀਆ ਦੇ ਮੰਦੇਨਜਰ ਰਿਸਕ ਭੱਤਾ , ਅਤੇ ਬੰਦ ਕੀਤੇ ਭੱਤਿਆ ਨੂੰ ਲਾਗੂ ਕਰਨ ਤੇ ਜੋਰ ਦਿੱਤਾ ਗਿਆ ਇਸ ਮੋਕੇ ਜਥੇਬੰਦੀ ਦੇ ਆਗੂ ਨਰਿੰਦਰ ਸਰਮਾ ,ਅਵਤਾਰ ਗੰਢੂਆ ,ਜਗਤਾਰ ਸਿੰਘ ਸੋਢੀ ,ਰਣਦੀਪ ਫਾਤਿਹਗੜ ਸਾਹਿਬ, ਰਾਜਿੰਦਰ ਮੁਹਾਲੀ ,ਮਨਜਿੰਦਰ ਫਜਿਲਕਾ,ਰਾਵਿੰਦਰ ਸਰਮਾ ,ਸੁਜਿੰਦਰ ਫਾਜਿਲਕਾ, ਸੰਜੀਵ ਅਬੋਹਰ ਸਮੇਤ ਇਸ ਮੋਕੇ ਡਾਇਰੈਕਟਰ ਦਫਤਰ ਦਾ ਸਟਾਫ ਸੁਪਰਡੈਟ ਤਸਪਿੰਦਰ ਸਿੰਘ , ਸੁਖਵਿੰਦਰ ਸਿੰਘ ,ਅਮਿਤਪਾਲ ਸਿੰਘ ਸਮੇਤ ਹੋਰ ਹਾਜਰ ਸਨ।

NO COMMENTS

LEAVE A REPLY