ਅੰਮ੍ਰਿਤਸਰ,16 ਸਤੰਬਰ (ਪਵਿੱਤਰ ਜੋਤ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਆਦੇਸ਼ਾਂ ਮੁਤਾਬਿਕ ਹਲਕਾ ਸੈਂਟਰਲ ਇਲਾਕੇ ਹਾਈਡ ਮਾਰਕਿਟ ਵਿਖੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਕਈ ਦੁਕਾਨਾਂ ਸੀਲ ਕੀਤੀਆਂ ਗਈਆਂ। ਸੁਪਰਡੈਂਟ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਟੀਮ ਵੱਲੋਂ ਕਈ ਦੁਕਾਨਦਾਰਾਂ ਕੋਲੋਂ ਪ੍ਰਾਪਰਟੀ ਟੈਕਸ ਦੇ ਚੈੱਕ ਵੀ ਰਸੀਵ ਕੀਤੇ ਗਏ। ਜਸਵਿੰਦਰ ਸਿੰਘ ਨੇ ਕਿਹਾ ਕਿ ਮੇਅਰ, ਕਮਿਸ਼ਨਰ ਤੇ ਜਾਇੰਟ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਿਕ ਪ੍ਰਾਪਰਟੀ ਟੈਕਸ ਦੀ ਰਿਕਵਰੀ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਲਾਭ ਉਠਾਉਣ। ਟੈਕਸ ਲੇਟ ਜਮਾਂ ਕਰਵਾਉਣ ਤੇ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ। ਇਸ ਮੌਕੇ ਤੇ ਇੰਸਪੈਕਟਰ ਸੀਤਾਰਾਮ,ਇੰਸਪੈਕਟਰ ਰਜੀਵ ਟੰਡਨ,ਰਿਸ਼ੀ ਕੁਮਾਰ,ਬਲਜੀਤ ਸਿੰਘ,ਗੁਰਿੰਦਰ ਸਿੰਘ,ਪ੍ਦੀਪ ਕਿਸੋਰੀ ਵੀ ਮੌਜੂਦ ਸਨ