ਨਾ ਮੰਨੀ ਸਰਕਾਰ ਤਾਂ ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰ ਦੇਣਗੇ ਕੈਮਿਸਟ-ਸੁਰਿੰਦਰ ਦੁੱਗਲ

0
306

ਮੰਗਾਂ ਨੂੰ ਲੈ ਕੇ ਐਮ.ਐਲ.ਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿੱਤਾ ਮੰਗ ਪੱਤਰ
______
ਅੰਮ੍ਰਿਤਸਰ,15 ਸਤੰਬਰ (ਰਾਜਿੰਦਰ ਧਾਨਿਕ)- ਮੁਸ਼ਕਿਲਾਂ ਤੋ ਸਤਾਏ ਪੰਜਾਬ ਦੇ ਕੈਮਿਸਟਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਪੰਜਾਬ ਦੇ 118 ਵਿਧਾਇਕਾ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜਿਸ ਦੇ ਤਹਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਰਹਿਨੁਮਾਈ ਹੇਠ ਹਲਕਾ ਉੱਤਰੀ ਅੰਮ੍ਰਿਤਸਰ ਦੇ ਐੱਮ ਐੱਲ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੈਮਿਸਟਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਕੇ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਕੈਮਿਸਟ ਪਾਲਸੀ ਦੇ ਮੁਤਾਬਿਕ ਡੀ ਫਾਰਮੇਸੀ ਕਰਨ ਵਾਲੇ ਨੂੰ ਤਿੰਨ ਸਾਲ ਦਾ ਤਜ਼ਰਬਾ,ਬੀ ਫਾਰਮੇਸੀ ਕਰਨ ਵਾਲੇ ਨੂੰ ਦੋ ਸਾਲ ਦਾ ਤਜ਼ਰਬਾ ਅਤੇ ਐੱਮ ਫਾਰਮਾਂ ਕਰਨ ਵਾਲਾ ਬਿਨਾਂ ਤਜਰਬੇ ਤੋਂ ਆਪਣੀ ਦੁਕਾਨ ਖੋਲ੍ਹ ਸਕਦਾ ਹੈ। ਪਰ ਕਾਰਪੋਰੇਟ ਘਰਾਣਿਆਂ ਵਾਲੇ ਲੋਕਾਂ ਲਈ ਸ਼ਰਤਾਂ ਨੂੰ ਅਨਦੇਖਾ ਕਰਦਿਆਂ, ਦੁਕਾਨਾਂ ਦੀਆਂ ਨਿਧਾਰਿਤ ਦੂਰੀਆਂ ਦੇਖੇ ਬਿਨਾਂ ਦੁਕਾਨਾਂ ਖੋਲਣ ਦੀ ਗਲਤ ਤਰੀਕੇ ਨਾਲ ਸਹਿਮਤੀ ਦਿੱਤੀ ਜਾ ਰਹੀ ਹੈ। ਆਪਸੀ ਮਿਲੀਭੁਗਤ ਦੇ ਚੱਲਦਿਆਂ ਜਨ ਔਸ਼ਦੀ ਦੁਕਾਨਾਂ ਦੀ ਵੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ। ਜੱਦ ਕੇ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਮਿਹਨਤ ਕਰਕੇ ਪੇਟ ਭਰਨ ਵਾਲੇ ਕੈਮਿਸਟਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਨਹੀਂ ਰਖਿਆ ਜਾ ਰਿਹਾ ਹੈ। ਜਦ ਕੇ ਕੈਮਿਸਟਾਂ ਨੇ ਕਰੋਨਾ ਕਾਲ ਦੇ ਦੌਰਾਨ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ 24-24 ਘੰਟੇ ਵੀ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਹਨ। ਜਿਸ ਦੌਰਾਨ ਕਈ ਕੈਮਿਸਟ ਭਰਾਵਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸੁਰਿੰਦਰ ਦੁੱਗਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੰਗਾ ਪੂਰੀਆਂ ਨਾ ਹੋਣ ਦਾ ਵਿਰੋਧ ਕਰਦਿਆਂ 20 ਸਤੰਬਰ ਨੂੰ ਜੋਨਲ ਡੱਰਗ ਅਥਾਰਟੀ ਦੇ ਦਫਤਰਾਂ ਅੱਗੇ ਕਾਲੇ ਝੰਡੇ ਲੈ ਕੇ ਅਤੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸਰਕਾਰ ਨੂੰ ਕੁਝ ਦਿਨਾਂ ਦਾ ਟਾਇਮ ਦੇ ਕੇ ਇੱਕ ਦਿਨ ਲਈ ਦੁਕਾਨਾ ਬੰਦ ਕਰ ਦਿੱਤੀਆਂ ਜਾਣਗੀਆਂ। ਅਗਰ ਫਿਰ ਵੀ ਕਿਸੇ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਨੂੰ ਕੁਝ ਦਿਨਾਂ ਦਾ ਟਾਇਮ ਦੇ ਕੇ ਅਣਮਿਥੇ ਸਮੇਂ ਲਈ ਦੁਕਾਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਮਰੀਜਾਂ ਜਾਂ ਕਿਸੇ ਹੋਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਤੇ ਜਨਰਲ ਸਕੱਤਰ ਸੰਜੀਵ ਜੈਨ,ਅਮਰਦੀਪ ਸਿੰਘ,ਰਾਜਨ ਮਹਿਰਾ,ਸਿਆਮ ਅਗਰਵਾਲ, ਕਮਲ ਨਯਰ,ਸੰਜੀਵ ਭਾਟੀਆ,ਰਵੀ ਅਰੋੜਾ, ਅਸ਼ਵਨੀ ਮਹਾਜਨ,ਅਨੂਪ ਬਿੱਟਾ,ਰਾਜੀਵ ਕਪੂਰ ਵੀ ਮੌਜੂਦ ਸਨ

NO COMMENTS

LEAVE A REPLY