ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਵਲੋਂ ਵਿਦਿਆਰਥਣ ਨੂੰ ਕੀਤਾ ਸਨਮਾਨਿਤ
ਅਮ੍ਰਿਤਸਰ, 3 ਅਗਸਤ (ਪਵਿੱਤਰ ਜੋਤ)- ਕਾਮਨ ਸਰਵਿਸ ਸੈਂਟਰ ਈ-ਗਵਰੈਂਨਸ ਮਨਿਸਟਰੀ ਆਫ ਆਈ.ਟੀ. ਭਾਰਤ ਸਰਕਾਰ ਅਧੀਨ ਚੱਲ ਰਹੀ ਸੀ.ਐੱਸ.ਸੀ. ਅਕੈਡਮੀ ਪੂਰੇ ਭਾਰਤ ਵਿਚ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੀ ਹੈ ਅਤੇ ਸੀ.ਐੱਸ.ਸੀ. ਅਕੈਡਮੀ ਵਲੋਂ ਨੈਸ਼ਨਲ ਪੱਧਰ ‘ਤੇ ਚੌਥੀ ਕਲਾਸ ਤੋਂ ਬਾਰਵੀਂ ਕਲਾਸ ਤੱਕ ਹਿੰਦੀ, ਇੰਗਲਿਸ਼, ਮੈਥ ਅਤੇ ਸਾਇੰਸ ਵਿਸ਼ਿਆਂ ‘ਤੇ ੳਲੋਮਪਿੲਡ ਕਰਵਾਇਆ ਜਾਂਦਾ ਹੈ | ਜਿਸ ਤਹਿਤ ਸੈਸ਼ਨਲ 2021-22 ਵਿਚ ਕਾਮਨ ਸਰਵਿਸ ਸੈਂਟਰ ਦੀ ਸੰਚਾਲਕ ਇੰਦਰਜੀਤ ਸਿੰਘ ਵਲੋਂ ਸ਼੍ਰੀ ਗੁਰੂ ਤੇਗਬਹਾਦਰ ਸਕੂਲ ਖਾਣਕੋਟ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਗਿਆਰਵੀਂ ਜਮਾਤ ਨੂੰ ਬਾਇਓਲੋਜੀ ਵਿਸ਼ੇ ਲਈ ਰਜਿਸਟਰਡ ਕੀਤਾ ਸੀ | ਜਿਸ ਦਾ ਟੈਸਟ ਦਸੰਬਰ 2021 ਵਿਚ ਹੋਇਆ ਅਤੇ ਕਿਰਨਪ੍ਰੀਤ ਕੌਰ ਨੇ ਇਸ ਟੈਸਟ ਵਿਚ ਰਾਸਟਰ ਲੈਵਲ ਦੇ ਪਹਿਲਾਂ ਰੈਂਕ ਹਾਸਲ ਕਰਕੇ ਸੈਂਟਰ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਅੱਜ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜੁਗਰਾਜ ਸਿੰਘ ਰੰਧਾਵਾ ਵਲੋਂ ਵਿਸ਼ੇਸ਼ ਤੌਰ ‘ਤੇ ਵਿਦਿਆਰਥਣ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਿਤ ਕੀਤਾ ਅਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਵੀ ਦਿੱਤੀ | ਉਨ੍ਹਾਂ ਬਾਕੀ ਵਿਦਿਆਰਥੀਆਂ ਨੂੰ ਵੀ ੳਲੋਮਪਿੲਡ ਵਿਚ ਹਿੱਸਾ ਲੈਣ ਲਈ ਕਿਹਾ ਅਤੇ ਆਪਣਾ ਭਵਿੱਖ ਰੌਸ਼ਨ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਅਫ਼ਸਰ ਬਲਰਾਜ ਸਿੰਘ ਢਿੱਲੋਂ , ਨਰਿੰਦਰ ਸਿੰਘ , ਧਰਮਿੰਦਰ ਸਿੰਘ , ਪ੍ਰਿੰਸੀਪਲ ਪਰਮਿੰਦਰ ਕੌਰ, ਵਿਦਿਆਰਥਣ ਦੇ ਪਿਤਾ ਅਮਰੀਕ ਸਿੰਘ, ਸੀ.ਐੱਸ.ਸੀ. ਸੰਚਾਲਕ ਇੰਦਰਜੀਤ ਸਿੰਘ, ਇਕਬਾਲ ਸਿੰਘ, ਦਿਨੇਸ਼ ਸ਼ਰਮਾ, ਦੀਪਕ ਸੇਠ, ਮੈਡਮ ਰੰਧਾਵਾ ਆਦਿ ਹਾਜ਼ਰ ਸਨ |