ਨਜਾਇਜ ਤੌਰ ਤੇ ਉਸਾਰੀ ਕੀਤੇ ਜਾ ਰਹੇ ਖੋਖੇ ਨੂੰ ਡਿੱਚ ਮਸ਼ੀਨ ਦੀ ਮਦਦ ਨਾਲ ਮੌਕੇ ਤੋਂ ਹਟਾਇਆ

0
27

ਅੰਮ੍ਰਿਤਸਰ 04 ਮਾਰਚ (ਪਵਿੱਤਰ ਜੋਤ) : ਮਾਨਯੋਗ ਕਮਿਸ਼ਨਰ ਜੀ ਦੀਆਂ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਰਾਮਬਾਗ ਚੌਂਕ ਨੇੜੇ ਬੱਸ ਸਟੈਂਡ ਵਿਖੇ ਨਜਾਇਜ ਤੌਰ ਤੇ ਉਸਾਰੀ ਕੀਤੇ ਜਾ ਰਹੇ ਖੋਖੇ ਨੂੰ ਡਿੱਚ ਮਸ਼ੀਨ ਦੀ ਮਦਦ ਨਾਲ ਮੌਕੇ ਤੋਂ ਹਟਾ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਵੱਲੋਂ ਚਿੱਤਰਾ ਟਾਕੀਜ ਚੌਂਕ, ਹਾਲ ਗੇਟ, ਹੈਰੀਟੇਜ ਸਟਰੀਟ, ਮੋਹਕਮਪੁਰਾ, ਬਟਾਲਾ ਰੋਡ ਆਦਿ ਦੇ ਇਲਾਕਿਆਂ ਵਿੱਚ ਜਿੰਨਾਂ ਦੁਕਾਨਾਦਾਰਾਂ/ਵਿਅਕਤੀਆਂ ਵੱਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ/ਬਰਾਂਡਿਆਂ/ਫੁੱਟਪਾਥ/ਸੜਕ ਉਪਰ ਰੱਖ ਕੇ ਨਜਾਇਜ ਆਰਜੀ ਕਬਜੇ ਕੀਤੇ ਹੋਏ ਸਨ, ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਇਹਨਾਂ ਦਾ ਸਮਾਨ ਜਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗਾਂ ਤੇ ਸਮਾਨ ਰੱਖ ਕੇ ਨਜਾਇਜ ਆਰਜੀ ਕਬਜੇ ਨਾ ਕੀਤੇ ਜਾਣ।
ਇਸਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ, ਰਾਕੇਸ਼ ਦੇਵਗਨ, ਸੁਰਿੰਦਰ ਕੁਮਾਰ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

NO COMMENTS

LEAVE A REPLY