ਗਲਤ ਅੰਕੜੇ ਜਾਰੀ ਕਰਨ ਤੋਂ ਬਾਜ ਆਏ ਪਸ਼ੂ ਪਾਲਣ ਮਹਿਕਮਾ ਮੈਡੀਕਲ ਪ੍ਰੈਕਟੀਸ਼ਨਰ ਅਸੋਏਸੀਸਨ

0
37

ਬੁਢਲਾਡਾ, 15 ਅਗਸਤ :-(ਦਵਿੰਦਰ ਸਿੰਘ ਕੋਹਲੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸਨ ਬਲਾਕ ਬੁਢਲਾਡਾ ਨੇ ਕਿਹਾ ਕੀ ਪਸ਼ੂਆਂ ਵਿੱਚ ਫੈਲੀ ਹੋਈ ਚਮੜੀ ਦੀ ਬਿਮਾਰੀ(ਲੰਪੀ ਸਕਿਨ) ਸੰਬੰਧੀ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀ ਏਸੀ ਕਮਰਿਆਂ ਵਿੱਚ ਬੈਠ ਕੇ ਗਲਤ ਅੰਕੜੇ ਜਾਰੀ ਕਰ ਰਹੇ ਹਨ। ਜਿਸ ਨਾਲ ਉਹ ਸਰਕਾਰ ਅਤੇ ਪਸ਼ੂ ਪਾਲਕਾਂ ਨੂੰ ਗੁਮਰਾਹ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਬਿਆਨ ਵਿਚ 92% ਵੈਕਸੀਨੇਸ਼ਨ ਮੁਕੰਮਲ ਕਰਨ ਦੀ ਗੱਲ ਕਹੀ ਹੈ। ਜੋ ਸਰਾਸਰ ਗਲਤ ਅਸਲ ਵਿੱਚ ਗਰਾਊਂਡ ਰਿਪੋਰਟ ਵਿਚ 3% ਵੈਕਸੀਨੇਸ਼ਨ ਲੱਗੀ ਹੈ। ਪਰੰਤੂ ਇਹ ਅਫਸਰਸ਼ਾਹੀ ਗਰਾਊਂਡ ਤੇ ਨਾ ਜਾ ਕੇ ਦਫਤਰਾਂ ਵਿੱਚ ਬੈਠ ਕੇ ਰਿਪੋਰਟਾਂ ਬਣਾ ਰਹੀ ਹੈ। ਜਿਸ ਦਾ ਸਾਡੀ ਜਥੇਬੰਦੀ ਪੂਰਨ ਰੂਪ ਵਿੱਚ ਵਿਰੋਧ ਕਰਦੀ ਹੈ।
ਇੱਕ ਗੱਲ ਹੋਰ ਜੋ ਕਿ ਸਾਨੂੰ ਪਤਾ ਲੱਗੀ ਹੈ ਕਿ ਮਹਿਕਮੇ ਦੇ ਤੀਜੇ ਦਰਜੇ ਦੇ ਕਰਮਚਾਰੀ (ਵੈਟੀ ਫਾਰਮਿਸਟ) ਜੋ ਕਿ ਸਾਡੇ ਬੱਚੇ ਹਨ। ਮੈਂ ਕਮਾਉਣ ਨਾਲ ਵੀ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਤੱਕ ਨਹੀਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਕੁੱਲ ਤਨਖਾਹ ਪਿਛਲੇ 16 ਸਾਲਾਂ ਤੋਂ 11000 ਕੁੱਝ ਹੈ,ਜੋ ਸਰਾਸਰ ਧੱਕਾ ਹੈ। ਇਹ ਬੱਚੇ ਦਿਨ ਰਾਤ ਸਾਡੇ ਪਸ਼ੂ ਧਨ ਦੀ ਸੇਵਾ ਕਰ ਰਹੇ ਹਨ ਅਤੇ ਅਫਸਰਸ਼ਾਹੀ ਗਰਾਊਂਡ ਲੈਵਲ ਤੇ ਨਾ ਆ ਕੇ ਏਸੀ ਦਫਤਰਾਂ ਵਿਚੋਂ ਹੁਕਮ ਜਾਰੀ ਕਰ ਰਹੀ ਹੈ

NO COMMENTS

LEAVE A REPLY