ਸਮਾਜ ਨੂੰ ਸੇਵਾਵਾਂ ਭੇਟ ਕਰ ਰਿਹਾ ਹੈ ਏਕਨੂਰ ਸੇਵਾ ਟਰੱਸਟ-ਵੜੈਚ
__________
ਅੰਮ੍ਰਿਤਸਰ,27 ਅਗਸਤ (ਪਵਿੱਤਰ ਜੋਤ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ (ਰਜਿ) ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਭਗਤਾਂ ਨੂੰ ਮਾਸਿਕ ਬੱਸ ਯਾਤਰਾ ਦੇ ਦੌਰਾਨ ਮੰਦਿਰ ਮਾਤਾ ਚਿੰਤਪੁਰਨੀ ਅਤੇ ਮੰਦਿਰ ਸ਼ਿਵ ਬਾੜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ। ਬੱਸ ਯਾਤਰਾ ਨੂੰ ਮਜੀਠਾ ਰੋਡ ਤੋਂ ਭਾਜਪਾ ਨੇਤਰੀ ਰੀਨਾ ਜੇਤਲੀ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਰੀਨਾ ਜੇਟਲੀ ਨੇ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਬੱਸ ਯਾਤਰਾ ਸਰਾਹੁਣਯੋਗ ਕੰਮ ਹੈ। ਅਜਿਹੇ ਉਪਰਾਲਿਆਂ ਨਾਲ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਰੁਝਾਨ ਧਾਰਮਿਕ ਕੰਮਾਂ ਵੱਲ ਵੱਧਦਾ ਹੈ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ, ਪ੍ਮੁੱਖ ਰਜੇਸ਼ ਸਿੰਘ ਜੌੜਾ, ਜਤਿੰਦਰ ਅਰੋੜਾ,ਰਾਜਿੰਦਰ ਸ਼ਰਮਾਂ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਮਹੀਨੇ ਸੰਗਤਾਂ ਨੂੰ ਵੱਖ-ਵੱਖ ਮੰਦਰਾਂ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸੰਸਥਾ ਵੱਲੋਂ ਖੂਨਦਾਨ ਕੈਂਪ,ਮੈਡੀਕਲ ਕੈਂਪ,ਪੌਦੇ ਲਗਾਉਣਾ, ਪਾਣੀ, ਰੁੱਖ ਅਤੇ ਕੁੱਖ ਦੀ ਸੰਭਾਲ ਲਈ ਪ੍ਰੋਗਰਾਮ ਕਰਵਾਉਣ,ਸਿਲਾਈ ਅਤੇ ਬਿਊਟੀ ਪਾਰਲਰ ਕੋਰਸ ਸਾਹਿਤ ਨੌਜਵਾਨ ਲੜਕੀਆਂ ਨੂੰ ਸਵੈ-ਰੁਜ਼ਗਾਰ ਬਣਾਉ ਦੇ ਕੰਮ ਕੀਤੇ ਜਾ ਰਹੇ ਹਨ। ਇਹ ਸੰਸਥਾ ਪਿਛਲੇ ਕਰੀਬ 22 ਸਾਲਾਂ ਤੋਂ ਸਮਾਜ ਨੂੰ ਆਪਣੀਆਂ ਸੇਵਾਵਾਂ ਭੇਟ ਕਰਦੀ ਆ ਰਹੀ ਹੈ। ਅਜਿਹੇ ਕੰਮ ਲਗਾਤਾਰ ਜਾਰੀ ਰੱਖੇ ਜਾਣਗੇ। ਯਾਤਰਾ ਦੇ ਦੌਰਾਨ ਧਾਰਮਿਕ ਸੂਫੀ ਗਾਇਕ ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ,ਬਲਵਿੰਦਰ ਸਿੰਘ ਪੰਮਾ ਜਗਜੀਤ ਸਿੰਘ,ਮਾਸਟਰ ਆਸ਼ੂ ਵੱਲੋਂ ਪ੍ਰਭੂ ਬੰਦਗੀ ਦਾ ਗੁਣਗਾਣ ਕਰਦੇ ਹੋਏ ਭਗਤਾਂ ਨੂੰ ਨਿਹਾਲ ਕੀਤਾ ਗਿਆ।
ਲਵਲੀਨ ਵੜੈਚ ਵੱਲੋਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਧੂ ਸ਼ਰਮਾ,ਪੁਸ਼ਪਾ ਪਿੰਕੀ,ਡਾ. ਨਰਿੰਦਰ ਚਾਵਲਾ,ਰਾਮ ਸਿੰਘ ਪੰਆਰ,ਹਰਮਿੰਦਰ ਸਿੰਘ ਉਪਲ,ਜਤਿਨ ਕੁਮਾਰ ਨੰਨੂ, ਅਮਨ ਭਨੋਟ,ਧੀਰਜ ਮਲਹੋਤਰਾ,ਰਾਹੁਲ ਸ਼ਰਮਾ, ਰਮੇਸ਼ ਚੋਪੜਾ,ਪਵਿੱਤਰ ਜੋਤ ਵੜੈਚ,ਆਕਾਸ਼ਮੀਤ,ਵਿਕਾਸ ਭਾਸਕਰ,ਅਮਿਤ ਸ਼ਰਮਾ,ਮੰਗੂ ਸਿੰਘ,ਪੂਨਮ ਸੂਰੀ,ਪਵਨ ਸ਼ਰਮਾ,ਰਮਨ ਸ਼ਰਮਾ,ਸੀਮਾ ਸ਼ਰਮਾ,ਮੇਜਰ ਸਿੰਘ,ਬੋਬੀ, ਮਨਦੀਪ ਕੌਰ,ਦੀਪਕ ਅਰੋੜਾ,ਸਤਿਅ ਪ੍ਰਕਾਸ਼, ਵਿਨੈ ਕੁਮਾਰ ਵੀ ਮੌਜੂਦ ਸਨ।