ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਦਾ ਕੀਤਾ ਧੰਨਵਾਦ
________
ਅੰਮ੍ਰਿਤਸਰ,23 ਅਗਸਤ (ਪਵਿੱਤਰ ਜੋਤ)- ਭਾਜਪਾ ਹਾਈਕਮਾਂਡ ਵੱਲੋਂ ਘੱਟ ਗਿਣਤੀ ਸੈਲ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪਾਰਲੀਮੈਂਟ ਬੋਰਡ ਦਾ ਮੈਂਬਰ ਲਗਾਏ ਜਾਣ ਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਕਬਾਲ ਸਿੰਘ ਲਾਲਪੁਰਾ ਦੇ ਪਾਰਲੀਮੈਂਟ ਬੋਰਡ ਦੇ ਮੈਂਬਰ ਬਣਨ ਤੇ ਭਾਜਪਾ ਜ਼ਿਲ੍ਹਾ ਸ਼ਹਿਰੀ ਦੇ ਜਰਨਲ ਸਕੱਤਰ ਅਤੇ ਹਲਕਾ ਉੱਤਰੀ ਅੰਮ੍ਰਿਤਸਰ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਰੰਧਾਵਾ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਹਾਰਦਿਕ ਧੰਨਵਾਦ ਕੀਤਾ।
ਪਿੰਟੂ ਰੰਧਾਵਾ ਨੇ ਕਿਹਾ ਕਿ ਲਾਲਪੁਰਾ ਨੂੰ ਮਾਣ ਮਿਲਣ ਤੇ ਪੂਰੇ ਪੰਜਾਬੀਆਂ ਅਤੇ ਸਿੱਖ ਕੌਮ ਤੇ ਵਰਕਰਾਂ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ। ਇਸ ਦੇ ਨਾਲ ਪੰਜਾਬ ਅਤੇ ਸਿੱਖ ਮਸਲਿਆਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਅਤੇ ਉਨ੍ਹਾਂ ਨੂੰ ਹੱਲ ਕਰਾਉਣ ਦੇ ਆਸਾਰ ਹੋਰ ਜ਼ਿਆਦਾ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਲਾਲਪੁਰਾ ਇੱਕ ਸੂਝਵਾਨ, ਇਮਾਨਦਾਰ,ਮਿਹਨਤੀ ਅਤੇ ਵਿਦਵਾਨ ਸ਼ਖਸੀਅਤ ਹਨ। ਭਾਜਪਾ ਦੇ ਪੱਖ ਵਿੱਚ ਟੀ.ਵੀ ਚੈਨਲਾਂ ਤੇ ਲਾਜਵਾਬ ਡੀਬੇਟ ਕਰਨ ਵਾਲੇ ਜਾਨੇ-ਮਾਨੇ ਚਿਹਰੇ ਹਨ। ਕਿਸਾਨੀ ਅੰਦੋਲਨ ਦੇ ਦੌਰਾਨ ਵੀ ਉਨ੍ਹਾਂ ਵੱਲੋਂ ਪੰਜਾਬ ਦੇ ਦੋਰੇ ਜਾਰੀ ਰੱਖੇ ਗਏ। ਜਿਸ ਦੌਰਾਨ ਸੰਗਰੂਰ ਅਤੇ ਬਰਨਾਲਾ ਵਿੱਚ ਉਨ੍ਹਾਂ ਨੂੰ ਕਿਸਾਨੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਆਪਣੇ ਚੰਗੇ ਕੰਮਾਂ ਦੇ ਚੱਲਦਿਆਂ ਲਾਲਪੁਰਾ ਨੂੰ ਕਈ ਮੈਡਲਾਂ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਜਿਸ ਦੌਰਾਨ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਸ ਮੈਡਲ, ਚੰਗੀਆਂ ਸੇਵਾਵਾਂ ਲਈ ਪੁਲਿਸ ਮੈਡਲ,ਸ਼੍ਰੋਮਣੀ ਸਾਹਿਤਕਾਰ ਪੁਰਸਕਾਰ,ਸਿੱਖ ਵਿਦਵਾਨ ਪੁਰਸਕਾਰ ਸਮੇਤ ਹੋਰ ਕਈ ਦਰਜਨਾਂ ਸਟੇਜਾਂ ਤੇ ਸਨਮਾਨ ਦਿੱਤਾ ਜਾ ਚੁੱਕਾ ਹੈ। ਆਈ.ਪੀ.ਐਸ ਅਧਿਕਾਰੀ ਰਹੇ ਹੋਣ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਸਬੰਧੀ ਵੀ ਚੰਗੀ ਤਰ੍ਹਾਂ ਜਾਣਕਾਰੀ ਹੈ। ਉਨ੍ਹਾਂ ਵੱਲੋਂ ਐਸ.ਐਸ.ਪੀ ਅੰਮ੍ਰਿਤਸਰ,ਐਸ.ਐਸ.ਪੀ ਤਰਨਤਾਰਨ,ਮੁੱਖ ਅਧਿਕਾਰੀ ਸੀ.ਆਈ.ਡੀ ਅੰਮ੍ਰਿਤਸਰ ਵਿਖੇ ਵੀ ਸੇਵਾਵਾਂ ਭੇਟ ਕੀਤੀਆਂ ਗਈਆਂ ਸਨ। ਸਾਲ 2012 ਵਿੱਚ ਰਿਟਾਇਰਮੈਂਟ ਲੈਣ ਉਪਰੰਤ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਪਾਰਟੀ ਨੂੰ ਚੰਗੀਆਂ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਹਮੇਸ਼ਾ ਪਾਰਟੀ ਵਿੱਚ ਸਨਮਾਨ ਦਿੱਤਾ ਜਾ ਰਿਹਾ ਹੈ। ਲਾਲਪੁਰਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਬਾਰੇ 14 ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਵਿੱਚੋ ਕਿਤਾਬਾਂ ਜਪੁਜੀ ਸਾਹਿਬ, ਗੁਰਬਾਣੀਂ ਇਨ ਵਿਚਾਰ,ਰਾਜ ਕਰੇਗਾ ਖਾਲਸਾ ਸਹਿਤ ਹੋਰ ਅਨੇਕਾਂ ਧਾਰਮਿਕ ਪੁਸਤਕਾਂ ਪੰਜਾਬ ਪੰਜਾਬੀ ਪੰਜਾਬੀਅਤ ਸਿੱਖ ਧਰਮ ਅਤੇ ਲੋਕਾਂ ਨੂੰ ਚੰਗੀ ਸੇਧ ਦੇਣ ਲਈ ਪਰਕਾਸ਼ਿਤ ਕਰਵਾਈਆਂ ਗਈਆਂ। ਪਿੰਟੂ ਰੰਧਾਵਾ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਪ੍ਰਗਟਾਵਾ ਕੀਤਾ ਕਿ ਇਹਨਾਂ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਪੰਜਾਬ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਵਰਕਰਾਂ ਦਾ ਉਤਸਾਹ ਵੱਧਿਆ ਹੈ ਅਤੇ ਭਾਜਪਾ ਹੋਰ ਜ਼ਿਆਦਾ ਆਸਮਾਨ ਦੀਆਂ ਤਰੱਕੀਆਂ ਨੂੰ ਛੂਹੇਗੀ।