ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਸੈਂਟਰਲ ਵਲੋਂ ਜਲਾਲ ਉਸਮਾ ਅਤੇ ਕੋਹਾੜ ਵਿੰਡ ਪਿੰਡਾਂ ਵਿਚ 200 ਬੂਟੇ ਲਗਾਏ

0
27

ਅੰਮ੍ਰਿਤਸਰ 23 ਅਗਸਤ (ਪਵਿੱਤਰ ਜੋਤ) :  ਪ੍ਰੋ ਐਚ ਐਸ ਵਾਲਿਆ ਦੀ ਪ੍ਰਧਾਨਗੀ ਹੇਠ ਆਰ ਡੀ ਸ਼ਰਮਾ ਅਤੇ ਡਾਕਟਰ ਨਰਿੰਦਰ ਚਾਵਲਾ ਦੇ ਮਾਰਗ ਦਰਸ਼ਨ ਵਿੱਚ ਜਲਾਲ ਉਸਮਾ ਅਤੇ ਕੁਹਾੜ ਵਿੰਡ ਪਿੰਡਾਂ ਵਿੱਚ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਸੈਂਟਰਲ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਤੇ ਦੋਵੇਂ ਪਿੰਡਾਂ ਦੇ ਸਰਪੰਚ-ਪੰਚ ਅਤੇ ਵਾਸੀ ਮੌਜੂਦ ਸਨ। ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਰਿਸ਼ਦ ਦੇ ਪ੍ਰਧਾਨ ਪ੍ਰੋ ਐਚ ਐਸ ਵਾਲਿਆ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਰਾਜ ਦਾ ਆਰਥਿਕ ਵਿਕਾਸ ਬੇਕਾਰ ਹੈ ਜੇਕਰ ਉਥੇ ਦਾ ਪਰਿਆਵਰਣ ਅਤੇ ਵਾਤਾਵਰਣ ਦੂਸ਼ਿਤ ਹੈ। ਦਿਵਿਆ ਆਯੁਰਵੇਦਾ ਅਤੇ ਪੰਚਕਰਮਾ ਸੰਸਥਾਨ ਦੇ ਡਾਇਰੈਕਟਰ ਡਾਕਟਰ ਨਰਿੰਦਰ ਚਾਵਲਾ ਨੇ ਵੱਖ ਵੱਖ ਬੂਟਿਆਂ ਦੀ ਜੜ੍ਹਾਂ ਅਤੇ ਪੱਤਿਆਂ ਅਤੇ ਤਨੇ ਨਾਲ ਬਣਨ ਵਾਲੀਆਂ ਔਸ਼ਧੀਆਂ ਬਾਰੇ ਜਾਣਕਾਰੀ ਦਿੱਤੀ।  ਉਹਨਾਂ ਦੱਸਿਆ ਕਿ ਬੂਟਿਆਂ ਨਾਲ ਸ਼ੂਗਰ ਅਤੇ ਕੈਂਸਰ ਵਰਗੀ ਬੀਮਾਰੀਆਂ ਵੀ ਦੂਰ ਹੋ ਸਕਦੀ ਹੈ। ਭਾਰਤ ਵਿਕਾਸ ਪ੍ਰੀਸ਼ਦ ਦੇ ਸਾਬਕਾ ਪੰਜਾਬ ਨਾਰਥ ਦੇ ਉਪ ਪ੍ਰਧਾਨ ਆਰਡੀ ਸ਼ਰਮਾ ਨੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਲਗਾਏ ਗਏ ਬੂਟਿਆਂ ਦੀ ਦੇਖਭਾਲ ਜਰੂਰ ਕਰਨ। ਪਿੰਡ ਦੇ ਸਰਪੰਚ ਨੇ ਭਰੋਸਾ ਦਵਾਇਆ ਕਿ ਬੂਟਿਆਂ ਦੀ ਦੇਖਭਾਲ ਅਤੇ ਕਮੇਟੀ ਵੱਲੋਂ ਠੀਕ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ।

NO COMMENTS

LEAVE A REPLY