ਸਰਕਾਰੀ ਸਕੂਲ ਕੁਲੈਹਰੀ ਦੇ ਵਿਹੜੇ ‘ਚ ਕਰਵਾਇਆ ਗਿਆ ਰੰਗਾਰੰਗ ਪ੍ਰੋਗਰਾਮ

0
23

ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਪੁਰਾਤਨ ਸਭਿਆਚਾਰ ਤੋਂ ਜਾਣੂ ਕਰਵਾਉਂਣਾ ਹੈ -ਸਕੂਲ ਇੰਚਾਰਜ਼ ਰਾਮ ਪ੍ਰਕਾਸ਼

ਬੁਢਲਾਡਾ, 12 ਅਗਸਤ (ਦਵਿੰਦਰ ਸਿੰਘ ਕੋਹਲੀ) -ਇੱਥੋਂ ਨੇੜਲੇ ਪਿੰਡ ਕੁਲੈਹਰੀ ਦੇ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਖੇ ਸਾਂਝੇ ਤੌਰ ‘ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਵਿਹੜੇ ‘ਚ ਕਰਵਾਏ ਗਏ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਐਕਸਨ ਗੀਤ, ਨੁੱਕੜ ਨਾਟਕ, ਕਵਿਤਾ, ਗੀਤ, ਭਾਸ਼ਣ ਆਦਿ ਦੀ ਪੇਸ਼ਕਾਰੀ ਲਾਜਵਾਬ ਸੀ ਅਤੇ ਫੈਨਸੀ ਡਰੈਸਾਂ ‘ਚ ਸੱਜੇ ਛੋਟੇ-ਛੋਟੇ  ਬੱਚਿਆਂ ਨੇ ਪੁਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਇਸ ਮੌਕੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੰਡਲ ਸਕੂਲ ਇੰਚਾਰਜ਼ ਰਾਮ ਪ੍ਰਕਾਸ਼ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਂਣਾ ਹੈ ਤਾਂ ਜੋ ਉਹ ਆਪਣੇ ਪੁਰਾਤਨ ਸਭਿਆਚਾਰ ਤੋਂ ਜਾਣ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰ ਸਕੂਲਾਂ ਵਿੱਚ ਵੀ ਕਰਵਾਏ ਜਾਣੇ ਚਾਹੀਦੇ ਹਨ।
ਸਮਾਗਮ ਦੇ ਸ਼ੁਰੂ ਵਿੱਚ ਸਕੂਲ ਮੁੱਖੀ ਰਾਮ ਪ੍ਰਕਾਸ਼ ਅਤੇ ਸ਼੍ਰੀ ਨੇਤਾ ਜੀ ਨੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆ ਕਿਹਾ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਪਿੰਡ ਦੇ ਪਤਵੰਤਿਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਨਛੱਤਰ ਸਿੰਘ ਨੇ ਸਕੂਲ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਤਾਰੀਫ ਕਰਦਿਆਂ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਦੋਵਾਂ ਸਕੂਲਾਂ ਦਾ ਸਮੂਹ ਸਟਾਫ਼ ਹਾਜ਼ਰ ਸੀ।

NO COMMENTS

LEAVE A REPLY