17 ਅਸਗਤ ਨੂੰ ਲੱਗਣ ਵਾਲੇ ਪੈਨਸ਼ਨ ਸੁਵਿਧਾ ਕੈਂਪਾਂ ਦਾ ਲਾਹਾ ਲੈਣ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ

0
73

ਤਹਿਸੀਲ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਲਗਾਏ ਜਾਣਗੇ ਕੈਂਪ
ਬੁਢਲਾਡਾ, 12 ਅਗਸਤ (ਦਵਿੰਦਰ ਸਿੰਘ ਕੋਹਲੀ):  ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਦੇਣ ਦੇ ਮੰਤਵ ਨਾਲ ਜ਼ਿਲ੍ਹੇ ਅੰਦਰ 17 ਅਗਸਤ ਨੂੰ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਤਹਿਸੀਲ ਪੱਧਰ ’ਤੇ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਵਿਚ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਪੈਨਸ਼ਨ ਸਬੰਧੀ ਸਕੀਮਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ, ਕਿਊਂਕਿ ਬਜ਼ੁਰਗ ਅਤੇ ਆਪਣੇ ਕੰਮਾਂ ਦੇ ਰੁਝੇਵਿਆਂ ਕਰਕੇ ਕੁਝ ਲੋਕ ਜੋ ਦਫ਼ਤਰਾਂ ਵਿਚ ਨਹੀਂ ਆ ਸਕਦੇ, ਉਹ ਆਪਣੇ ਘਰ ਦੇ ਨਜ਼ਦੀਕ ਹੀ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ 17 ਅਗਸਤ, 2022 ਨੂੰ ਤਹਿਸੀਲ ਮਾਨਸਾ ਅਧੀਨ ਪਿੰਡ ਨੰਗਲ ਕਲਾਂ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਪਿੰਡ ਨੰਗਲ ਕਲਾਂ, ਜਵਾਹਰਕੇ, ਨੰਗਲ ਖ਼ੁਰਦ, ਬਰਨਾਲਾ, ਖ਼ਾਰਾ, ਨਰਿੰਦਰਪੁਰਾ, ਹੀਰੇਵਾਲਾ, ਡੇਲੂਆਣਾ, ਸਹਾਰਨਾ, ਦੂਲੋਵਾਲ ਦੇ ਵਸਨੀਕ ਲੋਕ ਲਾਹਾ ਲੈ ਸਕਦੇ ਹਨ।
ਇਸੇ ਤਰ੍ਹਾਂ ਤਹਿਸੀਲ ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਬਣਾਂਵਾਲੀ ਦੇ ਗੁਰੂ ਘਰ ਵਿਖੇ ਪੈਨਸ਼ਨ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਪਿੰਡ ਬਣਾਂਵਾਲੀ, ਧਿੰਗੜ, ਚਹਿਲਾਂਵਾਲਾ, ਬਹਿਣੀਵਾਲ, ਤਲਵੰਡੀ ਅਕਲੀਆ, ਦਲੀਏਵਾਲੀ, ਔਤਾਂਵਾਲੀ ਦੇ ਵਸਨੀਕ ਪੈਨਸ਼ਨ ਸੁਵਿਧਾ ਕੈਂਪ ਵਿਚ ਪਹੁੰਚ ਕੇ ਸੇਵਾਵਾਂ ਹਾਸਲ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੁਢਲਾਡਾ ਤਹਿਸੀਲ ਅਧੀਨ ਪਿੰਡ ਦਾਤੇਵਾਸ ਦੇ ਗੁਰੂ ਘਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਪਿੰਡ ਦਾਤੇਵਾਸ, ਦਰੀਆਪੁਰ ਕਲਾਂ, ਰੰਗੜਿਆਲ, ਖਤਰੀਵਾਲਾ, ਦਿਆਲਪੁਰਾ, ਰਾਮਗੜ੍ਹ ਦਰੀਆਪੁਰ, ਰੱਲੀ, ਸਿਰਸੀਵਾਲੀ, ਕੁਲਾਣਾ, ਫੁੱਲੂਵਾਲਾ ਡੋਡ ਦੇ ਵਸਨੀਕ ਸੁਵਿਧਾ ਕੈਂਪ ਦਾ ਲਾਹਾ ਲੈ ਸਕਣਗੇ।

NO COMMENTS

LEAVE A REPLY